‘ਕੋਰੋਨਾ ਮੁਕਤ’ ਗੋਆ ’ਚ ਕੋਰੋਨਾ ਨੇ ਫੜੀ ਰਫਤਾਰ, ਸੂਬੇ ’ਚ ਕੁੱਲ 31 ਕੇਸ

05/18/2020 10:52:53 AM

ਪਣਜੀ (ਭਾਸ਼ਾ)— ਮੁੰਬਈ ਤੋਂ ਗੋਆ ਆਏ 5 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸੂਬੇ ਵਿਚ ਹੁਣ ਪੀੜਤਾਂ ਦੀ ਗਿਣਤੀ ਵੱਧ ਕੇ 31 ਹੋ ਗਈ ਹੈ। ਸੂਬੇ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਦੱਸਿਆ ਕਿ ਮੁੰਬਈ-ਗੋਆ ਟਰੇਨ ਤੋਂ ਆਏ 100 ਲੋਕਾਂ ਦੀ ਜਾਂਚ ਵਿਚ ਅਜੇ ਤੱਕ 9 ਲੋਕ ਪਾਜ਼ੇਟਿਵ ਮਿਲੇ ਹਨ। ਐਤਵਾਰ ਨੂੰ 4 ਲੋਕ ਪਾਜ਼ੇਟਿਵ ਮਿਲੇ ਸਨ ਅਤੇ ਸੋਮਵਾਰ ਨੂੰ 5 ਹੋਰਨਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਰਾਣੇ ਨੇ ਦੱਸਿਆ ਕਿ ਹੁਣ ਕੁੱਲ 31 ਪੀੜਤ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਸਾਰੇ 31 ਮਰੀਜ਼ਾਂ ਨੂੰ ਮਡਗਾਂਵ ਦੇ ਕੋਵਿਡ-19 ਵਿਸ਼ੇਸ਼ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਦਿੱਲੀ-ਤਿਰੂਅਨੰਤਪੂਰਮ ਰਾਜਧਾਨੀ ਟਰੇਨ ਤੋਂ ਸ਼ਨੀਵਾਰ ਨੂੰ ਗੋਆ ਆਏ 6 ਲੋਕ ਵੀ ਪਾਜ਼ੇਟਿਵ ਪਾਏ ਗਏ ਸਨ।

ਦੱਸ ਦੇਈਏ ਕਿ ਗੋਆ ਵਿਚ ਪਹਿਲਾਂ ਪਾਜ਼ੇਟਿਵ ਪਾਏ ਗਏ 7 ਲੋਕਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ 1 ਮਈ ਨੂੰ ਸੂਬੇ ਨੂੰ ਗ੍ਰੀਨ ਜ਼ੋਨ ਐਲਾਨ ਕਰ ਦਿੱਤਾ ਗਿਆ ਸੀ ਪਰ ਹਾਲ ਹੀ ’ਚ ਇੱਥੇ ਫਿਰ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਦਾਅਵਾ ਕੀਤਾ ਕਿ ਸੂਬੇ ਵਿਚ ਹੁਣ ਤੱਕ ਕੋਰੋਨਾ ਵਾਇਰਸ ਦਾ ਕਮਿਊਨਿਟੀ ਪ੍ਰਸਾਰ ਨਹੀਂ ਹੋਇਆ ਹੈ। 


Tanu

Content Editor

Related News