ਮੁੰਬਈ ''ਚ ਉਦਯੋਗਿਕ ਕੰਪਲੈਕਸ ''ਚ ਲੱਗੀ ਭਿਆਨਕ ਅੱਗ, 13 ਘੰਟੇ ਬਾਅਦ ਪਾਇਆ ਗਿਆ ਕਾਬੂ

Thursday, Jan 25, 2024 - 11:25 AM (IST)

ਮੁੰਬਈ ''ਚ ਉਦਯੋਗਿਕ ਕੰਪਲੈਕਸ ''ਚ ਲੱਗੀ ਭਿਆਨਕ ਅੱਗ, 13 ਘੰਟੇ ਬਾਅਦ ਪਾਇਆ ਗਿਆ ਕਾਬੂ

ਮੁੰਬਈ- ਮੁੰਬਈ ਦੇ ਗੋਰੇਗਾਂਵ ਇਲਾਕੇ 'ਚ ਇਕ ਉਦਯੋਗਿਕ ਕੰਪਲੈਕਸ 'ਚ ਭਿਆਨਕ ਅੱਗ ਲੱਗ ਗਈ, ਜਿਸ 'ਤੇ ਵੀਰਵਾਰ ਸਵੇਰੇ ਲੱਗਭਗ 13 ਘੰਟੇ ਮਗਰੋਂ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਰਾਮ ਮੰਦਰ ਰੇਲਵੇ ਸਟੇਸ਼ਨ ਦੇ ਕੋਲ ਇੰਡਸਟਰੀਅਲ ਕੰਪਲੈਕਸ 'ਚ ਬੁੱਧਵਾਰ ਰਾਤ ਕਰੀਬ 8 ਵਜੇ ਲੱਗੀ ਅੱਗ 'ਚ 25 ਸਾਲਾ ਇਕ ਵਿਅਕਤੀ 10 ਤੋਂ 15 ਫ਼ੀਸਦੀ ਸੜ ਗਿਆ। 

ਇਹ ਵੀ ਪੜ੍ਹੋ-  ਗਣਤੰਤਰ ਦਿਵਸ ਦੀ ਪਰੇਡ ਨੂੰ ਲੈ ਕੇ ਦਿੱਲੀ ਪੁਲਸ ਚੌਕਸ, ਲੋਕਾਂ ਦੇ ਬੂਟਾਂ ਅਤੇ ਜੈਕੇਟਾਂ 'ਤੇ ਹੋਵੇਗੀ ਖ਼ਾਸ ਨਜ਼ਰ

ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਜੋਗੇਸ਼ਵਰੀ ਵਿਚ ਨਗਰ ਨਿਗਮ ਵਲੋਂ ਸੰਚਾਲਿਤ ਟਰਾਮਾ ਕੇਅਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਅੱਗ ਅਤੇ ਧੂੰਏਂ ਕਾਰਨ ਮ੍ਰਿਣਾਲ ਗੋਰੇਰ ਫਲਾਈਓਵਰ ਅਤੇ ਨੇੜੇ ਦੇ ਰਾਮ ਮੰਦਰ ਰੇਲਵੇ ਸਟੇਸ਼ਨ ਵਲੋਂ ਜਾਣ ਵਾਲੀ ਸੜਕ ਨੂੰ ਕੁਝ ਸਮੇਂ ਲਈ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ। ਨਗਰ ਨਿਗਮ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਅੱਗ 'ਤੇ ਵੀਰਵਾਰ ਸਵੇਰੇ ਕਰੀਬ 9 ਵਜੇ ਕਾਬੂ ਪਾ ਲਿਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News