ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਬਰਾਮਦ ਹੋਣ ਵਾਲੀ ਸਕਾਰਪੀਓ ਦੇ ਮਾਲਕ ਦੀ ਮਿਲੀ ਲਾਸ਼

Friday, Mar 05, 2021 - 05:07 PM (IST)

ਮੁਕੇਸ਼ ਅੰਬਾਨੀ ਦੇ ਘਰ ਦੇ ਬਾਹਰ ਬਰਾਮਦ ਹੋਣ ਵਾਲੀ ਸਕਾਰਪੀਓ ਦੇ ਮਾਲਕ ਦੀ ਮਿਲੀ ਲਾਸ਼

ਮੁੰਬਈ- ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਕੋਲ ਪਿਛਲੇ ਦਿਨੀਂ ਜਿਲੇਟਿਨ ਨਾਲ ਭਰੀ ਕਾਰ ਬਰਾਮਦ ਹੋਈ ਸੀ। ਉੱਛੇ ਹੀ ਹੁਣ ਕਲਵਾ ਇਲਾਕੇ ਤੋਂ ਉਸ ਸਕਾਰਪੀਓ ਦੇ ਮਾਲਕ ਦੀ ਲਾਸ਼ ਮਿਲੀ ਹੈ। ਹੁਣ ਤੱਕ ਦੀ ਜਾਣਕਾਰੀ ਅਨੁਸਾਰ, ਪੁਲਸ ਇਸ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ, ਕਾਰ ਮਾਲਕ ਮਨਸੁਖ ਹਿਰੇਨ ਕਾਲਵਾ ਬਰਿੱਜ ਤੋਂ ਛਾਲ ਮਾਰ ਕੇ ਆਪਣੀ ਜਾਨ ਦਿੱਤੀ ਹੈ। ਸ਼ੁਰੂਆਤੀ ਜਾਂਚ 'ਚ ਪੁਲਸ ਨੇ ਖ਼ੁਦਕੁਸ਼ੀ ਦੀ ਗੱਲ ਕਹੀ ਹੈ ਪਰ ਦੂਜੇ ਐਂਗਲ ਤੋਂ ਵੀ ਪੁਲਸ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ : ਜੈਸ਼-ਉਲ ਹਿੰਦ ਨੇ ਲਈ ਮੁਕੇਸ਼ ਅੰਬਾਨੀ ਦੇ ਘਰ ਬਾਹਰ ਵਿਸਫੋਟਕ ਰੱਖਣ ਦੀ ਜ਼ਿੰਮੇਵਾਰੀ

PunjabKesariਮਨਸੁਖ ਹਿਰੇਨ ਨੇ ਦੱਸਿਆ ਸੀ ਕਿ ਉਸ ਦੀ ਕਾਰ ਚੋਰੀ ਹੋ ਗਈ ਸੀ ਅਤੇ ਉਸ ਨੇ ਇਸ ਲਈ ਇਕ ਐੱਫ.ਆਈ.ਆਰ. ਵੀ ਦਰਜ ਕਰਵਾਈ ਸੀ। ਮਨਸੁਖ ਦੀ ਸਕਾਰਪੀਓ ਕਾਰ 'ਚੋਂ ਜਿਲੇਟਿਨ ਦੀਆਂ 20 ਛੜਾਂ (ਵਿਸਫ਼ੋਟਕ ਸਮੱਗਰੀ) ਬਰਾਮਦ ਹੋਈ ਸੀ, ਜਿਸ ਨਾਲ ਸਨਸਨੀ ਫੈਲ ਗਈ ਸੀ। ਨੇੜੇ-ਤੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਪੁਲਸ ਨੇ ਉਸ ਸ਼ਖਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨੇ ਉਸ ਕਾਰ ਨੂੰ ਪਾਰਕ ਕੀਤਾ ਸੀ। ਹਾਲਾਂਕਿ ਉਸ ਦੇ ਮਾਸਕ ਪਹਿਨੇ ਹੋਣ ਕਾਰਨ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਸੀ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਦੇ ਨਿਵਾਸ ਕੋਲੋਂ ਧਮਾਕਾਖੇਜ਼ ਸਮੱਗਰੀ ਸਮੇਤ ਮਿਲੀ ਧਮਕੀ ਭਰੀ ਚਿੱਠੀ

ਦੱਸਣਯੋਗ ਹੈ ਕਿ ਅੰਬਾਨੀ ਦੀ ਬਹੁਮੰਜ਼ਲਾ ਰਿਹਾਇਸ਼ 'ਐਂਟੀਲੀਆ' ਨੇੜੇ 25 ਫਰਵਰੀ ਦੀ ਸ਼ਾਮ ਇਕ ਐੱਸ.ਯੂ.ਵੀ. (ਸਕਾਰਪੀਓ) 'ਚ 2.5 ਕਿਲੋਗ੍ਰਾਮ ਜਿਲੇਟਿਨ ਦੀਆਂ ਛੜਾਂ (ਵਿਸਫ਼ੋਟਕ ਸਮੱਗਰੀ) ਬਰਾਮਦ ਹੋਈ ਸੀ। ਸਕਾਰਪੀਓ ਅੰਦਰ ਇਕ ਚਿੱਠੀ ਵੀ ਸੀ, ਜਿਸ 'ਚ ਅੰਬਾਨੀ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਸੀ। ਪੁਲਸ ਨੇ ਹੁਣ ਤੱਕ ਦੀ ਜਾਂਚ 'ਚ ਕਿਸੇ ਵੀ ਤਰ੍ਹਾਂ ਦੇ ਅੱਤਵਾਦੀ ਐਂਗਲ ਨੂੰ ਖਾਰਜ ਕੀਤਾ ਹੈ।


author

DIsha

Content Editor

Related News