ਮੁੰਬਈ : ਸਿਨੇਵਿਸਤਾ ਸਟੂਡੀਓ 'ਚ ਲੱਗੀ ਅੱਗ (video)

Sunday, Jan 07, 2018 - 03:16 AM (IST)

ਮੁੰਬਈ : ਸਿਨੇਵਿਸਤਾ ਸਟੂਡੀਓ 'ਚ ਲੱਗੀ ਅੱਗ (video)

ਮੁੰਬਈ — ਮੁੰਬਈ ਸ਼ਹਿਰ 'ਚ ਸ਼ਨੀਵਾਰ ਸ਼ਾਮ ਕੰਜੁਰਮਾਰਗ ਸਥਿਤ ਸਿਵੇਵਿਸਟਾ ਸਟੂਡੀਓ 'ਚ ਭਿਆਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ 'ਤੇ ਪਹੁੰਚੀਆਂ। ਹਾਲੇ ਤਕ ਇਸ ਹਾਦਸੇ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ।

ਮਿਲੀ ਜਾਣਕਾਰੀ ਮੁਤਾਬਕ ਮੁੰਬਈ ਦੇ ਕੰਜੁਰਮਾਰਗ ਇਲਾਕੇ ਸਥਿਤ ਸਿਨੇਵਿਸਤਾ ਸਟੂਡੀਓ ਕਰੀਬ 5 ਏਕੜ 'ਚ ਬਣਿਆ ਹੋਇਆ ਹੈ। ਇਸ ਸਟੂਡੀਓ ਦੇ ਅੰਦਰ 30 ਸੈਟਸ ਬਣੇ ਹਨ ਜਿਥੇ ਸੂਟਿੰਗ ਕੀਤੀ ਜਾਂਦੀ ਹੈ। ਇਥੇ ਕਈ ਫਿਲਮਾਂ ਤੇ ਟੀ.ਵੀ. ਸੀਰੀਅਲ ਦੀ ਵੀ ਸ਼ੂਟਿੰਗ ਕੀਤੀ ਗਈ ਹੈ।


Related News