ਗੋਲਗੱਪੇ ਖਾਣ ਦੇ ਸ਼ੌਂਕੀਨ ਹੋ ਜਾਣ ਸਾਵਧਾਨ! ''ਟਾਇਲਟ ਦੇ ਪਾਣੀ'' ਦਾ ਇਹ ਮਾਮਲਾ ਕਰ ਦੇਵੇਗਾ ਹੈਰਾਨ

Saturday, Nov 07, 2020 - 02:18 PM (IST)

ਮੁੰਬਈ : ਗੋਲਗੱਪੇ ਖਾਣ ਦੇ ਸ਼ੌਂਕੀਨਾਂ ਲਈ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਮੁੰਬਈ ਦੇ ਕੋਲਹਾਪੁਰ 'ਚ ਇਕ ਵਿਅਕਤੀ ਦਾ ਵੀਡੀਓ ਤੇਜ਼ੀ ਨਾਲ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਇੱਕ ਸਟਰੀਟ ਵੈਂਡਰ ਗੋਲ-ਗੱਪਿਆਂ 'ਚ ਟਾਇਲਟ ਦੇ ਪਾਣੀ ਦੀ ਵਰਤੋਂ ਕਰਦਾ ਨਜ਼ਰ ਆ ਰਿਹਾ ਹੈ। ਮੁੰਬਈ ਦੇ ਕੋਹਲਾਪੁਰ 'ਚ ਇਕ ਮਸ਼ਹੂਰ ਥਾਂ ਰਨਕਲਾ ਝੀਲ ਨੇੜੇ ਵਿਕਰੇਤਾ ਗੋਲ ਗੱਪਿਆਂ ਦੀ ਰੇਹੜੀ ਲਗਾਉਂਦਾ ਸੀ। ਉਸ ਦੀ ਰੇਹੜੀ ਦਾ ਨਾਂ 'ਮੁੰਬਈ ਕਾ ਸਪੈਸ਼ਲ ਪਾਣੀ ਪੁਰੀ ਵਾਲਾ' ਸੀ। 

PunjabKesari

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਰਨਕਲਾ ਝੀਲ ਨੇੜੇ ਚੋਪਾਟੀ ਲੱਗਦੀ ਸੀ ਜਿੱਥੇ ਲੋਕਾਂ ਦੀ ਅਕਸਰ ਭੀੜ ਰਹਿੰਦੀ ਹੈ। ਜ਼ਿਆਦਾਤਰ ਲੋਕ ਸਵਾਦ ਖਾਣਾ ਖਾਣ ਲਈ ਉੱਥੇ ਲੰਬੀਆਂ ਲਾਈਨਾਂ 'ਚ ਖੜ੍ਹੇ ਹੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ ਪਰ ਜਦੋਂ ਇਹ ਵੀਡੀਓ ਲੋਕਾਂ ਸਾਹਮਣੇ ਆਈ ਕਿ ਵਿਕਰੇਤਾ ਗੋਲ ਗੱਪਿਆਂ 'ਚ ਟਾਇਲਟ ਦਾ ਪਾਣੀ ਮਿਕਸ ਕਰਦਾ ਹੈ ਤਾਂ ਲੋਕਾਂ ਨੇ ਗੁੱਸੇ 'ਚ ਆ ਕੇ ਵਿਕਰੇਤਾ ਦਾ ਸਾਰਾ ਸਾਮਾਨ ਸੜਕ 'ਤੇ ਸੁੱਟ ਦਿੱਤਾ ਤੇ ਰੇਹੜੀ ਦੀ ਬੁਰੀ ਤਰ੍ਹਾਂ ਭੰਨ੍ਹਤੋੜ ਕੀਤੀ।

ਇਹ ਵੀ ਪੜ੍ਹੋ : 4 ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਪ੍ਰੇਮੀ ਦੇ ਘਰ ਅੱਗੇ ਧਰਨੇ 'ਤੇ ਬੈਠੀ ਪ੍ਰੇਮਿਕਾ, ਰੱਖੀ ਇਹ ਸ਼ਰਤ


DIsha

Content Editor

Related News