ਅਵਧੇਸ਼ ਰਾਏ ਕਤਲਕਾਂਡ: 26 ਸਾਲ ਬਾਅਦ ਫ਼ੈਸਲਾ, ਮੁਖਤਾਰ ਅੰਸਾਰੀ ਨੂੰ ਹੋਈ 10 ਸਾਲ ਦੀ ਕੈਦ

Thursday, Dec 15, 2022 - 04:25 PM (IST)

ਅਵਧੇਸ਼ ਰਾਏ ਕਤਲਕਾਂਡ: 26 ਸਾਲ ਬਾਅਦ ਫ਼ੈਸਲਾ, ਮੁਖਤਾਰ ਅੰਸਾਰੀ ਨੂੰ ਹੋਈ 10 ਸਾਲ ਦੀ ਕੈਦ

ਗਾਜ਼ੀਪੁਰ- ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੀ ਐੱਮ.ਪੀ-ਐੱਮ. ਐੱਲ. ਏ. ਗੈਂਗਸਟਰ ਕੋਰਟ ਨੇ ਮਊ ਦੇ ਸਾਬਕਾ ਵਿਧਾਇਕ ਅਤੇ ਬਾਂਦਾ ਜੇਲ੍ਹ 'ਚ ਬੰਦ ਮਾਫੀਆ ਮੁਖਤਾਰ ਅੰਸਾਰੀ ਨੂੰ ਅਵਧੇਸ਼ ਰਾਏ ਕਤਲਕਾਂਡ 'ਚ 10 ਸਾਲ ਦੀ ਸਜ਼ਾ ਸੁਣਾਈ ਹੈ ਅਤੇ 5 ਲੱਖ ਦਾ ਜੁਰਮਾਨਾ ਲਾਇਆ ਹੈ। 1996 ਵਿਚ ਦਾਇਰ ਕੇਸ ਨੂੰ ਲੈ ਕੇ ਅੱਜ ਇਸ ਇਸ ਫ਼ੈਸਲੇ 'ਚ ਅੰਸਾਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ 12 ਦਸੰਬਰ ਨੂੰ ਫ਼ੈਸਲੇ ਸੁਰੱਖਿਅਤ ਰੱਖ ਲਿਆ ਗਿਆ ਸੀ। ਜਿਰਹਾਂ ਪੂਰੀ ਹੋਣ ਮਗਰੋਂ ਅੰਸਾਰੀ ਅਤੇ ਉਸ ਦੇ ਸਾਥੀ ਭੀਮ ਸਿੰਘ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ 5 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। 

ਇਹ ਵੀ ਪੜ੍ਹੋ- ਦਿੱਲੀ ਮਹਿਲਾ ਕਮਿਸ਼ਨ ਨੇ ਘੇਰੀ ਸਰਕਾਰ, ਕਿਹਾ- ਸਬਜ਼ੀ ਵਾਂਗ ਵਿਕ ਰਿਹੈ ਤੇਜ਼ਾਬ, ਸਰਕਾਰ ਸੁੱਤੀ ਪਈ ਹੈ

ਦੱਸ ਦੇਈਏ ਕਿ ਗੈਂਗਸਟਰ ਐਕਟ ਦਾ ਇਹ ਮਾਮਲਾ 1996 ਦਾ ਹੈ। ਮੁਲਜ਼ਮ ਮੁਖਤਾਰ ਅੰਸਾਰੀ ਅਤੇ ਭੀਮ ਸਿੰਘ 'ਤੇ ਗੈਂਗਸਟਰ ਐਕਟ ਦਾ ਮੁਕੱਦਮਾ ਗਾਜ਼ੀਪੁਰ ਥਾਣਾ ਕੋਤਵਾਲੀ ਵਿਚ ਦਰਜ ਕੀਤਾ ਗਿਆ ਸੀ। ਇਸ ਕੇਸ ਨੂੰ ਲੈ ਕੇ ਏ. ਡੀ. ਜੀ. ਸੀ. ਕ੍ਰਿਮੀਨਲ ਨੀਰਜ ਸ਼੍ਰੀਵਾਸਤਵ ਮੁਤਾਬਕ ਅੰਸਾਰੀ ਅਤੇ ਉਸ ਦੇ ਸਹਿਯੋਗੀ 'ਤੇ ਕੁਲ 5 ਗੈਂਗ ਚਾਰਜ ਹਨ।  ਜਾਣਕਾਰੀ ਦਿੰਦੇ ਹੋਏ ਸਰਕਾਰੀ ਵਕੀਲ ਨੀਰਜ ਸ਼੍ਰੀਵਾਸਤਵ ਨੇ ਦੱਸਿਆ ਕਿ ਮੁਖਤਾਰ ਖਿਲਾਫ਼ 54 ਮਾਮਲੇ ਦਰਜ ਹਨ ਪਰ ਗੈਂਗਸਟਰ ਐਕਟ ਵਿਚ ਕਾਰਵਾਈ ਲਈ 5 ਕੇਸਾਂ ਨੂੰ ਆਧਾਰ ਬਣਾਇਆ ਗਿਆ। ਇਨ੍ਹਾਂ 5 'ਚੋਂ ਵਾਰਾਣਸੀ 'ਚ 2, ਗਾਜ਼ੀਪੁਰ 'ਚ 2 ਅਤੇ ਚੰਦੌਲੀ 'ਚ ਇਕ ਮਾਮਲਾ ਸਾਹਮਣੇ ਆਇਆ ਹੈ। ਇਹ ਕੇਸ 1996 ਵਿਚ ਦਰਜ ਹੋਏ ਸਨ। 26 ਸਾਲਾਂ ਬਾਅਦ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ।

ਇਹ ਵੀ ਪੜ੍ਹੋ- ਸ਼ਰਧਾ ਵਰਗਾ ਖ਼ੌਫਨਾਕ ਕਤਲਕਾਂਡ: ਪੁੱਤ ਨੇ ਪਿਓ ਦੇ 32 ਟੁਕੜੇ ਕਰ ਬੋਰਵੈੱਲ ’ਚ ਸੁੱਟੇ

ਮੁਖਤਾਰ ਅੰਸਾਰੀ ਨੂੰ 1991 ਵਿਚ ਸਿਗਰਾ, ਵਾਰਾਣਸੀ 'ਚ ਅਵਧੇਸ਼ ਰਾਏ ਕਤਲ ਕੇਸ, ਗਾਜ਼ੀਪੁਰ ਕੋਤਵਾਲੀ ਖੇਤਰ ਵਿਚ ਤਤਕਾਲੀ ਵਧੀਕ ਐਸ.ਪੀ ਨੂੰ ਗੋਲੀ ਮਾਰਨ ਦੇ ਨਾਲ-ਨਾਲ ਕੁਝ ਹੋਰ ਮਾਮਲਿਆਂ 'ਚ ਕੁੱਲ 5 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕੇਸ ਦੀ ਨਿਆਂਇਕ ਸੁਣਵਾਈ ਦੌਰਾਨ ਗਵਾਹੀਆਂ, ਜਿਰਹਾਂ ਅਤੇ ਬਹਿਸ ਆਦਿ ਦੀ ਪ੍ਰਕਿਰਿਆ ਪੂਰੀ ਹੋਈ। ਇਸ ਮਾਮਲੇ ਦਾ ਫੈਸਲਾ 15 ਦਸੰਬਰ ਨੂੰ ਜੱਜ ਦੁਰਗੇਸ਼ ਪਾਂਡੇ ਦੀ ਅਦਾਲਤ ਵਿਚ ਸੁਣਾਇਆ ਗਿਆ।

ਇਹ ਵੀ ਪੜ੍ਹੋ- ਭਾਰਤ 'ਚ ਬੱਚਿਆਂ ਨੂੰ ਗੋਦ ਲੈਣ 'ਚ ਕੁੜੀਆਂ ਪਹਿਲੀ ਪਸੰਦ, ਜਾਣੋ ਕੀ ਹਨ 3 ਸਾਲਾਂ ਦੇ ਅੰਕੜੇ


author

Tanu

Content Editor

Related News