ਮੁੰਬਈ ਦੇ ਰਿਲਾਇੰਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਅੰਬਾਨੀ ਪਰਿਵਾਰ ਦਾ ਵੀ ਜ਼ਿਕਰ
Thursday, Oct 06, 2022 - 04:04 AM (IST)
ਨੈਸ਼ਨਲ ਡੈਸਕ : ਦੱਖਣੀ ਮੁੰਬਈ ਦੇ ਸਰ ਐੱਚ.ਐੱਨ. ਰਿਲਾਇੰਸ ਫਾਊਂਡੇਸ਼ਨ ਹਸਪਤਾਲ ਨੂੰ ਬੁੱਧਵਾਰ ਨੂੰ ਇਕ ਅਣਪਛਾਤੇ ਵਿਅਕਤੀ ਨੇ ਫ਼ੋਨ ਕਰਕੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀ ਨੇ ਕਿਹਾ, ''ਫੋਨ ਕਰਨ ਵਾਲੇ ਨੇ ਅੰਬਾਨੀ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਂ 'ਤੇ ਧਮਕੀ ਵੀ ਦਿੱਤੀ ਹੈ।"
ਇਹ ਵੀ ਪੜ੍ਹੋ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਚੋਣ ਜਿੱਤਣ ਤੋਂ ਬਾਅਦ ਹਮਾਇਤੀਆਂ ਨੇ ਖੜਕਾਈ ਗਲਾਸੀ, ਪਾਏ ਭੰਗੜੇ
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਸ ਵਿਅਕਤੀ ਨੇ ਰਾਤ 12.57 'ਤੇ ਅਣਪਛਾਤੇ ਨੰਬਰ ਤੋਂ ਹਸਪਤਾਲ ਦੇ ਲੈਂਡਲਾਈਨ ਨੰਬਰ 'ਤੇ ਕਾਲ ਕੀਤੀ। ਉਨ੍ਹਾਂ ਕਿਹਾ ਕਿ ਅਣਪਛਾਤੇ ਕਾਲਰ ਦੇ ਖ਼ਿਲਾਫ਼ ਡੀ.ਬੀ. ਮਾਰਗ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਅਗਸਤ 'ਚ ਇਕ ਜੌਹਰੀ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਸ ਨੇ ਹਸਪਤਾਲ 'ਚ ਫੋਨ ਕਰਕੇ ਉਦਯੋਗਪਤੀ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਥਿਤ ਤੌਰ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ : ਯਮੁਨਾਨਗਰ 'ਚ ਭੀੜ 'ਤੇ ਡਿੱਗਾ ਰਾਵਣ, ਹਾਦਸੇ 'ਚ ਹੋਏ ਕਈ ਲੋਕ ਜ਼ਖਮੀ (ਵੀਡੀਓ)
ਫਰਵਰੀ 2021 'ਚ ਅੰਬਾਨੀ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ 'ਐਂਟੀਲੀਆ' ਨੇੜੇ ਵਿਸਫੋਟਕਾਂ ਨਾਲ ਭਰਿਆ ਇਕ ਸਪੋਰਟਸ ਯੂਟੀਲਿਟੀ ਵ੍ਹੀਕਲ (SUV) ਮਿਲਿਆ ਸੀ। ਬਾਅਦ ਵਿੱਚ ਘਟਨਾ ਦੇ ਸਬੰਧ ਵਿੱਚ ਤਤਕਾਲੀ ਪੁਲਸ ਅਧਿਕਾਰੀ ਸਚਿਨ ਵਾਜੇ ਸਮੇਤ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।