ਮੁੰਬਈ ਲਈ 5 ਕਰੋੜ ਕਿਊਬਿਕ ਲੀਟਰ ਪਾਣੀ ਛੱਡਿਆ ਗਿਆ : ਜਯੰਤ ਪਾਟਿਲ
Friday, Jul 03, 2020 - 06:28 PM (IST)
ਮੁੰਬਈ- ਮਹਾਰਾਸ਼ਟਰ ਦੇ ਮੰਤਰੀ ਜਯੰਤ ਪਾਟਿਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੀ.ਐੱਮ.ਸੀ. ਦੀ ਮੰਗ 'ਤੇ ਮੁੰਬਈ ਲਈ ਅਪਰ ਵੈਤਰਣਾ ਬੰਨ੍ਹ ਤੋਂ 5 ਕਰੋੜ ਕਿਊਬਿਕ ਲੀਟਰ ਪਾਣੀ ਛੱਡਿਆ ਗਿਆ ਹੈ। ਜਲ ਸਰੋਤ ਮੰਤਰੀ ਪਾਟਿਲ ਨੇ ਕਿਹਾ ਕਿ ਅਪਰ ਵੈਤਰਣਾ ਅਤੇ ਭਾਤਸਾ ਬੰਨ੍ਹਾਂ 'ਚ ਪੂਰਾ ਪਾਣੀ ਹੈ, ਜੋ ਮਹਾਨਗਰਾਂ ਨੂੰ ਪਾਣੀ ਦੀ ਸਪਲਾਈ ਕਰਦੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਮੁੰਬਈ ਵਾਸੀਆਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ।
ਅਪਰ ਵੈਤਰਣਾ ਬੰਨ੍ਹ ਨਾਸਿਕ ਜ਼ਿਲ੍ਹੇ 'ਚ ਸਥਿਤ ਹੈ, ਜਦੋਂ ਕਿ ਭਾਤਸਾ ਗੁਆਂਢੀ ਠਾਣੇ ਦੇ ਸ਼ਾਹਪੁਰ 'ਚ ਸਥਿਤ ਹੈ। ਪਾਟਿਲ ਨੇ ਟਵੀਟ ਕੀਤਾ,''ਜਿਵੇਂ ਕਿ ਬ੍ਰਹਿਨ ਮੁੰਬਈ ਮਹਾਨਗਰ ਪਾਲਿਕਾ (ਬੀ.ਐੱਮ.ਸੀ.) ਨੇ ਮੰਗ ਕੀਤੀ ਸੀ ਕਿ ਮੁੰਬਈ ਵਾਸੀਆਂ ਦੀ ਪਿਆਸ ਮਿਟਾਉਣ ਲਈ ਅਪਰ ਵੈਤਰਣਾ ਬੰਨ੍ਹ ਤੋਂ 5 ਕਰੋੜ ਕਿਊਬਿਕ ਲੀਟਰ ਪਾਣੀ ਛੱਡਿਆ ਗਿਆ ਹੈ।'' ਉਨ੍ਹਾਂ ਨੇ ਕਿਹਾ,''ਮੁੰਬਈ 'ਚ ਪਾਣੀ ਦੀ ਕੋਈ ਕਮੀ ਨਹੀਂ ਹੋਵੇਗੀ, ਕਿਉਂਕਿ ਅਪਰ ਵੈਤਰਣਾ ਅਤੇ ਭਾਤਸਾ ਬੰਨ੍ਹਾਂ 'ਚ ਪਾਣੀ ਪੂਰੀ ਮਾਤਰਾ 'ਚ ਹੈ। ਇਹ ਬੰਨ੍ਹ ਮੁੰਬਈ ਨੂੰ ਪਾਣੀ ਦੀ ਸਪਲਾਈ ਕਰਦੇ ਹਨ।''