ਮੁਖਤਾਰ ਅੰਸਾਰੀ ਕੋਰੋਨਾ ਪਾਜ਼ੇਟਿਵ, ਜੇਲ੍ਹ ਦੀ ਬੈਰਕ ਹੀ ’ਚ ਇਕਾਂਤਵਾਸ

Tuesday, Apr 27, 2021 - 03:30 PM (IST)

ਮੁਖਤਾਰ ਅੰਸਾਰੀ ਕੋਰੋਨਾ ਪਾਜ਼ੇਟਿਵ, ਜੇਲ੍ਹ ਦੀ ਬੈਰਕ ਹੀ ’ਚ ਇਕਾਂਤਵਾਸ

ਬਾਂਦਾ- ਉੱਤਰ ਪ੍ਰਦੇਸ਼ ਦੇ ਬਾਂਦਾ ਦੀ ਜੇਲ੍ਹ ’ਚ ਬੰਦ ਬਹੁਜਨ ਸਮਾਜ ਪਾਰਟੀ (ਬਸਪਾ) ਵਿਧਾਇਕ ਮੁਖਤਾਰ ਅੰਸਾਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੋਰੋਨਾ ਪਾਜ਼ੇਟਿਵ ਹੋਣ ਮਗਰੋਂ ਅੰਸਾਰੀ ਨੂੰ ਜੇਲ੍ਹ ਦੀ ਬੈਰਕ ਨੰਬਰ-16 ’ਚ ਹੀ ਇਕਾਂਤਵਾਸ ਕੀਤਾ ਗਿਆ ਹੈ। ਹਾਲਾਂਕਿ ਅਜੇ ਇਲਾਜ ਦੀ ਸ਼ੁਰੂਆਤ ਨਹੀਂ ਹੋਈ। ਬਾਂਦਾ ਦੇ ਮੁੱਖ ਮੈਡੀਕਲ ਅਧਿਕਾਰੀ (ਸੀ. ਐੱਮ. ਓ.) ਡਾ. ਐਨ. ਡੀ. ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਬਾਂਦਾ ਦੀ ਜੇਲ੍ਹ ’ਚ ਬੰਦ ਮੁਖਤਾਰ ਅੰਸਾਰੀ ਦੇ ਸ਼ਨੀਵਾਰ ਨੂੰ ਐਂਟੀਜਨ ਜਾਂਚ ’ਚ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਜਾਣ ਤੋਂ ਬਾਅਦ ਐਤਵਾਰ ਨੂੰ ਆਰ. ਟੀ. ਪੀ. ਸੀ.ਆਰ. ਜਾਂਚ ’ਚ ਵਾਇਰਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸਿਹਤ ਮਹਿਕਮੇ ਦੇ ਅਧਿਕਾਰੀ ਲਗਾਤਾਰ ਅੰਸਾਰੀ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਨ। ਫ਼ਿਲਹਾਲ ਉਨ੍ਹਾਂ ਨੂੰ ਜੇਲ੍ਹ ਦੀ ਬੈਰਕ ਨੰਬਰ-16 ’ਚ ਹੀ ਇਕਾਂਤਵਾਸ ਕੀਤਾ ਗਿਆ ਹੈ। 

ਇਹ ਵੀ ਪੜ੍ਹੋ : ਜਾਣੋ ਕੌਣ ਹੈ ਮੁਖਤਾਰ ਅੰਸਾਰੀ? ਜਿਸ ਨੂੰ ਲੈ ਕੇ ਪੰਜਾਬ ਅਤੇ ਯੂ. ਪੀ. ਵਿਚਾਲੇ ਛਿੜੀ 'ਜੰਗ'

ਸਰਕਾਰੀ ਮੈਡੀਕਲ ਕਾਲਜ ਦੇ ਪ੍ਰਧਾਨ ਡਾ. ਮੁਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਤੋਂ ਬਾਅਦ ਡਾਕਟਰਾਂ ਦੀ ਟੀਮ ਮੁਖਤਾਰ ਅੰਸਾਰੀ ਦੀ ਸਿਹਤ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਾਇਰਸ ਦੀ ਪੁਸ਼ਟੀ ਮਗਰੋਂ ਵੀ ਅੰਸਾਰੀ ਵਿਚ ਕੋਰੋਨਾ ਦੇ ਸ਼ੁਰੂਆਰੀ ਲੱਛਣ ਨਹੀਂ ਮਿਲੇ, ਫਿਰ ਵੀ ਉਹ ਜੇਲ੍ਹ ਦੀ ਬੈਰਕ ’ਚ ਇਕਾਂਤਵਾਸ ਹਨ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ ’ਤੇ 7 ਅਪ੍ਰੈਲ ਦੀ ਸਵੇਰ ਨੂੰ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਪੁਲਸ ਨੇ ਪੰਜਾਬ ਦੇ ਰੂਪਨਗਰ (ਰੋਪੜ) ਜੇਲ੍ਹ ਤੋਂ ਬਾਂਦਾ ਦੀ ਜੇਲ੍ਹ ’ਚ ਟਰਾਂਸਫਰ ਕੀਤਾ ਸੀ। 

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦੀ ਉਤਰ ਪ੍ਰਦੇਸ਼ ਸਰਕਾਰ ਨੂੰ ਚਿੱਠੀ, ‘ਲੈ ਜਾਓ ਮੁਖਤਾਰ ਅੰਸਾਰੀ’

ਇਹ ਵੀ ਪੜ੍ਹੋ :  ਆਖਰਕਾਰ ਮੁਖਤਾਰ ਅੰਸਾਰੀ ਦੀ ਬਾਂਦਾ ਜੇਲ੍ਹ 'ਚ ਹੋਈ ਵਾਪਸੀ, ਅੱਜ ਹੋਵੇਗਾ ਕੋਰੋਨਾ ਟੈਸਟ


author

Tanu

Content Editor

Related News