ਕੋਰੋਨਾ ਮਰੀਜ਼ ਦੀ ਮੌਤ ਦੇ ਬਾਅਦ ਵਿਅਕਤੀ ਨੇ ਡਾਕਟਰ ਨੂੰ ਮਾਰਿਆ ਥੱਪੜ, ਕੋਰਟ ਨੇ ਲਾਇਆ 1 ਲੱਖ ਦਾ ਜੁਰਮਾਨਾ

Monday, Oct 26, 2020 - 12:52 PM (IST)

ਕੋਰੋਨਾ ਮਰੀਜ਼ ਦੀ ਮੌਤ ਦੇ ਬਾਅਦ ਵਿਅਕਤੀ ਨੇ ਡਾਕਟਰ ਨੂੰ ਮਾਰਿਆ ਥੱਪੜ, ਕੋਰਟ ਨੇ ਲਾਇਆ 1 ਲੱਖ ਦਾ ਜੁਰਮਾਨਾ

ਮੁੰਬਈ : ਕੋਰੋਨਾ ਕਹਿਰ 'ਚ ਜਿਥੇ ਡਾਕਟਰ ਆਪਣੀ ਜਾਨ ਖ਼ਤਰੇ 'ਚ ਪਾ ਕੇ ਮਰੀਜ਼ਾਂ ਦੇ ਇਲਾਜ਼ 'ਚ ਲੱਗੇ ਹੋਏ ਹਨ ਉਥੇ ਹੀ ਦੂਜੇ ਪਾਸੇ ਖ਼ੁਦ ਨੂੰ ਸੋਸ਼ਲ ਵਰਕਰ ਦੱਸਣ ਵਾਲੇ ਇਕ ਵਿਅਕਤੀ ਨੇ ਕੋਵਿਡ ਮਰੀਜ਼ ਦੀ ਮੌਤ ਦੇ ਬਾਅਦ ਡਾਕਟਰ ਦੇ ਥੱਪੜ ਮਾਰ ਦਿੱਤਾ। ਮਾਮਲਾ ਕੋਰਟ 'ਚ ਜਾਣ ਤੋਂ ਬਾਅਦ ਜਸਟਿਸ ਭਾਰਤੀ ਡਾਂਗਰੇ ਨੇ ਉਕਤ ਵਿਅਕਤੀ ਨੂੰ ਇਕ ਲੱਖ ਰੁਪਏ ਜੁਰਮਾਨਾ ਲਗਾਇਆ ਹੈ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ : ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

ਬੰਬੇ ਹਾਈਕੋਰਟ ਨੇ ਕੋਰੋਨਾ ਕਾਲ 'ਚ ਮਰੀਜ਼ਾਂ ਦਾ ਇਲਾਜ਼ ਕਰ ਰਹੇ ਡਾਕਟਰ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਨੂੰ ਆਦੇਸ਼ ਦਿੱਤਾ ਹੈ ਕਿ ਉਹ ਸੀ.ਐੱਮ ਰਾਹਤ ਫ਼ੰਡ 'ਚ ਇਕ ਲੱਖ ਜਮ੍ਹਾ ਕਰੇ। ਇਹ ਇਕ ਲੱਖ ਉਸ ਨੂੰ ਗ੍ਰਿਫ਼ਤਾਰੀ ਤੋਂ ਪਹਿਲਾਂ ਅੰਤ੍ਰਿਮ ਜ਼ਮਾਨਤ ਦੇ ਤੌਰ 'ਤੇ ਦੇਣ ਦਾ ਆਦੇਸ਼ ਦਾ ਦਿੱਤਾ ਹੈ। ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਕਿ ਇਕ ਲੱਖ ਰੁਪਏ ਜਮ੍ਹਾ ਨਾ ਕਰਵਾਉਣ 'ਤੇ ਦੋਸ਼ੀ ਨੂੰ ਸਖ਼ਤ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ : ਨਾਜਾਇਜ਼ ਸਬੰਧਾਂ ਨੂੰ ਬਚਾਉਣ ਲਈ ਜਠਾਣੀ ਨੇ ਦਰਾਣੀ ਨੂੰ ਦਿੱਤੀ ਰੂਹ ਕੰਬਾਊ ਮੌਤ

ਕੋਰਟ ਨੇ ਕਿਹਾ ਕਿ ਕੋਵਿਡ-19 'ਚ ਜਿਸ ਮਰੀਜ਼ ਦੀ ਮੌਤ ਹੋਈ, ਉਸ ਦੇ ਪਰਿਵਾਰ ਦਾ ਦੁੱਖ ਸਮਝਿਆ ਜਾ ਸਕਦਾ ਹੈ ਪਰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕੋਰੋਨਾ ਕਾਲ 'ਚ ਡਾਕਟਰ, ਨਰਸ ਅਤੇ ਦੂਜੇ ਮੈਡੀਕਲ ਸਟਾਫ਼ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਮਰੀਜ਼ਾਂ ਦੀ ਦਿਨ-ਰਾਤ ਸੇਵਾ ਕੀਤੀ ਹੈ। ਕੋਰਟ ਨੇ ਦੋਸ਼ੀ ਨੂੰ ਅੰਤ੍ਰਿਮ ਜ਼ਮਾਨਤ ਦਿੰਦੇ ਹੋਏ ਘਟਨਾ ਨੂੰ ਮੰਦਭਾਗੀ ਦੱਸਿਆ ਹੈ। ਜਸਟਿਸ ਭਾਰਤੀ ਡਾਂਗਰੇ ਨੇ ਕਿਹਾ ਕਿ ਕੋਵਿਡ-19 ਨਾਲ ਜਿਸ ਮਰੀਜ਼ ਦੀ ਮੌਤ ਹੋਈ, ਉਸ ਦੇ ਪਰਿਵਾਰ ਦਾ ਦੁੱਖ ਸਮਝਿਆ ਜਾ ਸਕਦਾ ਹੈ ਪਰ ਇਸ ਤਰ੍ਹਾਂ ਦੀ ਘਟਨਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਮਾਂ ਦੀ ਮਮਤਾ ਹੋਈ ਸ਼ਰਮਸ਼ਾਰ:  ਇਕ ਦਿਨ ਦੀ ਬੇਟੀ ਨੂੰ ਚੌਥੀ ਮੰਜ਼ਿਲ ਤੋਂ ਹੇਠਾਂ ਸੁੱਟਿਆ, ਸਿਰ ਗਾਇਬ


author

Baljeet Kaur

Content Editor

Related News