ਕੋਰੋਨਾ ਇਲਾਜ ਲਈ ਬਣਾਏ ਕੇਂਦਰਾਂ ''ਚ ਮਰੀਜ਼ ਕਰ ਰਹੇ ਨੇ ''ਗਰਬਾ'', ਵੀਡੀਓ ਵਾਇਰਲ

Tuesday, Oct 20, 2020 - 10:48 AM (IST)

ਕੋਰੋਨਾ ਇਲਾਜ ਲਈ ਬਣਾਏ ਕੇਂਦਰਾਂ ''ਚ ਮਰੀਜ਼ ਕਰ ਰਹੇ ਨੇ ''ਗਰਬਾ'', ਵੀਡੀਓ ਵਾਇਰਲ

ਮੁੰਬਈ- ਮੁੰਬਈ ਦੇ ਕੋਵਿਡ-19 ਕੇਂਦਰਾਂ 'ਚ ਮਰੀਜ਼ਾਂ ਦੇ 'ਗਰਬਾ' ਕਰਨ ਦੇ 2 ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਦੇਖੇ ਜਾ ਰਹੇ ਹਨ। ਹਾਲਾਂਕਿ ਮਹਾਰਾਸ਼ਟਰ ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਨਰਾਤਿਆਂ ਦੌਰਾਨ ਡਾਂਡੀਆ ਆਯੋਜਨ ਦੀ ਬਜਾਏ ਖੂਨਦਾਨ ਕੈਂਪ ਅਤੇ ਸਿਹਤ ਕੈਂਪ ਲਗਾਏ। ਵਾਇਰਲ ਹੋਏ ਵੀਡੀਓ 'ਚੋਂ ਇਕ 'ਚ ਪੀਪੀਈ ਕਿਟ ਪਾਏ ਸਿਹਤ ਕਰਮੀਆਂ ਨਾਲ ਕੋਵਿਡ-19 ਦੀਆਂ ਕਈ ਮਰੀਜ਼ ਬੀਬੀਆਂ ਮਾਸਕ ਪਹਿਨ ਕੇ ਇਕ ਫਿਲਮੀ ਗੀਤ 'ਤੇ ਗਰਬਾ ਕਰਦੇ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਕਲਿੱਪ 'ਚ ਕੁਝ ਮਰੀਜ਼ ਬੀਬੀਆਂ ਪੇਸ਼ਕਾਰੀ ਦੇਖਦੀਆਂ ਵੀ ਨਜ਼ਰ ਆਈਆਂ। 

 

ਉੱਥੇ ਹੀ ਇਕ ਹੋਰ ਵੀਡੀਓ 'ਚ ਕੁਝ ਪੁਰਸ਼ ਮਰੀਜ਼ 'ਨਰਸਿੰਗ ਸਟੇਸ਼ਨ 15' 'ਚ ਪੀਪੀਈ ਕਿਟ ਪਹਿਨੇ ਸਿਹਤ ਕਰਮੀਆਂ ਨਾਲ ਗਰਬਾ ਕਰਦੇ ਹੋਏ ਦਿੱਸੇ। ਸੋਸ਼ਲ ਮੀਡੀਆ 'ਤੇ ਕੁਝ ਪੋਸਟ ਅਨੁਸਾਰ ਇਹ ਵੀਡੀਓ ਗੋਰੇਗਾਂਵ 'ਚ ਬ੍ਰਹਿਨਮੁੰਬਈ ਮਹਾਨਗਰਪਾਲਿਕਾ ਦੇ ਕੋਵਿਡ-19 ਕੇਂਦਰ ਦੇ ਹਨ। ਇਸ ਸੰਬੰਧ 'ਚ ਬੀ.ਐੱਮ.ਸੀ. ਕਮਿਸ਼ਨਰ ਇਕਬਾਲ ਸਿੰਘ ਚਹਿਲ ਨੇ ਮੰਗਲਵਾਰ ਨੂੰ ਦੱਸਿਆ ਕਿ ਗਰਬਾ ਪੇਸ਼ਕਾਰੀ ਵਾਲਾ ਇਕ ਵੀਡੀਓ ਬੀ.ਐੱਮ.ਸੀ. ਦੇ ਕੋਵਿਡ-19 ਕੇਂਦਰ ਦਾ ਹੈ ਪਰ ਕੇਂਦਰ ਦੇ ਡੀਨ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਦਾ ਆਯੋਜਨ ਨਹੀਂ ਕੀਤਾ ਸੀ। ਚਹਿਲ ਨੇ ਕਿਹਾ ਕਿ ਕੇਂਦਰ ਦੇ ਡੀਨ ਨੇ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਮਰੀਜ਼ ਸਿਹਤ ਕਰਮੀਆਂ ਨਾਲ ਖ਼ੁਦ ਹੀ ਜਸ਼ਨ ਮਨ੍ਹਾ ਰਹੇ ਸਨ ਅਤੇ ਉਹ ਖ਼ੁਸ਼ ਅਤੇ ਚੰਗਾ ਮਹਿਸੂਸ ਕਰ ਰਹੇ ਸਨ। ਉਨ੍ਹਾਂ ਨੇ ਡੀਨ ਦੇ ਹਵਾਲੇ ਤੋਂ ਕਿਹਾ,''ਅਜਿਹਾ ਕਰਨ 'ਚ ਖੁਸ਼ੀ ਮਿਲਣ ਕਾਰਨ ਕੇਂਦਰ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ।'' ਮੁੰਬਈ, ਦੇਸ਼ 'ਚ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਸ਼ਹਿਰਾਂ 'ਚੋਂ ਇਕ ਹੈ ਅਤੇ ਹਾਲੇ ਤੱਕ ਇੱਥੇ ਇਨਫੈਕਸ਼ਨ ਦੇ ਕਰੀਬ 2.43 ਲੱਖ ਮਾਮਲੇ ਆ ਚੁਕੇ ਹਨ ਅਤੇ 9700 ਲੋਕਾਂ ਦੀ ਮੌਤ ਇਨਫੈਕਸ਼ਨ ਕਾਰਨ ਹੋ ਚੁਕੀ ਹੈ। ਮਹਾਰਾਸ਼ਟਰ ਸਰਕਾਰ ਨੇ ਪਿਛਲੇ ਮਹੀਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਮਹਾਮਾਰੀ ਦੇ ਮੱਦੇਨਜ਼ਰ ਨਰਾਤੇ ਅਤੇ ਦੁਸਹਿਰੇ ਦਾ ਉਤਸਵ ਸਾਦਗੀ ਨਾਲ ਮਨਾਉਣ।


author

DIsha

Content Editor

Related News