ਮੁੰਬਈ: ਬਾਂਦਰਾ ਦੇ ਖੇਰਵਾੜੀ ਝੁਗੀਆਂ ''ਚ ਲੱਗੀ ਅੱਗ, ਮੌਕੇ ''ਤੇ ਪਹੁੰਚੀਆਂ ਅੱਗ ਬੁਝਾਊ ਵਾਲੀਆਂ ਗੱਡੀਆਂ

01/17/2017 4:57:34 PM

 ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਉਦਯੋਗਿਕ ਸ਼ਹਿਰ ਮੁੰਬਈ ''ਚ ਅੱਗ ਲੱਗਣ ਦੀ ਖਬਰ ਆ ਰਹੀ ਹੈ। ਮੁੰਬਈ ਦੇ ਬਾਂਦਰਾ ''ਚ ਖੇਰਵਾੜੀ ਝੁਗੀਆਂ ''ਚ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਟ ਸਰਕਟ ਦੇ ਕਾਰਨ ਲੱਗੀ ਹੈ।

ਖਬਰ ਮੁਤਾਬਕ ਘਟਨਾ ਵਾਲੀ ਥਾਂ ''ਤੇ ਫਾਇਰ ਬ੍ਰਿਗੇਡ ਪਹੁੰਚ ਗਈ ਹੈ ਅਤੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਹੁਣ ਤੱਕ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਨਹੀਂ ਹੈ।

Related News