ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ ਕਾਰ ਅਤੇ ਟੈਂਕਰ ਦੀ ਭਿਆਨਕ ਟੱਕਰ, 4 ਲੋਕਾਂ ਦੀ ਮੌਤ
Friday, Nov 29, 2019 - 11:23 AM (IST)

ਮੁੰਬਈ— ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ ਸ਼ੁੱਕਰਵਾਰ ਤੜਕੇ ਕਾਰ ਅਤੇ ਟੈਂਕਰ ਦਰਮਿਆਨ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 2 ਲੋਕ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਸਾਰੇ ਪੀੜਤ ਕਾਰ 'ਚ ਸਵਾਰ ਸਨ। ਅਧਿਕਾਰੀ ਨੇ ਦੱਸਿਆ ਕਿ ਇਹ ਸਾਰੇ ਇਕ ਵਿਆਹ ਸਮਾਰੋਹ 'ਚ ਸ਼ਾਮਲ ਹੋਣ ਤੋਂ ਬਾਅਦ ਮੁੰਬਈ ਵਾਪਸ ਆ ਰਹੇ ਸਨ। ਵਾਪਸ ਆਉਂਦੇ ਸਮੇਂ ਸਵੇਰੇ ਕਰੀਬ 5 ਵਜੇ ਜਦੋਂ ਰਸਾਇਣੀ ਇਲਾਕੇ 'ਚ ਪੁੱਜੇ ਤਾਂ ਉਨ੍ਹਾਂ ਦੀ ਕਾਰ ਇਕ ਟੈਂਕਰ ਨਾਲ ਟਕਰਾ ਗਈ। ਉਨ੍ਹਾਂ ਨੇ ਦੱਸਿਆ ਕਿ ਕਾਰ ਚਾਲਕ ਦੇ ਵਾਹਨ ਤੋਂ ਸੰਤੁਲਨ ਗਵਾਉਣ ਕਾਰਨ ਹਾਦਸਾ ਹੋਇਆ ਹੈ।
ਕਾਰ 'ਚ ਸਵਾਰ ਤਿੰਨ ਔਰਤਾਂ ਅਤੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਕਾਰ ਸਵੇਰ ਹੋਰ 2 ਜ਼ਖਮੀਆਂ ਨੂੰ ਨਵੀਂ ਮੁੰਬਈ 'ਚ ਪਨਵੇਲ ਦੇ ਐੱਮ.ਜੀ.ਐੱਮ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਣਗੋ ਹੈ ਕਿ ਵਿਸ਼ੇਸ਼ ਇਕਾਈ 'ਡੇਲਟਾ ਫੋਰਸ' ਨੂੰ ਐਕਸਪ੍ਰੈੱਸ ਵੇਅ 'ਤੇ ਤਾਇਨਾਤ ਕੀਤਾ ਗਿਆ ਹੈ, ਜੋ ਦੇਸ਼ ਦੀ ਸਭ ਤੋਂ ਆਧੁਨਿਕ ਸੜਕਾਂ 'ਤੇ ਅਪਰਾਧਾਂ ਦੀ ਜਾਂਚ ਕਰਨ ਅਤੇ ਹਾਦਸਿਆਂ 'ਤੇ ਰੋਕ ਲਗੁਣ 'ਚ ਸਥਾਨਕ ਪੁਲਸ ਦੀ ਮਦਦ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਇਸ ਸੰਬੰਧ 'ਚ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਦੋਹਾਂ ਸ਼ਹਿਰਾਂ ਨੂੰ ਜੋੜਨ ਵਾਲੇ 94 ਕਿਲੋਮੀਟਰ ਲੰਬੇ ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ ਹਮੇਸ਼ਾ ਸੜਕ ਹਾਦਸੇ ਹੁੰਦੇ ਹਨ।