ਮੁਖਤਾਰ ਅੰਸਾਰੀ ਲਈ ਬਾਂਦਾ ਜੇਲ੍ਹ ਤਿਆਰ, ਪੁਲਸ ਦੀ ਸਖ਼ਤ ਪਹਿਰੇਦਾਰੀ ’ਚ ਲਿਆਂਦਾ ਜਾਵੇਗਾ UP

04/05/2021 11:58:49 AM

ਲਖਨਊ— ਮਾਫੀਆ ਡੌਨ ਅਤੇ ਮਊ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਵਿਧਾਇਕ ਮੁਖਤਾਰ ਅੰਸਾਰੀ ਲਈ ਉੱਤਰ ਪ੍ਰਦੇਸ਼ ਦੀ ਬਾਂਦਾ ਜੇਲ੍ਹ ’ਚ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਲਿਆਂਦਾ ਜਾਵੇਗਾ। ਉਸ ਨੂੰ ਬਾਂਦਾ ਜੇਲ੍ਹ ਵਿਚ ਲਿਆਉਣ ਦੀ ਜ਼ਿੰਮੇਵਾਰੀ ਪ੍ਰਯਾਗਰਾਜ ਦੇ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ ਪ੍ਰੇਮ ਪ੍ਰਕਾਸ਼ ਦੇ ਹਵਾਲੇ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਪੁਲਸ ਦਾ ਵਿਸ਼ੇਸ਼ ਦਸਤਾ ਮੁਖਤਾਰ ਨੂੰ ਲਿਆਉਣ ਲਈ ਪੰਜਾਬ ਰਵਾਨਾ ਹੋ ਚੁੱਕਾ ਹੈ। ਬਾਹੂਬਲੀ ਬਸਪਾ ਵਿਧਾਇਕ ਦੇ ਅੱਜ ਸ਼ਾਮ ਤੱਕ ਬਾਂਦਾ ਜੇਲ੍ਹ ਪਹੁੰਚਣ ਦੀ ਸੰਭਾਵਨਾ ਹੈ। ਪੁਲਸ ਦੇ ਜਵਾਨਾਂ ਤੋਂ ਇਲਾਵਾ ਕਮਾਂਡੋ ਦਾ ਖ਼ਾਸ ਦਸਤਾ ਅੰਸਾਰੀ ਨੂੰ ਸੜਕੀ ਮਾਰਗ ਤੋਂ ਲੈ ਕੇ ਆਵੇਗਾ। 

ਇਹ ਵੀ ਪੜ੍ਹੋ: ਜਾਣੋ ਕੌਣ ਹੈ ਮੁਖਤਾਰ ਅੰਸਾਰੀ? ਜਿਸ ਨੂੰ ਲੈ ਕੇ ਪੰਜਾਬ ਅਤੇ ਯੂ. ਪੀ. ਵਿਚਾਲੇ ਛਿੜੀ 'ਜੰਗ'

ਓਧਰ ਜੇਲ੍ਹ ਪ੍ਰਸ਼ਾਸਨ ਨੇ ਮੁਖਤਾਰ ਲਈ ਖ਼ਾਸ ਤਿਆਰੀਆਂ ਕੀਤੀਆਂ ਹਨ। ਜੇਲ੍ਹ ਦੇ ਮੁੱਖ ਗੇਟ ਸਮੇਤ ਹੋਰ ਥਾਵਾਂ ’ਤੇ ਵਾਧੂ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਜੇਲ੍ਹ ਦੇ ਆਲੇ-ਦੁਆਲੇ ਸੁਰੱਖਿਆ ਕਾਮਿਆਂ ਦੀ ਤਾਇਨਾਤੀ ਕੀਤੀ ਗਈ ਹੈ। ਜੇਲ੍ਹ ਦੀ ਚਾਰਦੀਵਾਰੀ ਦੇ ਬਾਹਰ ਵੱਡੀ ਗਿਣਤੀ ਵਿਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। ਡਿਊਟੀ ’ਤੇ ਪਹੁੰਚਣ ਵਾਲੇ ਜੇਲ੍ਹ ਕਾਮਿਆਂ ਨੂੰ ਵੀ ਜਾਂਚ-ਪੜਤਾਲ ਤੋਂ ਬਾਅਦ ਐਂਟਰੀ ਦਿੱਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਮੁਖਤਾਰ ਅੰਸਾਰੀ ਦੇ ਕਾਫ਼ਲੇ ’ਚ ਪੁਲਸ ਦੀਆਂ ਕਰੀਬ 8 ਗੱਡੀਆਂ ਤੋਂ ਇਲਾਵਾ ਇਕ ਖ਼ਾਸ ਵਾਹਨ ਵੀ ਲਾਇਆ ਗਿਆ ਹੈ। ਮੁਖਤਾਰ ਨੂੰ ਵਿਸ਼ੇਸ਼ ਵਾਹਨ ’ਚ ਲਿਆਂਦਾ ਜਾਵੇਗਾ। ਕਾਫ਼ਲੇ ਵਿਚ ਇਕ ਬਟਾਲੀਅਨ ਪੀ. ਏ. ਸੀ. ਅਤੇ ਐਂਬੂਲੈਂਸ ਵੀ ਰਹੇਗੀ। 

ਇਹ ਵੀ ਪੜ੍ਹੋ : SC ਦਾ ਵੱਡਾ ਫ਼ੈਸਲਾ, ਮੁਖਤਾਰ ਅੰਸਾਰੀ ਨੂੰ 2 ਹਫ਼ਤਿਆਂ ਅੰਦਰ UP ਜੇਲ੍ਹ ਸ਼ਿਫਟ ਕਰਨ ਦਾ ਦਿੱਤਾ ਆਦੇਸ਼

ਜ਼ਿਕਰਯੋਗ ਹੈ ਕਿ ਪੰਜਾਬ ਦੇ ਗ੍ਰਹਿ ਮਹਿਕਮੇ ਨੇ ਸੁਪਰੀਮ ਕੋਰਟ ਦੇ ਆਦੇਸ਼ ਦਾ ਹਵਾਲਾ ਦਿੰਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਉਹ ਮੁਖਤਾਰ ਅੰਸਾਰੀ ਨੂੰ 8 ਅਪ੍ਰੈਲ ਤੱਕ ਜੇਲ੍ਹ ਤੋਂ ਲੈ ਜਾਵੇ। ਉੱਤਰ ਪ੍ਰਦੇਸ਼ ਦੇ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਨੂੰ ਲਿਖੀ ਚਿੱਠੀ ਵਿਚ ਪੰਜਾਬ ਸਰਕਾਰ ਨੇ ਅੰਸਾਰੀ ਨੂੰ ਟਰਾਂਸਫਰ ਕਰਨ ਲਈ ਉਪਯੁਕਤ ਇੰਤਜ਼ਾਮ ਕਰਾਉਣ ਨੂੰ ਕਿਹਾ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਅੰਸਾਰੀ ਨੂੰ ਕਈ ਬੀਮਾਰੀਆਂ ਹਨ ਅਤੇ ਉਸ ਨੂੰ ਲੈ ਕੇ ਜਾਣ ਦਾ ਪ੍ਰਬੰਧ ਕਰਨ ਦੌਰਾਨ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਉਤਰ ਪ੍ਰਦੇਸ਼ ਸਰਕਾਰ ਨੂੰ ਚਿੱਠੀ, ‘ਲੈ ਜਾਓ ਮੁਖਤਾਰ ਅੰਸਾਰੀ’

ਦੱਸ ਦੇਈਏ ਕਿ ਅੰਸਾਰੀ ’ਤੇ ਗੈਂਗਸਟਰ, ਕਤਲ ਦੀ ਕੋਸ਼ਿਸ਼, ਕਤਲ, ਧੋਖਾਧੜੀ ਅਤੇ ਸਾਜਿਸ਼ ਦੇ ਵੱਖ-ਵੱਖ ਮਾਮਲੇ ਦਰਜ ਹਨ। ਸਾਲ 2019 ਨੂੰ ਮੋਹਾਲੀ ਦੇ ਇਕ ਬਿਲਡਰ ਤੋਂ 10 ਕਰੋੜ ਰੁਪਏ ਦੀ ਫ਼ਿਰੌਤੀ ਲੈਣ ਦੇ ਮਾਮਲੇ ’ਚ ਮੋਹਾਲੀ ਪੁਲਸ ਨੇ ਅੰਸਾਰੀ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਅੰਸਾਰੀ ਪੰਜਾਬ ਦੀ ਜੇਲ੍ਹ ’ਚ ਬੰਦ ਹੈ।

ਇਹ ਵੀ ਪੜ੍ਹੋ : ਗੈਂਗਸਟਰ ਮੁਖਤਾਰ ਅੰਸਾਰੀ ਨਾਲ ਜੁੜੀ ਵਿਵਾਦਤ ਐਂਬੂਲੈਂਸ ਰੋਪੜ ਤੋਂ ਲਾਵਾਰਸ ਹਾਲਤ 'ਚ ਮਿਲੀ


Tanu

Content Editor

Related News