ਰੇਲਵੇ ਟਰੈਕ ''ਤੇ ਫਸੇ ਸ਼ਖਸ ਦੀ ਕਾਂਸਟੇਬਲ ਨੇ ਕੁਝ ਇਸ ਤਰ੍ਹਾਂ ਬਚਾਈ ਜਾਨ (ਵੀਡੀਓ)

01/02/2021 3:07:03 PM

ਮਹਾਰਾਸ਼ਟਰ- ਮੁੰਬਈ 'ਚ ਪੁਲਸ ਕਾਂਸਟੇਬਲ ਨੇ ਰੇਲਵੇ ਟਰੈਕ 'ਤੇ ਫਸੇ ਇਕ ਸ਼ਖਸ ਨੂੰ ਜਾਨ ਬਚਾ ਲਈ। ਮਾਮਲਾ ਮੁੰਬਈ ਦੇ ਦਾਹੇਸਰ ਰੇਲਵੇ ਸਟੇਸ਼ਨ ਦਾ ਹੈ। ਇੱਥੇ 60 ਸਾਲਾ ਇਕ ਸ਼ਖਸ ਪਲੇਟਫਾਰਮ ਤੋਂ ਉਤਰ ਕੇ ਕੁਝ ਚੁੱਕਣ ਲੱਗੇ ਕਿ ਉਦੋਂ ਟਰੇਨ ਆ ਗਈ। ਇਸ ਨਾਲ ਉਹ ਬੁਰੀ ਤਰ੍ਹਾਂ ਘਬਰਾ ਗਏ। ਉੱਥੇ ਮੌਜੂਦ ਕਾਂਸਟੇਬਲ ਨੇ ਸਮੇਂ 'ਤੇ ਉਨ੍ਹਾਂ ਦਾ ਹੱਥ ਖਿੱਚਿਆ ਅਤੇ ਜਾਨ ਬਚਾਈ। 

ਇਸ ਘਟਨਾ ਦਾ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਇਆ ਹੈ। ਵੀਡੀਓ 'ਚ ਦਿੱਸ ਰਿਹਾ ਹੈ ਕਿ ਇਕ ਸ਼ਖਸ ਪਲੇਟਫਾਰਮ ਤੋਂ ਉਤਰਦਾ ਹੈ ਅਤੇ ਕੁਝ ਚੁੱਕਣ ਲੱਗਦਾ ਹੈ। ਉਹ ਆਪਣਾ ਬੂਟਾ ਵੀ ਠੀਕ ਕਰਦਾ ਦਿੱਸ ਰਿਹਾ ਹੈ। ਉਦੋਂ ਟਰੇਨ ਆਉਂਦੀ ਹੈ ਤਾਂ ਉਹ ਘਬਰਾ ਜਾਂਦਾ ਹੈ ਕਿ ਪਲੇਟਫਾਰਮ ਵੱਲ ਦੌੜੇ ਜਾਂ ਦੂਜੇ ਪਾਸੇ ਬਚੇ। ਇਸ ਵਿਚ ਇਕ ਕਾਂਸਟੇਬਲ ਦੌੜਦੇ ਹੋਏ ਆ ਕੇ ਉਸ ਨੂੰ ਆਵਾਜ਼ ਲਗਾਉਂਦਾ ਹੈ। ਕਿਸੇ ਤਰ੍ਹਾਂ ਉਹ ਉਸ ਦੀ ਜਾਨ ਬਚਾਉਂਦੇ ਹੋਏ ਪਲੇਟਫਾਰਮ 'ਤੇ ਖਿੱਚਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ। ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News