ਸੈਫਈ ’ਚ ਅੱਜ ਹੋਵੇਗਾ ਮੁਲਾਇਮ ਯਾਦਵ ਦਾ ਅੰਤਿਮ ਸੰਸਕਾਰ, ਸ਼ਰਧਾਂਜਲੀ ਦੇਣ ਲਈ ਸਮਰਥਕਾਂ ਦਾ ਲੱਗਾ ਤਾਂਤਾ

Tuesday, Oct 11, 2022 - 11:35 AM (IST)

ਲਖਨਊ- ਸਮਾਜਵਾਦੀ ਪਾਰਟੀ (ਸਪਾ) ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 3 ਵਜੇ ਉਨ੍ਹਾਂ ਦੇ ਜੱਦੀ ਪਿੰਡ ਸੈਫਈ ’ਚ ਹੋਵੇਗਾ। ‘ਨੇਤਾਜੀ’ ਦੇ ਸਰਨੇਮ ਤੋਂ  ਲੋਕਪ੍ਰਿਅ ਮੁਲਾਇਮ ਸਿੰਘ ਦੇ ਅੰਤਿਮ ਦਰਸ਼ਨਾਂ ਲਈ ਸੈਫਈ ਵਿਖੇ ਹਜ਼ਾਰਾਂ ਸਮਰਥਕਾਂ ਦਾ ਆਉਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੇ ਮਰਹੂਮ ਸਰੀਰ ਨੂੰ ਅੰਤਿਮ ਦਰਸ਼ਨਾਂ ਲਈ ਸੈਫਈ ਦੇ ਮੇਲਾ ਗਰਾਊਂਡ  ’ਚ ਰੱਖਿਆ ਗਿਆ ਹੈ। ਰੱਥ ਯਾਤਰਾ ਕੱਢ ਕੇ ਮੁਲਾਇਮ ਦੇ ਮਰਹੂਮ ਸਰੀਰ ਨੂੰ ਸੈਫਈ ਸਥਿਤ ਮੇਲਾ ਗਰਾਊਂਡ  ਲਿਜਾਇਆ ਗਿਆ। ਪੂਰਾ ਸੈਫਈ ਪਿੰਡ ਸੋਗ ’ਚ ਡੱਬਿਆ ਹੋਇਆ ਹੈ। ਸਮਰਥਕ ਨੇਤਾਜੀ ਅਮਰ ਰਹਿਣ ਦੇ ਨਾਅਰੇ ਲਾ ਰਹੇ ਹਨ। ਕੱਲ੍ਹ ਤੋਂ ਹੀ ਸੈਫਈ ’ਚ ਨੇਤਾਜੀ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।

ਇਹ ਵੀ ਪੜ੍ਹੋ- PM ਮੋਦੀ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਪ੍ਰਗਟਾਇਆ ਦੁੱਖ, ਤਸਵੀਰਾਂ ਸਾਂਝੀਆਂ ਕਰ ਕੀਤਾ ਯਾਦ

PunjabKesari

ਦਿਨ ’ਚ 3 ਵਜੇ ਨੇਤਾਜੀ ਦੇ ਮਰਹੂਮ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ  ਕਿ ਮੁਲਾਇਮ ਸਿੰਘ ਯਾਦਵ ਦਾ ਸੋਮਵਾਰ ਨੂੰ 82 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਸਿਹਤ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਖ਼ਰਾਬ ਸੀ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ’ਚ ICU ਵਾਰਡ ’ਚ ਰੱਖਿਆ ਗਿਆ ਸੀ। ਉਨ੍ਹਾਂ ਦੇ ਮਰਹੂਮ ਸਰੀਰ ਨੂੰ ਸੈਫਈ ਸਥਿਤ ਉਨ੍ਹਾਂ ਦੇ ਘਰ ਲਿਆਂਦਾ ਗਿਆ। ਜਿੱਥੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸੂਬਾ ਸਰਕਾਰ ਵਲੋਂ ਨੇਤਾਜੀ ਨੂੰ ਸ਼ਰਧਾਂਜਲੀ ਭੇਟ ਕੀਤੀ। 

ਇਹ ਵੀ ਪੜ੍ਹੋ- ਇਰਾਦੇ ਫ਼ੌਲਾਦੀ; ਜਿਸ ਦਾ ਜਲਵਾ ਕਾਇਮ, ਉਸ ਦਾ ਨਾਂ ‘ਮੁਲਾਇਮ’

ਦੱਸ ਦੇਈਏ ਕਿ ਸੂਬਾ ਸਰਕਾਰ ਨੇ ਮੁਲਾਇਮ ਸਿੰਘ ਯਾਦਵ ਦੇ ਦਿਹਾਂਤ ’ਤੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕਰਦੇ ਹੋਏ ਅੱਜ ਪੂਰੇ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤੇ ਜਾਣ ਦਾ ਫ਼ੈਸਲਾ ਕੀਤਾ। ਮੰਨਿਆ ਜਾ ਰਿਹਾ ਹੈ ਕਿ ਨੇਤਾਜੀ ਦੇ ਅੰਤਿਮ ਸੰਸਕਾਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਬਾਲੀਵੁੱਡ ਇੰਡਸਟਰੀ ਦੇ ਅਦਾਕਾਰ ਅਮਿਤਾਭ ਬੱਚਨ ਸਮੇਤ ਹੋਰ ਮਾਣਯੋਗ ਨੇਤਾ ਸ਼ਾਮਲ ਹੋਣਗੇ।


Tanu

Content Editor

Related News