ਮੁੰਬਈ ਦੇ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰ ਕੇ 58 ਕਰੋੜ ਰੁਪਏ ਠੱਗੇ
Thursday, Oct 16, 2025 - 09:54 PM (IST)

ਮੁੰਬਈ -ਮੁੰਬਈ ’ਚ ਜਾਅਲਸਾਜ਼ਾਂ ਨੇ ਖੁਦ ਨੂੰ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦਾ ਅਧਿਕਾਰੀ ਦੱਸ ਕੇ 72 ਸਾਲਾ ਇਕ ਕਾਰੋਬਾਰੀ ਨੂੰ ‘ਡਿਜੀਟਲ ਅਰੈਸਟ’ ਕਰ ਕੇ ਉਸ ਕੋਲੋਂ ਕਥਿਤ ਤੌਰ ’ਤੇ 58 ਕਰੋੜ ਰੁਪਏ ਠੱਗ ਲਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ‘ਡਿਜੀਟਲ ਅਰੈਸਟ’ ਨਾਲ ਜੁੜੇ ਮਾਮਲੇ ’ਚ ਕਿਸੇ ਵਿਅਕਤੀ ਵੱਲੋਂ ਕੀਤੀ ਗਈ ਸਭ ਤੋਂ ਵੱਡੀ ਠੱਗੀ ਦਾ ਮਾਮਲਾ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਮਹਾਰਾਸ਼ਟਰ ਸਾਈਬਰ ਵਿਭਾਗ ਨੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ‘ਡਿਜੀਟਲ ਅਰੈਸਟ’ ਤੇਜ਼ੀ ਨਾਲ ਵਧਦਾ ਸਾਈਬਰ ਅਪਰਾਧ ਹੈ, ਜਿਸ ’ਚ ਜਾਅਲਸਾਜ਼ ਖੁਦ ਨੂੰ ਕਾਨੂੰਨ ਲਾਗੂ ਕਰਨ ਵਾਲੀਆਂ ਜਾਂ ਸਰਕਾਰੀ ਏਜੰਸੀਆਂ ਦਾ ਕਰਮਚਾਰੀ ਦੱਸਦੇ ਹਨ ਅਤੇ ਆਡੀਓ/ਵੀਡੀਓ ਕਾਲ ਰਾਹੀਂ ਪੀਡ਼ਤਾਂ ਨੂੰ ਆਨਲਾਈਨ ਬੰਧਕ ਬਣਾ ਕੇ ਅਤੇ ਡਰਾ-ਧਮਕਾ ਕੇ ਪੈਸੇ ਦੇਣ ਦਾ ਦਬਾਅ ਬਣਾਉਂਦੇ ਹਨ।