ਮੁੰਬਈ ਮੰਤਰਾਲੇ ''ਚ ਪਹੁੰਚਿਆ ਕੋਰੋਨਾ, 4 ਕਰਮਚਾਰੀ ਪਾਜ਼ੇਟਿਵ
Wednesday, Apr 29, 2020 - 01:01 PM (IST)
ਮੁੰਬਈ-ਮਹਾਰਾਸ਼ਟਰ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਮੁੰਬਈ ਮੰਤਰਾਲੇ ਦੇ 4 ਕਰਮਚਾਰੀ ਕੋਰੋਨਾ ਪਾਜ਼ੇਟਿਵ ਮਿਲੇ ਹਨ, ਜਿਸ ਕਾਰਨ ਅਗਲੇ 2 ਦਿਨਾਂ ਲਈ ਮੰਤਰਾਲਾ ਬੰਦ ਕਰ ਦਿੱਤਾ ਗਿਆ ਹੈ। ਜਨਰਲ ਪ੍ਰਸ਼ਾਸਨ ਵਿਭਾਗ ਦੇ ਉੱਚ ਅਧਿਕਾਰੀ ਸੀਤਾਰਾਮ ਕੁੰਟੇ ਨੇ ਇਕ ਸਰਕੂਲਰ 'ਚ ਕਿਹਾ ਹੈ ਕਿ ਮੰਤਰਾਲਾ ਸੈਨੇਟਾਈਜ਼ੇਸ਼ਨ ਲਈ 29 ਅਤੇ 30 ਅਪ੍ਰੈਲ ਨੂੰ ਬੰਦ ਰਹੇਗਾ। ਵੈਸੇ ਵੀ ਮੰਤਰਾਲੇ 'ਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਫੈਲਣ ਤੋਂ ਰੋਕਣ ਲਈ ਲਾਗੂ ਲਾਕਡਾਊਨ ਦੇ ਕਾਰਨ ਘੱਟ ਤੋਂ ਘੱਟ ਗਿਣਤੀ 'ਚ ਕਰਮਚਾਰੀਆਂ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਮੁੰਬਈ ਪੁਲਸ ਦੇ ਸਿਪਾਹੀ ਵੀ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਹੁਣ ਤੱਕ ਕੋਰੋਨਾ ਨਾਲ 3 ਸਿਪਾਹੀਆਂ ਦੀ ਮੌਤ ਹੋ ਚੁੱਕੀ ਹੈ। ਪੁਲਸ ਕਰਮਚਾਰੀਆਂ ਦੇ ਕੋਰੋਨਾ ਦੀ ਲਪੇਟ 'ਚ ਆਉਣ ਤੋਂ ਬਾਅਦ ਮੁੰਬਈ ਪੁਲਸ ਨੇ 52 ਸਾਲ ਤੋਂ ਜ਼ਿਆਦਾ ਉਮਰ ਦੇ ਹਨ ਅਤੇ ਜਿਨ੍ਹਾਂ ਦਾ ਹੋਰ ਬੀਮਾਰੀਆਂ ਕਾਰਨ ਪਹਿਲਾਂ ਤੋਂ ਹੀ ਇਲਾਜ ਚੱਲ ਰਿਹਾ ਹੈ ਜਾਂ ਜੋ 55 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਉਨ੍ਹਾਂ ਨੂੰ ਛੁੱਟੀ 'ਤੇ ਜਾਣ ਲਈ ਕਿਹਾ ਗਿਆ ਹੈ। ਬੁਲਾਰੇ ਪ੍ਰਣਯ ਅਸ਼ੋਕ ਨੇ ਦੱਸਿਆ ਹੈ ਕਿ ਇਹ ਫੈਸਲਾ ਮੁੰਬਈ ਦੇ ਪੁਲਸ ਕਮਿਸ਼ਨਰ ਨੇ ਕੀਤਾ ਹੈ। ਮਹਾਰਾਸ਼ਟਰ 'ਚ ਹੁਣ ਤੱਕ ਕੋਰੋਨਾ ਵਾਇਰਸ ਨਾਲ 20 ਤੋਂ ਜ਼ਿਆਦਾ ਅਧਿਕਾਰੀਆਂ ਸਮੇਤ 107 ਪੁਲਸ ਕਰਮਚਾਰੀਆਂ ਇਨਫੈਕਟਡ ਹੋ ਚੁੱਕੇ ਹਨ, ਜਿਨ੍ਹਾਂ 'ਚੋ ਜ਼ਿਆਦਾਤਰ ਮੁੰਬਈ ਦੇ ਹਨ।