ਮੁੰਬਈ ''ਚ ਪਲਾਜ਼ਮਾ ਥੈਰੇਪੀ ਵਾਲੇ ਪਹਿਲੇ ਕੋਰੋਨਾ ਮਰੀਜ਼ ਦੀ ਮੌਤ

05/01/2020 10:19:06 AM

ਮੁੰਬਈ- ਮੁੰਬਈ ਦੇ ਜਿਸ ਪਹਿਲੇ ਕੋਰੋਨਾ ਮਰੀਜ਼ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ, ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮਰੀਜ਼ ਨੂੰ ਇਲਾਜ ਲਈ ਦੇਰੀ ਨਾਲ ਹਸਪਤਾਲ ਲਿਆਂਦਾ ਗਿਆ ਸੀ। ਉਸ ਨੂੰ ਕੋਰੋਨਾ ਕਾਰਨ ਨਿਮੋਨੀਆ ਹੋ ਗਿਆ ਸੀ, ਨਤੀਜੇ ਵਜੋਂ ਉਸ ਦੀ ਸਥਿਤੀ ਵਿਗੜਦੀ ਗਈ।

53 ਸਾਲਾ ਇਕ ਮਰੀਜ਼ ਨੂੰ 25 ਅਪ੍ਰੈਲ ਨੂੰ ਲੀਲਾਵਤੀ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ। ਜਾਂਚ ਦੌਰਾਨ ਉਸ 'ਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਇੰਡੀਅਨ ਕਾਊਂਸਿਲ ਆਫ ਮੈਡੀਕਲ ਰਿਸਰਚ (ਆਈ.ਸੀ.ਐੱਮ.ਆਰ.) ਤੋਂ ਟ੍ਰਾਇਲ ਲਈ ਪਲਾਜ਼ਮਾ ਥੈਰੇਪੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਮਰੀਜ਼ ਨੂੰ ਪਲਾਜ਼ਮਾ ਚੜਾਇਆ ਗਿਆ ਸੀ।

ਹਸਪਤਾਲ ਦੇ ਸੀ.ਈ.ਓ. ਡਾਕਟਰ ਵੀ. ਰਵੀਸ਼ੰਕਰ ਨੇ ਦੱਸਿਆ ਕਿ ਮਰੀਜ਼ ਨੂੰ 200 ਐੱਮ.ਐੱਲ. ਪਲਾਜ਼ਮਾ ਚੜਾਇਆ ਗਿਆ ਸੀ। ਅੱਗੇ ਉਸ ਨੂੰ ਹੋਰ ਪਲਾਜ਼ਮਾ ਦੇਣਾ ਸੀ ਪਰ ਉਸ ਦੀ ਸਥਿਤੀ ਵਿਗੜਦੀ ਦੇਖ ਅਜਿਹਾ ਨਹੀਂ ਕੀਤਾ ਜਾ ਸਕਿਆ। ਦੱਸਣਯੋਗ ਹੈ ਕਿ ਮਰੀਜ਼ ਦੀ ਮੌਤ ਤੋਂ ਬਾਅਦ ਪਲਾਜ਼ਮਾ ਥੈਰੇਪੀ 'ਤੇ ਸ਼ੱਕ ਦੇ ਬੱਦਲ ਮੰਡਰਾਉਣ ਲੱਗੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਪਲਾਜ਼ਮਾ ਥੈਰੇਪੀ ਹੁਣ ਤੱਕ ਕੋਈ ਇਲਾਜ ਨਹੀਂ ਹੈ, ਇਸ ਲਈ ਇਸ ਨੂੰ ਟ੍ਰਾਇਲ ਦੀ ਤਰਾਂ ਹੀ ਦੇਖਿਆ ਜਾ ਰਿਹਾ ਹੈ।


DIsha

Content Editor

Related News