ਹਸਪਤਾਲ ਦੀ ਵੱਡੀ ਲਾਪ੍ਰਵਾਹੀ, 14 ਦਿਨਾਂ ਤੱਕ ਪਖ਼ਾਨੇ ''ਚ ਸੜਦੀ ਰਹੀ ''ਕੋਰੋਨਾ'' ਮਰੀਜ਼ ਦੀ ਲਾਸ਼

Saturday, Oct 24, 2020 - 05:37 PM (IST)

ਮੁੰਬਈ— ਮੁੰਬਈ 'ਚ ਕੋਰੋਨਾ ਵਾਇਰਸ ਮਰੀਜ਼ ਦੀ ਮੌਤ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਦੇ ਇਕ ਹਸਪਤਾਲ ਵਿਚ 14 ਦਿਨ ਪਹਿਲਾਂ 27 ਸਾਲਾ ਇਕ ਕੋਰੋਨਾ ਪਾਜ਼ੇਟਿਵ ਨੌਜਵਾਨ ਲਾਪਤਾ ਹੋ ਗਿਆ ਸੀ। ਉਸ ਨੂੰ ਟੀਬੀ ਦੀ ਬੀਮਾਰੀ ਸੀ। ਉਸ ਦੀ ਲਾਸ਼ ਹਸਪਤਾਲ ਦੇ ਪਖ਼ਾਨੇ ਵਿਚ 14 ਦਿਨਾਂ ਬਾਅਦ ਮਿਲੀ ਹੈ। 14 ਦਿਨ ਤੱਕ ਪਖ਼ਾਨੇ ਵਿਚ ਰਹਿਣ ਕਾਰਨ ਲਾਸ਼ ਬੁਰੀ ਤਰ੍ਹਾਂ ਸੜੀ ਚੁੱਕੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਹਸਪਤਾਲ ਦੇ ਪਖ਼ਾਨੇ ਵਿਚ ਲਾਸ਼ ਪਏ ਹੋਣ ਦੇ ਬਾਵਜੂਦ ਕਿਸੇ ਨੂੰ ਭਿਣਕ ਤੱਕ ਨਹੀਂ ਲੱਗ ਸਕੀ। ਅਜਿਹੇ ਵਿਚ ਹਸਪਤਾਲ 'ਤੇ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। 14 ਦਿਨਾਂ ਤੋਂ ਕਿਸੇ ਦਾ ਧਿਆਨ ਨਹੀਂ ਗਿਆ। ਭਾਵੇਂ ਹੀ ਬਲਾਕ ਪਖ਼ਾਨੇ ਨੂੰ ਨਿਯਮਿਤ ਰੂਪ ਨਾਲ ਸਾਫ਼ ਕੀਤਾ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਵਿਰੋਧੀ ਧਿਰ 'ਤੇ ਵਰ੍ਹੇ PM ਮੋਦੀ, ਪੁੱਛਿਆ- MSP 'ਤੇ ਕਿਉਂ ਨਹੀਂ ਲਿਆ ਸੀ ਫੈਸਲਾ?

ਹਸਪਤਾਲ ਦੀ ਇਸ ਵੱਡੀ ਲਾਪ੍ਰਵਾਹੀ ਨੂੰ ਲੈ ਕੇ ਬੀ. ਐੱਮ. ਸੀ. ਨੇ ਉੱਚ ਪੱਧਰੀ ਜਾਂਚ ਦਾ ਆਦੇਸ਼ ਦਿੱਤਾ ਹੈ। ਵਾਰਡ ਵਿਚ ਕੰਮ ਕਰਨ ਵਾਲੇ ਘੱਟੋ-ਘੱਟ 40 ਹਸਪਤਾਲ ਕਾਮਿਆਂ ਨੂੰ ਨੋਟਿਸ ਜਾਰੀ ਕੀਤਾ ਹੈ। ਅਜਿਹੇ ਵਿਚ ਉਨ੍ਹਾਂ ਦਾਅਵਿਆਂ ਦੀ ਪੋਲ ਖੁੱਲ੍ਹ ਰਹੀ ਹੈ, ਜਿਨ੍ਹਾਂ 'ਚ ਕਿਹਾ ਜਾਂਦਾ ਹੈ ਕਿ ਹਸਪਤਾਲ ਦੇ ਪਖ਼ਾਨੇ ਨੂੰ ਕੋਰੋਨਾ ਕਾਲ ਵਿਚ ਨਿਯਮਿਤ ਰੂਪ ਨਾਲ ਸਾਫ਼ ਕੀਤਾ ਜਾ ਰਿਹਾ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਦੀ ਲਾਸ਼ ਇੰਨੀ ਬੁਰੀ ਤਰ੍ਹਾਂ ਸੜ ਗਈ ਸੀ ਕਿ ਉਸ ਦੀ ਜਾਂਚ ਤੋਂ ਇਹ ਵੀ ਪਤਾ ਲਾਉਣਾ ਮੁਸ਼ਕਲ ਹੋ ਰਿਹਾ ਸੀ ਕਿ ਉਹ ਪੁਰਸ਼ ਦੀ ਲਾਸ਼ ਹੈ ਜਾਂ ਜਨਾਨੀ ਦੀ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਨੇ ਰਿਕਾਰਡ 'ਚ ਵੇਖਿਆ ਤਾਂ ਉਹ 27 ਸਾਲ ਦੇ ਸੂਰਈਆਭਾਨ ਯਾਦਵ ਦੀ ਲਾਸ਼ ਸੀ, ਜੋ ਪਖ਼ਾਨੇ ਵਿਚੋਂ ਮਿਲੀ। ਉਹ ਉਸ ਵਾਰਡ ਤੋਂ 4 ਅਕਤੂਬਰ ਤੋਂ ਲਾਪਤਾ ਸੀ। ਸੁਪਰਡੈਂਟ ਡਾ. ਲਲਿਤ ਕੁਮਾਰ ਆਨੰਦੇ ਮੁਤਾਬਕ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਸੀ ਪਰ ਟੀਬੀ ਦੇ ਮਰੀਜ਼ਾਂ ਦਾ ਹਸਪਤਾਲ 'ਚੋਂ ਫਰਾਰ ਹੋਣਾ ਆਮ ਗੱਲ ਹੈ। 

ਇਹ ਵੀ ਪੜ੍ਹੋ: ਗੁਜਰਾਤ ਨੂੰ PM ਮੋਦੀ ਦੀ ਸੌਗਾਤ, ਰੋਪ-ਵੇ ਸਮੇਤ ਤਿੰਨ ਪ੍ਰੋਜੈਕਟਾਂ ਦੀ ਕੀਤਾ ਉਦਘਾਟਨ

ਆਪਣੀ ਸਫਾਈ ਵਿਚ ਹਸਪਤਾਲ ਪ੍ਰਬੰਧਨ ਨੇ ਕਿਹਾ ਕਿ 18 ਅਕਤੂਬਰ ਤੱਕ ਕਿਸੇ ਵੀ ਮਰੀਜ਼ ਜਾਂ ਕਾਮੇ ਨੂੰ ਬਦਬੂ ਨਹੀਂ ਆਈ ਪਰ ਜਦੋਂ ਇਕ ਵਾਰਡ ਬੁਆਏ ਨੂੰ ਅਹਿਸਾਸ ਹੋਇਆ ਕਿ ਤਿੰਨ ਪਖ਼ਾਨਾ ਕਿਊਬਿਕਲਸ 'ਚੋਂ ਇਕ ਬੰਦ ਹੈ ਅਤੇ ਉਸ 'ਚੋਂ ਬਦਬੂ ਆ ਰਹੀ ਹੈ ਤਾਂ ਉਸ ਨੇ ਕੰਧ 'ਤੇ ਚੜ੍ਹ ਕੇ ਵੇਖਿਆ ਤਾਂ ਉਸ ਨੂੰ ਸੜੀ ਹੋਈ ਲਾਸ਼ ਦਿਖਾਈ ਦਿੱਤੀ। ਹਸਪਤਾਲ ਨੇ ਉਦੋਂ ਪੁਲਸ ਨੂੰ ਸੂਚਿਤ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਕੇ. ਈ. ਐੱਮ. ਹਸਪਤਾਲ 'ਚ ਰੈਫਰ ਕਰ ਦਿੱਤਾ।

ਇਹ ਵੀ ਪੜ੍ਹੋ: ਜਿੱਥੋਂ ਸ਼ੁਰੂ ਹੋਇਆ ਸੀ ਕੋਰੋਨਾ ਵਾਇਰਸ, ਉਥੇ 30 ਅਕਤੂਬਰ ਨੂੰ ਜਾਏਗੀ ਏਅਰ ਇੰਡੀਆ ਦੀ ਉਡਾਨ


Tanu

Content Editor

Related News