ਓਡੀਸ਼ਾ ਦੇ ਕਟਕ 'ਚ ਪਟੜੀ ਤੋਂ ਉਤਰੀ ਟਰੇਨ, ਕਈ ਯਾਤਰੀ ਹੋਏ ਜ਼ਖਮੀ

01/16/2020 8:44:19 AM

ਕਟਕ— ਓਡੀਸ਼ਾ ਦੇ ਕਟਕ 'ਚ ਲੋਕ ਮਾਨਿਆ ਤਿਲਕ ਟਰਮੀਨਲ ਐਕਸਪ੍ਰੈੱਸ ਪਟੜੀ ਤੋਂ ਉਤਰ ਗਈ, ਜਿਸ ਕਾਰਨ ਕਈ ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਹ ਹਾਦਸਾ ਵੀਰਵਾਰ ਸਵੇਰੇ ਤਕਰੀਬਨ 7 ਵਜੇ ਵਾਪਰਿਆ। ਮੌਕੇ 'ਤੇ ਰਾਹਤ-ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਸਲਗਾਂਵ ਅਤੇ ਨੇਰਗੁੰਡੀ ਸਟੇਸ਼ਨ ਵਿਚਕਾਰ ਗੱਡੀ ਦੇ 8 ਕੋਚ ਪਟੜੀ ਤੋਂ ਉਤਰ ਗਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਘੱਟੋ-ਘੱਟ 40 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ 6 ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।  ਹਾਦਸੇ ਦਾ ਕਾਰਨ ਸੰਘਣੀ ਧੁੰਦ ਦੱਸੀ ਜਾ ਰਹੀ ਹੈ।


Related News