ਜ਼ਬਰਨ ਵਸੂਲੀ ਮਾਮਲੇ ''ਚ ਗੈਂਗਸਟਰ ਛੋਟਾ ਰਾਜਨ ਦੋਸ਼ੀ ਕਰਾਰ, ਹੋਈ 2 ਸਾਲ ਕੈਦ

01/04/2021 5:47:36 PM

ਮੁੰਬਈ- ਮੁੰਬਈ ਦੀ ਸੈਸ਼ਨ ਕੋਰਟ ਨੇ ਸੋਮਵਾਰ ਨੂੰ ਗੈਂਗਸਟਰ ਛੋਟਾ ਰਾਜਨ ਅਤੇ ਤਿੰਨ ਹੋਰ ਨੂੰ ਜ਼ਬਰਨ ਵਸੂਲੀ ਦੇ ਮਾਮਲੇ 'ਚ 2 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਛੋਟਾ ਰਾਜਨ ਦੇ ਉੱਪਰ ਸਾਲ 2015 'ਚ ਪਨਵੇਲ ਦੇ ਬਿਲਡਰ ਨੰਦੂ ਵਾਜੇਕਰ ਨੂੰ ਧਮਕਾ ਕੇ 26 ਕਰੋੜ ਦੀ ਜ਼ਬਰਨ ਵਸੂਲੀ ਕਰਨ ਦਾ ਦੋਸ਼ ਹੈ।

ਇਹ ਹੈ ਪੂਰਾ ਮਾਮਲਾ
ਨੰਦੂ ਵਾਜੇਕਰ ਨੇ ਸਾਲ 2015 'ਚ ਪੁਣੇ 'ਚ ਇਕ ਜ਼ਮੀਨ ਖਰੀਦੀ ਸੀ। ਇਸ ਦੇ ਏਵਜ਼ 'ਚ ਏਜੰਟ ਪਰਮਾਨੰਦ ਠੱਕਰ (ਜੋ ਕਿ ਵਾਂਟੇਡ ਹੈ) ਨੂੰ 2 ਕਰੋੜ ਰੁਪਏ ਕਮਿਸ਼ਨ ਦੇ ਤੌਰ 'ਤੇ ਦੇਣ ਦੀ ਗੱਲ ਤੈਅ ਹੋਈ ਸੀ ਪਰ ਠੱਕਰ ਨੂੰ ਹੋਰ ਪੈਸੇ ਚਾਹੀਦੇ ਸਨ, ਜੋ ਵਾਜੇਕਰ ਨੂੰ ਮਨਜ਼ੂਰ ਨਹੀਂ ਸੀ। ਇਸ ਤੋਂ ਬਾਅਦ ਠੱਕਰ ਨੇ ਛੋਟਾ ਰਾਜਨ ਨਾਲ ਸੰਪਰਕ ਸਾਧਿਆ ਅਤੇ ਬਿਲਡਰ ਨੂੰ ਧਮਕਾ ਕੇ 2 ਕਰੋੜ ਤੋਂ ਵੱਧ ਦੀ ਰਕਮ ਵਸੂਲਣ ਦੀ ਅਪੀਲ ਕੀਤੀ। ਇਸ ਮਾਮਲੇ 'ਚ ਛੋਟਾ ਰਾਜਨ ਨੇ ਆਪਣੇ ਕੁਝ ਲੋਕਾਂ ਨੂੰ ਵਾਜੇਕਰ ਦੇ ਦਫ਼ਤਰ ਭੇਜਿਆ ਅਤੇ ਉਸ ਨੂੰ ਧਮਕੀ ਦੇਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਲੋਕਾਂ ਨੇ ਕਰੋੜ ਦੇ ਬਦਲੇ ਵਾਜੇਕਰ ਤੋਂ 26 ਕਰੋੜ ਰੁਪਿਆਂ ਦੀ ਮੰਗ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਡਰ ਦੇ ਵਾਜੇਕਰ ਨੇ ਪਨਵੇਲ ਪੁਲਸ ਨੂੰ ਇਸ ਗੱਲ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਪੁਲਸ ਨੇ ਜ਼ਬਰਨ ਵਸੂਲੀ ਦਾ ਮਾਮਲਾ ਦਰਜ ਕੀਤਾ ਸੀ। 

ਸੀ.ਸੀ.ਟੀ.ਵੀ. ਤੋਂ ਪਤਾ ਲੱਗਦਾ ਹੈ ਕਿ ਦੋਸ਼ੀ ਉੱਥੇ ਗਏ ਸਨ
ਇਸ ਮਾਮਲੇ 'ਚ 4 ਦੋਸ਼ੀ ਹਨ, ਜਿਨ੍ਹਾਂ ਦੇ ਨਾਂ- ਸੁਰੇਸ਼ ਸ਼ਿੰਦੇ, ਲਕਸ਼ਮਣ ਨਿਕਮ ਉਰਫ਼ ਦਾਦਯਾ, ਸੁਮਿਤ ਵਿਜੇ ਮਹਾਤਰੇ ਅਤੇ ਛੋਟਾ ਰਾਜਨ। ਇਸ ਮਾਮਲੇ 'ਚ ਪੁਲਸ ਹੁਣ ਵੀ ਏਜੰਟ ਪਰਮਾਨੰਦ ਠੱਕਰ ਦੀ ਭਾਲ ਕਰ ਰਹੀ ਹੈ। ਪੁਲਸ ਕੋਲ ਬਿਲਡਰ ਦੇ ਦਫ਼ਤਰ ਦਾ ਸੀ.ਸੀ.ਟੀ.ਵੀ. ਫੁਟੇਜ ਹੈ, ਜੋ ਇਹ ਦੱਸਣਾ ਹੈ ਕਿ ਦੋਸ਼ੀ ਉੱਥੇ ਗਏ ਸਨ। ਨਾਲ ਹੀ ਪੁਲਸ ਨੂੰ ਇਨ੍ਹਾਂ ਦੀ ਕਾਲ ਰਿਕਾਰਡਿੰਗ ਵੀ ਮਿਲੀ ਹੈ, ਜਿਸ 'ਚ ਛੋਟਾ ਰਾਜਨ ਬਿਲਡਰ ਨੂੰ ਧਮਕੀ ਦਿੰਦਾ ਹੋਇਆ ਸੁਣਾਈ ਦੇ ਰਿਹਾ ਹੈ। ਛੋਟਾ ਰਾਜਨ ਨੂੰ ਭਾਰਤ ਲਿਆਉਣ ਤੋਂ ਬਾਅਦ ਉਸ 'ਤੇ ਲੱਗੇ ਸਾਰੇ ਦੋਸ਼ ਸੀ.ਬੀ.ਆਈ. ਨੂੰ ਤਬਦੀਲ ਕਰ ਦਿੱਤੇ ਗਏ ਸਨ। ਉਸੇ 'ਚੋਂ ਇਕ ਮਾਮਲਾ ਇਹ ਵੀ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News