ਮੁੰਬਈ: ਬਾਂਦਰਾ ''ਚ ਡਿੱਗੀ ਇਮਾਰਤ, ਮਲਵੇ ''ਚ ਫਸਿਆ ਵਿਅਕਤੀ

08/18/2020 2:45:33 AM

ਮੁੰਬਈ - ਮੁੰਬਈ ਦੇ ਬਾਂਦਰਾ 'ਚ ਸ਼ਰਲੀ ਰਾਜਨ ਮਾਰਗ 'ਤੇ ਇੱਕ ਇਮਾਰਤ ਡਿੱਗ ਗਈ। ਹਾਲਾਂਕਿ ਇਹ ਇਮਾਰਤ ਖਾਲੀ ਸੀ ਪਰ ਇਮਾਰਤ ਦਾ ਹਿੱਸਾ ਦੂਜੇ ਮਕਾਨਾਂ 'ਤੇ ਡਿੱਗ ਗਿਆ। ਜਾਣਕਾਰੀ ਮੁਤਾਬਕ ਇਮਾਰਤ ਦੇ ਮਲਬੇ 'ਚ ਇੱਕ ਵਿਅਕਤੀ ਫਸਿਆ ਹੋਇਆ ਹੈ। ਜਿਸ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਮੁੰਬਈ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਹੈ ਅਤੇ ਮਲਬੇ ਨੂੰ ਹਟਾਉਣ 'ਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਇਮਾਰਤ ਡਿੱਗੀ ਤਾਂ ਅੰਦਰ ਕੋਈ ਮੌਜੂਦ ਨਹੀਂ ਸੀ। ਹਾਲਾਂਕਿ, ਉਸ ਦਾ ਮਲਬਾ ਆਲੇ ਦੁਆਲੇ ਦੀਆਂ ਇਮਾਰਤਾਂ 'ਤੇ ਡਿਗਿਆ ਹੈ।


Inder Prajapati

Content Editor

Related News