ਅੰਧੇਰੀ ਵੈਸਟ ਰੇਲਵੇ ਸਟੇਸ਼ਨ ਕੋਲ ਫੁੱਟਓਵਰ ਬ੍ਰਿਜ ਦਾ ਡਿੱਗਿਆ ਹਿੱਸਾ, ਆਵਾਜਾਈ ਪ੍ਰਭਾਵਿਤ

07/03/2018 9:49:39 AM

ਮੁੰਬਈ— ਮੁੰਬਈ ਦੇ ਅੰਧੇਰੀ ਇਲਾਕੇ 'ਚ ਅੱਜ ਸਵੇਰੇ ਇਕ ਫੁੱਟਓਵਰ ਬ੍ਰਿਜ ਦਾ ਹਿੱਸਾ ਡਿੱਗ ਗਿਆ। ਇਸ ਬ੍ਰਿਜ ਦਾ ਨਾਂ ਗੋਖਲੇ ਬ੍ਰਿਜ ਹੈ। ਇਹ ਬ੍ਰਿਜ ਅੰਧੇਰੀ ਰੇਲਵੇ ਸਟੇਸ਼ਨ ਕੋਲ ਹੈ, ਜਿਸ ਦੇ ਕਾਰਨ ਅੰਧੇਰੀ ਤੋਂ ਵਿਰਾਰ ਜਾਣ ਵਾਲੀ ਟਰੇਨ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਜੂਦ ਹਨ। 
ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਿਹਾ ਕਿ ਬਚਾਅ ਕੰਮ ਜਾਰੀ ਹੈ। ਦੱਸ ਦੇਈਏ ਕਿ ਸਲੈਬ ਡਿੱਗਣ ਦਾ ਕਾਰਨ ਲਗਾਤਾਰ ਹੋ ਰਹੀ ਬਾਰਸ਼ ਦੱਸੀ ਜਾ ਰਹੀ ਹੈ। ਬੀਤੇ ਦਿਨੀਂ ਸ਼ਾਮ ਤੋਂ ਹੀ ਮੁੰਬਈ 'ਚ ਬਾਰਸ਼ ਹੋ ਰਹੀ ਹੈ।


Related News