ਮੁੰਬਈ ''ਚ 27 ਜਨਵਰੀ ਤੋਂ 24 ਘੰਟੇ ਖੁੱਲ੍ਹੇ ਰਹਿਣਗੇ ਰੈਸਟੋਰੈਂਟ ਅਤੇ ਸਿਨੇਮਾਘਰ

01/22/2020 5:15:24 PM

ਮੁੰਬਈ (ਭਾਸ਼ਾ)— ਮਹਾਰਾਸ਼ਟਰ ਕੈਬਨਿਟ ਨੇ ਬੁੱਧਵਾਰ ਨੂੰ ਮੁੰਬਈ 'ਚ ਸ਼ਾਪਿੰਗ ਮਾਲ, ਸਿਨੇਮਾਘਰ ਅਤੇ ਦੁਕਾਨਾਂ ਨੂੰ 24 ਘੰਟੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ। ਨਵੀਂ ਨੀਤੀ 27 ਜਨਵਰੀ ਤੋਂ ਲਾਗੂ ਹੋਵੇਗੀ। ਸੈਰ-ਸਪਾਟਾ ਆਦਿਤਿਆਨਾਥ ਠਾਕਰੇ ਨੇ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਤੋਂ ਮਾਲੀਆ ਅਤੇ ਰੋਜ਼ਗਾਰ ਵਧਾਉਣ 'ਚ ਮਦਦ ਮਿਲੇਗੀ। ਇਸ ਸਮੇਂ ਮੁੰਬਈ ਦੇ ਸੇਵਾ ਖੇਤਰ 'ਚ 5 ਲੱਖ ਲੋਕ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਾਲ ਅਤੇ ਖਾਣ-ਪੀਣ ਦੀਆਂ ਦੁਕਾਨਾਂ ਨੂੰ ਰਾਤ ਨੂੰ ਖੋਲ੍ਹਣ 'ਚ ਕੋਈ ਰੁਕਾਵਟ ਨਹੀਂ ਹੈ। 

ਸੂਬਾ ਸਰਕਾਰ ਦੇ ਫੈਸਲੇ ਮੁਤਾਬਕ ਪਹਿਲੇ ਪੜਾਅ ਵਿਚ ਦੁਕਾਨਾਂ, ਰੈਸਟੋਰੈਂਟ, ਗੈਰ-ਅਵਾਸੀ ਇਲਾਕਿਆਂ ਵਿਚ ਸਥਿਤ ਸ਼ਾਪਿੰਗ ਮਾਲ ਅਤੇ ਮਿਲ ਕੰਪਲੈਕਸਾਂ ਦੇ ਥੀਏਟਰ ਨੂੰ ਪੂਰੀ ਰਾਤ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਠਾਕਰੇ ਨੇ ਕਿਹਾ ਕਿ ਹੁਣ ਰਾਤ ਦੇ ਸਮੇਂ ਵੀ ਲੋਕ ਖਾ ਸਕਣਗੇ, ਖਰੀਦਦਾਰੀ ਕਰ ਸਕਣਗੇ ਅਤੇ ਫਿਲਮਾਂ ਦੇਖ ਸਕਣਗੇ। ਉਨ੍ਹਾਂ ਨੇ ਕਿਹਾ ਕਿ ਮੁੰਬਈ 24 ਘੰਟੇ ਅਤੇ 7 ਦਿਨ ਚੱਲਦੀ ਹੈ। ਉਨ੍ਹਾਂ ਕਿਹਾ ਕਿ ਮਾਲ ਅਤੇ ਮਿਲ ਕੰਪਲੈਕਸ 'ਚ ਸੁਰੱਖਿਆ ਅਤੇ ਸੀ. ਸੀ. ਟੀ. ਵੀ. ਦੀ ਵਿਵਸਥਾ ਹੋਵੇਗੀ ਅਤੇ ਸਾਰਿਆਂ ਨੂੰ ਲਾਇਸੈਂਸ ਲੈਣਾ ਹੋਵੇਗਾ। ਜੋ ਲੋਕ ਮੰਨਦੇ ਹਨ ਕਿ ਪੂਰੀ ਰਾਤ ਅਦਾਰਿਆਂ ਨੂੰ ਖੋਲ੍ਹੇ ਰੱਖਣ ਨਾਲ ਬਿਹਤਰ ਕਾਰੋਬਾਰ ਹੋਵੇਗਾ, ਉਹ ਇਸ 'ਤੇ ਅਮਲ ਕਰਨਗੇ।


Tanu

Content Editor

Related News