ਫੇਕ TRP ਘਪਲੇ ''ਚ ਮੁੰਬਈ ਪੁਲਸ ਨੇ ਦਾਖਲ ਕੀਤਾ ਦੋਸ਼-ਪੱਤਰ, ਰਿਪਬਲਿਕ TV ਦਾ ਵੀ ਨਾਮ ਸ਼ਾਮਲ

Tuesday, Nov 24, 2020 - 09:29 PM (IST)

ਫੇਕ TRP ਘਪਲੇ ''ਚ ਮੁੰਬਈ ਪੁਲਸ ਨੇ ਦਾਖਲ ਕੀਤਾ ਦੋਸ਼-ਪੱਤਰ, ਰਿਪਬਲਿਕ TV ਦਾ ਵੀ ਨਾਮ ਸ਼ਾਮਲ

ਮੁੰਬਈ - ਮੁੰਬਈ ਪੁਲਸ ਨੇ ਮੰਗਲਵਾਰ ਨੂੰ ਫਰਜ਼ੀ ਟੈਲੀਵਿਜ਼ਨ ਰੇਟਿੰਗ ਪੁਆਇੰਟ (ਟੀ.ਆਰ.ਪੀ.) ਮਾਮਲੇ 'ਚ ਸਥਾਨਕ ਅਦਾਲਤ 'ਚ ਦੋਸ਼-ਪੱਤਰ ਦਾਖਲ ਕਰ ਦਿੱਤਾ। ਕ੍ਰਾਈਮ ਬ੍ਰਾਂਚ ਇਸ ਮਾਮਲੇ 'ਚ ਰਿਪਬਲਿਕ ਟੀ.ਵੀ. ਦੇ ਡਿਸਟ੍ਰੀਬਿਊਸ਼ਨ ਪ੍ਰਮੁੱਖ ਘਨਸ਼ਿਆਮ ਸਿੰਘ ਅਤੇ ਦੋ ਚੈਨਲਾਂ ਦੇ ਮਾਲਕਾਂ ਸਮੇਤ ਹੁਣ ਤੱਕ 12 ਲੋਕਾਂ ਨੂੰ 1400 ਪੰਨਿਆਂ ਦੀ ਚਾਰਜਸ਼ੀਟ 'ਚ ਦੋਸ਼ੀ ਬਣਾਇਆ ਹੈ। ਦੋਸ਼ ਸ਼ਾਖਾ ਹੁਣ ਤੱਕ ਇਸ ਮਾਮਲੇ 'ਚ ਰਿਪਬਲਿਕ ਟੀ.ਵੀ. ਦੇ ਡਿਸਟ੍ਰੀਬਿਊਸ਼ਨ ਹੈੱਡ ਸਮੇਤ 12 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਨ੍ਹਾਂ 'ਚੋਂ 7 ਦੋਸ਼ੀ ਜ਼ਮਾਨਤ 'ਤੇ ਬਾਹਰ ਹਨ।

ਪੁਲਸ ਦੀ ਚਾਰਜਸ਼ੀਟ 'ਚ 140 ਗਵਾਹਾਂ ਦੇ ਨਾਮ ਹਨ, ਜਿਨ੍ਹਾਂ 'ਚ ਫੋਰੈਂਸਿਕ ਆਡੀਟਰ ਅਤੇ BARC ਜਾਂ ਬਰਾਡਕਾਸਟ ਆਡੀਅੰਸ ਰਿਸਰਚ ਕੌਂਸਲ ਦੇ ਮੈਂਬਰ ਸ਼ਾਮਲ ਹਨ, ਜੋ ਚੋਣਵੇਂ ਘਰਾਂ ਦੀ ਨਿਗਰਾਨੀ ਕਰਕੇ TRP ਦਾ ਆਕਲਨ ਕਰਦੇ ਹਨ। ਸੂਤਰਾਂ ਦੇ ਅਨੁਸਾਰ, ਦੋਸ਼ੀਆਂ 'ਚੋਂ ਦੋ ਨੇ ਇੱਕ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ ਹਨ ਅਤੇ ਸੰਕੇਤ ਦਿੱਤਾ ਹੈ ਕਿ ਇਸ ਮਾਮਲੇ 'ਚ ਗਵਾਹ ਬਣਨਾ ਚਾਹੁੰਦੇ ਹਨ ।  ਚਾਰਜਸ਼ੀਟ 'ਚ BARC ਵੱਲੋਂ ਪੇਸ਼ ਵਿਸ਼ਲੇਸ਼ਣਾਤਮਕ ਡਾਟਾ ਅਤੇ ਗਵਾਹਾਂ, ਵਿਗਿਆਪਨ ਦਾਤਾਵਾਂ ਅਤੇ ਇਸ਼ਤਿਹਾਰ ਏਜੰਸੀਆਂ ਦੇ ਬਿਆਨ ਸ਼ਾਮਲ ਹਨ।

ਮੁੰਬਈ ਪੁਲਸ ਨੇ 6 ਅਕਤੂਬਰ ਨੂੰ ਐੱਫ.ਆਈ.ਆਰ ਦਰਜ ਕੀਤੀ ਸੀ ਅਤੇ ਹੰਸਾ ਰਿਸਰਚ ਦੇ ਇੱਕ ਅਧਿਕਾਰੀ ਨਿਤੀਨ ਜੋਕਰ ਦੀ ਸ਼ਿਕਾਇਤ ਦੇ ਆਧਾਰ 'ਤੇ ਆਪਣੀ ਜਾਂਚ ਸ਼ੁਰੂ ਕੀਤੀ। ਦੱਸ ਦਈਏ ਕਿ ਦੋ ਦਿਨ ਪਹਿਲਾਂ ਕਥਿਤ ਫਰਜ਼ੀ ਟੀ.ਆਰ.ਪੀ. ਘਪਲੇ ਦੇ ਸੰਬੰਧ 'ਚ ਈ.ਡੀ. ਨੇ ਵੀ ਇੱਕ ਮਾਮਲਾ ਦਰਜ ਕੀਤਾ ਹੈ, ਜਿਸ ਦੀ ਮੁੰਬਈ ਪੁਲਸ ਜਾਂਚ ਕਰ ਰਹੀ ਹੈ।
 


author

Inder Prajapati

Content Editor

Related News