ਮੁੰਬਈ : ਨਾਬਾਲਿਗ ਨਾਲ ਕੁਕਰਮ ਦੇ ਦੋਸ਼ ''ਚ ਦੋ ਦੋਸ਼ੀਆਂ ਨੂੰ 20 ਸਾਲ ਦੀ ਕੈਦ

Sunday, Jan 19, 2020 - 12:57 AM (IST)

ਮੁੰਬਈ : ਨਾਬਾਲਿਗ ਨਾਲ ਕੁਕਰਮ ਦੇ ਦੋਸ਼ ''ਚ ਦੋ ਦੋਸ਼ੀਆਂ ਨੂੰ 20 ਸਾਲ ਦੀ ਕੈਦ

ਮੁੰਬਈ — ਦੱਖਣੀ ਮੁੰਬਈ 'ਚ 2015 'ਚ ਇਕ ਨਾਬਾਲਿਗ ਲੜਕੀ ਨਾਲ ਕੁਕਰਮ ਮਾਮਲੇ 'ਚ ਸ਼ਹਿਰ ਦੀ ਇਕ ਅਦਾਲਤ ਨੇ ਸ਼ਨੀਵਾਰ ਨੂੰ ਦੋ ਸੈਲਾਨੀ ਗਾਈਡ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ। ਜੱਜ ਪ੍ਰੀਤੀ ਕੁਮਾਰ ਨੇ ਸ਼ੈਬਾਜ ਸ਼ੇਖ ਅਤੇ ਇਰਸ਼ਾਦ ਸ਼ੇਖ ਨੂੰ ਆਈ.ਪੀ.ਸੀ. ਦੀ ਧਾਰਾ 376ਡੀ (ਸਮੂਹਕ ਕੁਕਰਮ) ਅਤੇ ਯੌਨ ਅਪਰਾਧਾਂ ਨਾਲ ਬੱਚਿਆਂ ਦੀ ਸੁਰੱਖਿਆ (ਪਾਕਸੋ) ਕਾਨੂੰਨ ਦੀਆਂ ਧਾਰਾਂ ਦੇ ਤਹਿਤ ਦਰਜ ਮਾਮਲੇ 'ਚ ਦੋਸ਼ੀ ਪਾਇਆ।
ਦੋਵਾਂ ਦੋਸ਼ੀਆਂ ਨੇ ਮਾਰਚ 2015 'ਚ ਦੱਖਣੀ ਮੁੰਬਈ ਦੇ ਫੋਰਟ ਇਲਾਕੇ 'ਚ 13 ਸਾਲਾ ਲੜਕੀ ਨੂੰ ਚੁੱਕਿਆ ਅਤੇ ਇਕ ਟੈਕਸੀ 'ਚ ਬਿਠਾ ਕੇ ਉਸ ਨੂੰ ਥੋੜ੍ਹੀ ਦੂਰ ਡਾਕ ਯਾਰਡ ਰੋਡ ਇਲਾਕੇ 'ਚ ਲੈ ਕੇ ਅਤੇ ਉਥੇ ਇਕ ਪਬਲਿਕ ਟਾਇਲਟ 'ਚ ਉਸ ਨਾਲ ਕੁਕਰਮ ਕੀਤਾ। ਉਨ੍ਹਾਂ ਨੇ ਲੜਕੀ ਨੂੰ ਲਾਇਨ ਗੇਟ 'ਤੇ ਛੱਡ ਦਿੱਤਾ, ਜਿਸ ਤੋਂ ਬਾਅਦ ਲੜਕੀ ਨੇ ਮਾਂ ਨੂੰ ਹੱਡਬੀਤੀ ਸੁਣਾਈ। ਇਸ ਸਬੰਧ 'ਚ ਕੋਲਾਬਾ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ।


author

Inder Prajapati

Content Editor

Related News