ਮੁਖਤਾਰ ਅੰਸਾਰੀ ਨੂੰ UP ਪੁਲਸ ਨੂੰ ਸੌਂਪਿਆ, ਭਰਾ ਨੇ ਜਤਾਇਆ ਸਾਜ਼ਿਸ਼ ਦਾ ਖਦਸ਼ਾ

Tuesday, Apr 06, 2021 - 02:02 PM (IST)

ਮੁਖਤਾਰ ਅੰਸਾਰੀ ਨੂੰ UP ਪੁਲਸ ਨੂੰ ਸੌਂਪਿਆ, ਭਰਾ ਨੇ ਜਤਾਇਆ ਸਾਜ਼ਿਸ਼ ਦਾ ਖਦਸ਼ਾ

ਗਾਜ਼ੀਪੁਰ- ਬਾਹੁਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਪੰਜਾਬ ਦੇ ਰੋਪੜ ਤੋਂ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ਲਿਆਉਣ ਅਤੇ ਸੂਬੇ ਦੀ ਪੁਲਸ ਦੇ ਮੰਗਲਵਾਰ ਨੂੰ ਬਾਂਦਾ ਪਹੁੰਚਣ ਵਿਚਾਲੇ ਮੁਖਤਾਰ ਦੇ ਵੱਡੇ ਭਰਾ ਗਾਜ਼ੀਪੁਰ ਤੋਂ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਅਫ਼ਜ਼ਾਲ ਅੰਸਾਰੀ ਨੇ ਵੱਡੀ ਯੋਜਨਾ ਦਾ ਖ਼ਦਸ਼ਾ ਜਤਾਇਆ ਹੈ। ਅਫਜ਼ਾਲ ਅੰਸਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਕਾਨੂੰਨ ਵਿਵਸਥਾ 'ਤੇ ਪੂਰਾ ਭਰੋਸਾ ਹੈ ਪਰ ਉੱਤਰ ਪ੍ਰਦੇਸ਼ ਦੀ ਸਰਕਾਰ ਦੀ ਨੀਅਤ 'ਚ ਖੋਟ ਹੈ। ਸੰਸਦ ਮੈਂਬਰ ਅਫਜ਼ਾਲ ਅੰਸਾਰੀ ਨੇ ਕਿਹਾ ਕਿ ਸਾਡਾ ਪੂਰਾ ਪਰਿਵਾਰ ਮੁਖਤਾਰ ਅੰਸਾਰੀ ਨੂੰ ਲੈ ਕੇ ਬੇਹੱਦ ਚਿਤੰਤ ਹੈ।

ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਨੂੰ ਹਿਰਾਸਤ 'ਚ ਲੈਣ ਲਈ ਉੱਤਰ ਪ੍ਰਦੇਸ਼ ਪੁਲਸ ਦੀ ਟੀਮ ਪਹੁੰਚੀ ਪੰਜਾਬ

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ 'ਚ ਭਾਜਪਾ ਨੇਤਾ ਲਗਾਤਾਰ ਇਸ ਬਾਰੇ ਗੈਰ-ਜ਼ਿੰਮੇਵਾਰ ਬਿਆਨ ਦੇ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਭਾਜਪਾ ਉੱਤਰ ਪ੍ਰਦੇਸ਼ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨਾਲ ਹੀ ਭਾਜਪਾ ਦੇ ਕਈ ਵਿਧਾਇਕਾਂ ਅਤੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਦੇ ਕਰੀਬੀ ਲੋਕ ਅਤੇ ਯੋਗੀ ਦੇ ਮੀਡੀਆ ਇੰਚਾਰਜ ਵੀ ਲਗਾਤਾਰ ਜਿਸ ਤਰ੍ਹਾਂ ਨਾਲ ਮੁਖਤਾਰ ਅੰਸਾਰੀ ਬਾਰੇ ਬਿਆਨ ਦੇ ਰਹੇ ਹਨ, ਉਸ ਤੋਂ ਉਹ ਚਿੰਤਤ ਹਨ। ਉਨ੍ਹਾਂ ਨੇ ਮੁਖਤਾਰ ਨੂੰ ਬਾਂਦਾ ਜੇਲ੍ਹ 'ਚ ਰੱਖੇ ਜਾਣ 'ਤੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਉੱਥੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।

ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਦਾ ਹੋ ਸਕਦੈ ਐਨਕਾਊਂਟਰ! ਪਤਨੀ ਨੇ SC ’ਚ ਦਾਖ਼ਲ ਕੀਤੀ ਅਰਜ਼ੀ

ਇਹ ਵੀ ਪੜ੍ਹੋ : ਜਾਣੋ ਕੌਣ ਹੈ ਮੁਖਤਾਰ ਅੰਸਾਰੀ? ਜਿਸ ਨੂੰ ਲੈ ਕੇ ਪੰਜਾਬ ਅਤੇ ਯੂ. ਪੀ. ਵਿਚਾਲੇ ਛਿੜੀ 'ਜੰਗ'


author

DIsha

Content Editor

Related News