ਮੁੰਬਈ 'ਚ ਡਿੱਗੀ 5 ਮੰਜ਼ਿਲਾ ਇਮਾਰਤ, 10 ਸਾਲਾ ਬੱਚੀ ਦੇ ਫਸੇ ਹੋਣ ਦਾ ਖਦਸ਼ਾ
Tuesday, Sep 24, 2019 - 02:51 PM (IST)

ਨਵੀਂ ਦਿੱਲੀ—ਮੁੰਬਈ 'ਚ ਅੱਜ 5 ਮੰਜ਼ਿਲਾ ਇਮਾਰਤ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ 10 ਸਾਲਾ ਬੱਚੀ ਦੇ ਫਸੇ ਹੋਣ ਦੀ ਜਾਣਕਾਰੀ ਮਿਲੀ ਹੈ ਪਰ ਮਲਬੇ 'ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਅਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁੰਬਈ 'ਚ ਪਾਸ਼ ਇਲਾਕੇ ਦੇ ਖਾਰ 'ਚ ਅੱਜ ਦੁਪਹਿਰ 5 ਮੰਜ਼ਿਲਾ ਇਮਾਰਤ ਦਾ ਪੌੜੀਆਂ ਅਤੇ ਲਿਫਟਾਂ ਵਾਲਾ ਹਿੱਸਾ ਡਿੱਗ ਗਿਅਾ। ਮੌਕੇ 'ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿੱਥੇ ਲਿਫਟ ਆਪਰੇਟ ਹੁੰਦੀ ਹੈ, ਉੱਥੇ ਕਾਫੀ ਲੋਕ ਮੌਜੂਦ ਸਨ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਅਤੇ ਐੱਨ. ਡੀ. ਆਰ. ਐੱਫ. ਟੀਮਾਂ ਨੇ ਰਾਹਤ-ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਐਬੂਲੈਂਸ ਰਾਹੀ ਜ਼ਖਮੀ ਲੋਕਾਂ ਨੂੰ ਹਸਪਤਾਲ ਪਹੁੰਚਾਇਅਾ ਜਾ ਰਿਹਾ ਹੈ।
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ

ਜਲੰਧਰ ''ਚ ਹੋ ਗਿਆ ਐਨਕਾਊਂਟਰ ਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਹੀ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ top-10 ਖ਼ਬਰਾਂ
