ਜਾਣੋ ਕੌਣ ਹੈ ਮੁਖਤਾਰ ਅੰਸਾਰੀ? ਜਿਸ ਨੂੰ ਲੈ ਕੇ ਪੰਜਾਬ ਅਤੇ ਯੂ. ਪੀ. ਵਿਚਾਲੇ ਛਿੜੀ 'ਜੰਗ'

03/27/2021 2:24:17 PM

ਵੈਬ ਡੈਸਕ- ਉੱਤਰ ਪ੍ਰਦੇਸ਼ (ਯੂ.ਪੀ.) ਦੇ ਮਾਫੀਆ ਡੌਨ ਅਤੇ ਮਊ ਤੋਂ ਵਿਧਾਇਕ ਮੁਖਤਾਰ ਅੰਸਾਰੀ ਨੂੰ 2 ਹਫ਼ਤਿਆਂ ਦੇ ਅੰਦਰ-ਅੰਦਰ ਯੂ.ਪੀ. ਪੁਲਸ ਦੇ ਹਵਾਲੇ ਕਰਨਾ ਹੋਵੇਗਾ। ਇਹ ਆਦੇਸ਼ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਹਨ। ਮੁਖਤਾਰ ਅੰਸਾਰੀ 2 ਸਾਲ ਤੋਂ ਪੰਜਾਬ ਦੀ ਰੋਪੜ ਜੇਲ੍ਹ ਵਿਚ ਬੰਦ ਹੈ, ਜਿਸ ਨੂੰ ਲੈਣ ਲਈ ਯੂ.ਪੀ. ਪੁਲਸ 8 ਵਾਰ ਪੰਜਾਬ ਪਹੁੰਚੀ ਪਰ ਜੇਲ੍ਹ ਵਿਭਾਗ ਨੇ ਅੰਸਾਰੀ ਦੀ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਉਸ ਨੂੰ ਯੂ.ਪੀ ਪੁਲਿਸ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਲਈ ਪੰਜਾਬ ਅਤੇ ਯੂ. ਪੀ. ਸਰਕਾਰ ਵਿਚਾਲੇ ਸਿਆਸੀ ਅਤੇ ਕਾਨੂੰਨੀ ਜੰਗ ਛਿੜੀ।

ਇਹ ਵੀ ਪੜ੍ਹੋ : ਮੁਖਤਾਰ ਅੰਸਾਰੀ ਦੇ ਮਾਮਲੇ 'ਚ SC ਪਹੁੰਚੀ ਉੱਤਰ ਪ੍ਰਦੇਸ਼ ਸਰਕਾਰ, ਕਿਹਾ- ਗੈਂਗਸਟਰ ਨੂੰ ਬਚਾ ਰਿਹੈ ਪੰਜਾਬ

PunjabKesari

ਅੰਸਾਰੀ ਨੂੰ 10 ਕਰੋੜ ਰੁਪਏ ਦੀ ਫ਼ਿਰੌਤੀ ਮਾਮਲੇ 'ਚ ਮੋਹਾਲੀ ਪੁਲਸ ਨੇ ਕੀਤਾ ਸੀ ਗ੍ਰਿਫ਼ਤਾਰ-
ਦੱਸ ਦਈਏ ਕਿ 8 ਜਨਵਰੀ 2019 ਨੂੰ ਇਕ ਬਿਲਡਰ ਤੋਂ 10 ਕਰੋੜ ਰੁਪਏ ਦੀ ਫ਼ਿਰੌਤੀ ਲੈਣ ਦੇ ਮਾਮਲੇ ਵਿਚ ਮੁਹਾਲੀ ਪੁਲਸ ਨੇ ਮੁਖਤਾਰ ਅੰਸਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ 12 ਜਨਵਰੀ ਨੂੰ ਮੁਹਾਲੀ ਪੁਲਸ ਪ੍ਰੋਡਕਸ਼ਨ ਵਰੰਟ ਲੈਣ ਲਈ ਮੋਹਾਲੀ ਦੀ ਅਦਾਲਤ ਵਿੱਚ ਪਹੁੰਚੀ ਸੀ ਅਤੇ 21 ਜਨਵਰੀ ਨੂੰ ਯੂ.ਪੀ. ਤੋਂ ਮੁਖਤਾਰ ਅੰਸਾਰੀ ਨੂੰ ਮੋਹਾਲੀ ਲਿਆਂਦਾ ਗਿਆ ਸੀ, ਜਿਸ ਤੋਂ ਇਕ ਦਿਨ ਬਾਅਦ ਉਨ੍ਹਾਂ ਨੂੰ ਰੋਪੜ ਦੀ ਜ਼ਿਲ੍ਹਾ ਜੇਲ੍ਹ ਵਿਚ ਸਿਫ਼ਟ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : SC ਦਾ ਵੱਡਾ ਫ਼ੈਸਲਾ, ਮੁਖਤਾਰ ਅੰਸਾਰੀ ਨੂੰ 2 ਹਫ਼ਤਿਆਂ ਅੰਦਰ UP ਜੇਲ੍ਹ ਸ਼ਿਫਟ ਕਰਨ ਦਾ ਦਿੱਤਾ ਆਦੇਸ਼

PunjabKesari

ਕੌਣ ਹੈ ਮੁਖਤਾਰ ਅੰਸਾਰੀ-
ਮੁਖਤਾਰ ਅੰਸਾਰੀ ਦਾ ਜਨਮ ਯੂ. ਪੀ. ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਹੋਇਆ ਸੀ। ਰਾਜਨੀਤੀ ਅੰਸਾਰੀ ਨੂੰ ਵਿਰਾਸਤ ਵਿਚ ਮਿਲੀ ਸੀ। ਉਨ੍ਹਾਂ ਦੇ ਦਾਦਾ ਜੀ ਅਹਿਮਦ ਅੰਸਾਰੀ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ, ਜਦਕਿ ਪਿਤਾ ਇਕ ਕਮਿਊਨਿਸਟ ਨੇਤਾ ਸਨ। ਕਾਲਜ ਵਿਚ ਪੜ੍ਹਾਈ-ਲਿਖਾਈ 'ਚ ਠੀਕ ਮੁਖਤਾਰ ਨੇ ਆਪਣੇ ਲਈ ਵੱਖਰਾ ਰਾਹ ਚੁਣਿਆ। 

PunjabKesari

ਅਪਰਾਧ ਦੀ ਦੁਨੀਆ 'ਚ ਪਹਿਲਾ ਕਦਮ-
1988  'ਚ ਪਹਿਲੀ ਵਾਰ ਕਤਲ ਦੇ ਇਕ ਮਾਮਲੇ ਵਿਚ ਮੁਖਤਾਰ ਦਾ ਨਾਮ ਆਇਆ ਸੀ। ਹਾਲਾਂਕਿ ਅੰਸਾਰੀ ਖਿਲਾਫ਼ ਕੋਈ ਪੁਖ਼ਤਾ ਸਬੂਤ ਪੁਲਸ ਇਕੱਠੇ ਨਹੀਂ ਕਰ ਸਕੀ ਪਰ ਇਸ ਗੱਲ ਨੂੰ ਲੈ ਕੇ ਉਹ ਸੁਰਖੀਆਂ ਵਿਚ ਆ ਗਏ। 1990 ਦੇ ਦਹਾਕੇ 'ਚ ਮੁਖਤਾਰ ਜ਼ਮੀਨੀ ਕਾਰੋਬਾਰੀ ਅਤੇ ਠੇਕਿਆਂ ਦੀ ਵਜ੍ਹਾ ਤੋਂ ਅਪਰਾਧ ਦੀ ਦੁਨੀਆ 'ਚ ਕਦਮ ਰੱਖ ਚੁੱਕੇ ਸਨ। ਪੂਰਬਾਂਚਲ ਦੇ ਮਊ, ਗਾਜ਼ੀਪੁਰ, ਵਾਰਾਣਸੀ ਅਤੇ ਜੌਨਪੁਰ 'ਚ ਉਨ੍ਹਾਂ ਦੇ ਨਾਂ ਦਾ ਸਿੱਕਾ ਚੱਲਣ ਲੱਗਾ ਸੀ।

PunjabKesari

90 ਦੇ ਦਹਾਕੇ 'ਚ ਸ਼ੁਰੂ ਕੀਤਾ ਗੈਂਗ-
1970 ਦਾ ਉਹ ਦੌਰ ਪੂਰਬਾਂਚਲ ਦੇ ਵਿਕਾਸ ਲਈ ਸਰਕਾਰ ਨੇ ਯੋਜਨਾਵਾਂ ਸ਼ੁਰੂ ਕੀਤੀਆਂ। 90 ਦੇ ਦਹਾਕਾ ਆਉਂਦੇ-ਆਉਂਦੇ ਮੁਖਤਾਰ ਨੇ ਜ਼ਮੀਨ ਕਬਜ਼ਾਉਣ ਲਈ ਆਪਣਾ ਗੈਂਗ ਸ਼ੁਰੂ ਕਰ ਲਿਆ ਸੀ। ਉਨ੍ਹਾਂ ਸਾਹਮਣੇ ਸਭ ਤੋਂ ਵੱਡੇ ਦੁਸ਼ਮਣ ਸਨ, ਬਿ੍ਰਜੇਸ਼ ਸਿੰਘ। ਇੱਥੋਂ ਹੀ ਦੋਹਾਂ ਵਿਚਾਲੇ ਗੈਂਗਵਾਰ ਸ਼ੁਰੂ ਹੋਈ। 

PunjabKesari

ਸਿਆਸੀ ਸਫ਼ਰ-
1995 'ਚ ਮੁਖਤਾਰ ਨੇ ਰਾਜਨੀਤੀ 'ਚ ਕਦਮ ਰੱਖਿਆ। 1996 'ਚ ਮੁਖਤਾਰ ਅੰਸਾਰੀ ਨੇ ਪਹਿਲੀ ਵਾਰ ਵਿਧਾਨ ਸਭਾ ਲਈ ਚੁਣੇ ਗਏ। ਉਸ ਤੋਂ ਬਾਅਦ ਹੀ ਉਨ੍ਹਾਂ ਨੇ ਬਿ੍ਰਜੇਸ਼ ਸਿੰਘ ਦੀ ਸੱਤਾ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ। 2002 ਇਨ੍ਹਾਂ ਦੋਹਾਂ ਦੇ ਗੈਂਗ ਹੀ ਸਭ ਤੋਂ ਵੱਡੇ ਗਿਰੋਹ ਬਣ ਗਏ। ਇਸ ਦੌਰਾਨ ਅੰਸਾਰੀ ਦੇ ਕਾਫ਼ਲੇ 'ਤੇ ਹਮਲਾ ਹੋਇਆ। ਦੋਹਾਂ ਪਾਸਿਓਂ ਗੋਲੀਬਾਰੀ ਹੋਈ, ਇਸ ਹਮਲੇ 'ਚ ਮੁਖਤਾਰ ਦੇ 3 ਲੋਕ ਮਾਰੇ ਗਏ। ਇਸ ਹਮਲੇ 'ਚ ਬਿ੍ਰਜੇਸ਼ ਸਿੰਘ ਜ਼ਖਮੀ ਹੋ ਗਏ ਸਨ। ਇਸ ਤੋਂ ਬਾਅਦ ਬਾਹੁਬਲੀ ਮੁਖਤਾਰ ਅੰਸਾਰੀ ਪੂਰਬਾਂਚਲ 'ਚ ਇਕੱਲੇ ਗੈਂਗ ਲੀਡਰ ਬਣ ਕੇ ਉੱਭਰੇ। 

PunjabKesari

40 ਤੋਂ ਵੱਧ ਮੁਕੱਦਮੇ ਦਰਜ-
ਕਤਲ, ਅਗਵਾ ਅਤੇ ਜ਼ਬਰਨ ਵਸੂਲੀ ਵਰਗੀਆਂ ਦਰਜਨਾਂ ਵਾਰਦਾਤਾਂ ਦੇ ਦੋਸ਼ ਵਿਚ ਅੰਸਾਰੀ ਖ਼ਿਲਾਫ਼ 40 ਤੋਂ ਵਧ ਮੁਕੱਦਮੇ ਦਰਜ ਹਨ। ਫਿਰ ਵੀ ਜੇਲ੍ਹ ਵਿਚ ਰਹਿੰਦੇ ਹੋਏ ਨਾ ਸਿਰਫ਼ ਚੋਣਾਂ ਜਿੱਤਦੇ ਹਨ , ਸਗੋਂ ਆਪਣਾ ਗੈਂਗ ਵੀ ਚਲਾਉਂਦੇ ਹਨ। ਸਾਲ 2005 ਵਿਚ ਅੰਸਾਰੀ 'ਤੇ ਮਊ ਵਿਚ ਹਿੰਸਾ ਭੜਕਾਉਣ ਦੇ ਦੋਸ਼ ਲੱਗੇ ਸਨ। ਜੇਲ੍ਹ 'ਚ ਰਹਿੰਦੇ ਹੋਏ ਭਾਜਪਾ ਨੇਤਾ ਕਿ੍ਰਸ਼ਣਾਨੰਦ ਰਾਏ ਦੀ 7 ਸਾਥੀਆਂ ਸਮੇਤ ਕਤਲ ਦਾ ਦੋਸ਼ ਵੀ ਅੰਸਾਰੀ ਦੇ ਮੱਥੇ 'ਤੇ ਲੱਗਾ।


Tanu

Content Editor

Related News