ਮੁੰਬਈ: 3 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, ਬਚਾਏ ਗਏ ਕਈ ਲੋਕ
Sunday, Oct 13, 2019 - 07:56 AM (IST)
ਮੁੰਬਈ—ਮੁੰਬਈ ਦੇ ਚਰਨੀ ਰੋਡ ਸਥਿਤ ਡ੍ਰੀਮਲੈਂਡ ਸਿਨੇਮਾ ਕੋਲ ਅੱਜ ਭਾਵ ਐਤਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਇੱਥੇ ਇੱਕ ਰਿਹਾਇਸ਼ੀ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦੌਰਾਨ ਇਮਾਰਤ ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਮੌਕੇ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਪਹੁੰਚੀਆਂ। ਦੱਸਿਆ ਜਾਂਦਾ ਹੈ ਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਬਚਾਅ-ਰਹਾਤ ਕਾਰਜ ਜਾਰੀ ਹੈ।