26/11 ਅੱਤਵਾਦੀ ਹਮਲਾ : 11 ਸਾਲ ਬੀਤਣ ਮਗਰੋਂ ਅੱਜ ਵੀ ਡਰਾਉਂਦੀ ਹੈ ‘ਓਹ ਕਾਲੀ ਰਾਤ’

11/26/2019 12:35:25 PM

ਮੁੰਬਈ— ਮੁੰਬਈ ’ਚ 26/11/2008 ਨੂੰ ਭਿਆਨਕ ਅੱਤਵਾਦੀ ਹਮਲੇ ਨੂੰ 11 ਸਾਲ ਬੀਤ ਗਏ ਹਨ ਪਰ ਉਸ ਦੇ ਜ਼ਖਮ ਅੱਜ ਵੀ ਲੋਕਾਂ ਦੇ ਦਿਲੋਂ-ਦਿਮਾਗ ’ਚ ਤਾਜ਼ਾ ਹਨ। ਇਸ ਹਮਲੇ ਨੂੰ ਅੰਜ਼ਾਮ ਪਾਕਿਸਤਾਨੀ ਅੱਤਵਾਦੀਆਂ ਵਲੋਂ ਦਿੱਤਾ ਗਿਆ ਸੀ। ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀ ਸਮੁੰਦਰੀ ਰਸਤਿਓਂ ਭਾਰਤ ਦੀ ਵਪਾਰਕ ਰਾਜਧਾਨੀ ਮੰਨੇ ਜਾਂਦੇ ਮੁੰਬਈ ’ਚ ਦਾਖਲ ਹੋ ਗਏ ਸਨ ਅਤੇ ਉਨ੍ਹਾਂ ਨੇ ਕਰੀਬ 166 ਬੇਕਸੂਰ ਲੋਕਾਂ ਨੂੰ ਬੇਰਹਿਮੀ ਨਾਲ ਗੋਲੀਆਂ ਨਾਲ ਭੁੰਨ ਦਿੱਤਾ। ਇਸ ਹਮਲੇ ’ਚ 300 ਦੇ ਕਰੀਬ ਲੋਕ ਜ਼ਖਮੀ ਵੀ ਹੋਏ। ਇਨ੍ਹਾਂ ਪਾਕਿਸਤਾਨੀ ਅੱਤਵਾਦੀਆਂ ਨੇ ਤਾਜ ਅਤੇ ਟ੍ਰਾਈਡੇਂਟ ਹੋਟਲ ਦੇ ਨਾਲ-ਨਾਲ ਛੱਤਰਪਤੀ ਸ਼ਿਵਾਜੀ ਟਰਮੀਨਸ ’ਤੇ ਹਮਲਾ ਕਰ ਦਿੱਤਾ ਸੀ। ਇਸ ਅੱਤਵਾਦੀ ਹਮਲੇ ਨੂੰ ਮੁੰਬਈ ਦੇ ਇਤਿਹਾਸ ’ਚ ਸਭ ਤੋਂ ਭਿਆਨਕ ਹਮਲਾ ਮੰਨਿਆ ਜਾਂਦਾ ਹੈ।

PunjabKesari

ਇੰਝ ਸ਼ੁਰੂ ਹੋਈ ਮੌਤ ਦੀ ਖੇਡ—
26 ਨਵੰਬਰ 2008 ਨੂੰ ਰਾਤ ਦੇ ਤਕਰੀਬਨ 9:30 ਵਜੇ ਸਨ। ਕੋਲਾਬਾ ਇਲਾਕੇ ਵਿਚ ਅੱਤਵਾਦੀਆਂ ਨੇ ਪੁਲਸ ਦੀਆਂ 2 ਗੱਡੀਆਂ ’ਤੇ ਕਬਜ਼ਾ ਕੀਤਾ। ਅੱਤਵਾਦੀਆਂ ਨੇ ਪੁਲਸ ਵਾਲਿਆਂ ’ਤੇ ਗੋਲੀਆਂ ਵਰ੍ਹਾਈਆਂ। ਸਿਰਫ ਬੰਦੂਕ ਦੀ ਨੋਂਕ ’ਤੇ ਉਨ੍ਹਾਂ ਨੂੰ ਉਤਾਰ ਕੇ ਗੱਡੀਆਂ ਨੂੰ ਲੁੱਟ ਲਿਆ। ਰਾਤ ਦੇ ਕਰੀਬ 9 ਵਜ ਕੇ 45 ਮਿੰਟ ਹੋਏ ਸਨ। ਕਰੀਬ 6 ਅੱਤਵਾਦੀਆਂ ਦਾ ਇਕ ਧੜਾ ਤਾਜ ਹੋਟਲ ਵੱਲ ਵਧਿਆ। ਉਨ੍ਹਾਂ ਨੇ ਰਸਤੇ ਵਿਚ ਆਏ ਲਿਯੋਪਾਰਡ ਕੈਫੇ, ਇੱਥੇ ਜ਼ਿਆਦਾ ਭੀੜ ਸੀ। ਵੱਡੀ ਵਿਚ ਵਿਦੇਸ਼ੀ ਵੀ ਮੌਜੂਦ ਸਨ। ਹਮਲਾਵਰਾਂ ਨੇ ਏ. ਕੇ-47 ਲੋਕਾਂ ’ਤੇ ਤਾਨ ਦਿੱਤੀ। ਦੇਖਦੇ ਹੀ ਦੇਖਦੇ ਹੀ ਦੇਖਦੇ ਲਿਯੋਪਾਰਡ ਕੈਫੇ ਦੇ ਸਾਹਮਣੇ ਖੂਨ ਦੀ ਹੋਲੀ ਖੇਡੀ ਜਾਣ ਲੱਗੀ। ਬੰਦੂਕਾਂ ਦੀ ਆਵਾਜ਼ ਨਾਲ ਪੂਰਾ ਇਲਾਕਾ ਗੂੰਜ ਉੱਠਿਆ। ਅੱਤਵਾਦੀਆਂ ਦਾ ਟੀਚਾ ਇਹ ਕੈਫੇ ਨਹੀਂ ਸੀ, ਇੱਥੋਂ ਗੋਲੀਆਂ ਚਲਾਉਂਦੇ ਹੋਏ ਉਹ ਤਾਜ ਹੋਟਲ ਵੱਲ ਗਏ।

PunjabKesari

ਤਾਜ ਹੋਟਲ ਨੂੰ ਬਣਾਇਆ ਨਿਸ਼ਾਨਾ—
ਤਾਜ ਹੋਟਲ ’ਚ ਦਾਖਲ ਹੋ ਕੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਰਾਤ ਦੇ ਕਰੀਬ 10 ਵਜ ਚੁੱਕੇ ਸਨ। ਅੱਤਵਾਦੀਆਂ ਦੇ ਦੂਜੇ ਧੜੇ ਨੇ ਤਾਜ ਤੋਂ ਮਹਿਜ 2 ਕਿਲੋਮੀਟਰ ਦੂਰ ਕਾਰਵਾਈ ਸ਼ੁਰੂ ਕਰ ਦਿੱਤੀ। ਅੱਤਵਾਦੀਆਂ ਨੇ ਗ੍ਰਨੇਡ ਸੁੱਟੇ। ਅੱਧੇ ਘੰਟੇ ਤਕ ਮੌਤ ਦੀ ਖੇਡ ਚੱਲਦੀ ਰਹੀ। ਇਨ੍ਹਾਂ ਅੱਤਵਾਦੀਆਂ ਨਾਲ ਨਜਿੱਠਣ ਲਈ ਸੁਰੱਖਿਆ ਫੋਰਸ, ਐੱਨ. ਐੱਸ. ਜੀ., ਏ. ਟੀ. ਐੱਸ, ਮੁੰਬਈ ਪੁਲਸ ਦੇ ਜਵਾਨ ਚਾਰੋਂ ਪਾਸੇ ਫੈਲ ਗਏ। ਹੋਟਲ ਤਾਜ, ਨਰੀਮਨ ਭਵਨ ਨੂੰ ਅੱਤਵਾਦੀਆਂ ਦੇ ਕਬਜ਼ੇ ਤੋਂ ਮੁਕਤ ਕਰਵਾ ਲਿਆ ਗਿਆ। ਅੱਤਵਾਦੀਆਂ ਵਿਰੁੱਧ ਆਪਰੇਸ਼ਨ ’ਚ 15 ਪੁਲਸ ਅਫਸਰ-ਕਰਮਚਾਰੀ ਅਤੇ 2 ਐੱਨ. ਐੱਸ. ਜੀ. ਕਮਾਂਡੋ ਵੀ ਸ਼ਹੀਦ ਹੋਏ। ਮੁੰਬਈ ’ਚ ਹਮਲਾ ਕਰਨ ਵਾਲਿਆਂ ’ਚ ਇਕੋਂ-ਇਕ ਅੱਤਵਾਦੀ ਅਜ਼ਮਲ ਕਸਾਬ ਜਿਊਂਦਾ ਫੜਿਆ ਗਿਆ ਸੀ, ਜਿਸ ਨੂੰ 21 ਨਵੰਬਰ 2012 ’ਚ ਪੁਣੇ ਦੀ ਯਰਵਦਾ ਜੇਲ ’ਚ ਫਾਂਸੀ ਦੇ ਦਿੱਤੀ ਗਈ।

PunjabKesari


Tanu

Content Editor

Related News