ਜਾਣੋ ਸਾਲ ਦਾ ਕਿੰਨਾ ਕਮਾਉਂਦੀ ਤੇ ਕਿਹੜਾ ਕਾਰੋਬਾਰ ਸੰਭਾਲਦੀ ਹੈ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ

Saturday, Jan 21, 2023 - 05:10 AM (IST)

ਜਾਣੋ ਸਾਲ ਦਾ ਕਿੰਨਾ ਕਮਾਉਂਦੀ ਤੇ ਕਿਹੜਾ ਕਾਰੋਬਾਰ ਸੰਭਾਲਦੀ ਹੈ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ

ਨੈਸ਼ਨਲ ਡੈਸਕ : ਇਕ ਵਾਰ ਫਿਰ ਅੰਬਾਨੀ ਪਰਿਵਾਰ ਸੁਰਖੀਆਂ ’ਚ ਹੈ। ਇਸ ਵਾਰ ਵੀ ਅੰਬਾਨੀ ਪਰਿਵਾਰ ਦੇ ਵਿਆਹ ਦੀਆਂ ਚਰਚਾਵਾਂ ਹੋ ਰਹੀਆਂ ਹਨ ਅਤੇ ਇਸ ਸਮੇਂ ਲਾਈਮਲਾਈਟ ’ਚ ਹਨ ਮੁਕੇਸ਼ ਅੰਬਾਨੀ ਦਾ ਛੋਟਾ ਪੁੱਤ ਅਨੰਤ ਅੰਬਾਨੀ ਅਤੇ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ। ਰਾਧਿਕਾ ਮਰਚੈਂਟ ਦੀ ਹਾਲ ਹੀ ’ਚ ਹੋਈ ਪ੍ਰੀ-ਇੰਗੇਜਮੈਂਟ ਮਹਿੰਦੀ ਸੈਰੇਮਨੀ ਅਤੇ ਇੰਗੇਜਮੈਂਟ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਮਹਿੰਦੀ ’ਚ ਰਾਧਿਕਾ ਨੇ ਜਿਥੇ ਅਬੁਜਾਨੀ ਸੰਦੀਪ ਖੋਸਲਾ ਦਾ ਭਾਰੀ ਮਲਟੀਕਲਰ ਲਹਿੰਗਾ ਪਾਇਆ ਸੀ, ਉਥੇ ਹੀ ਮੰਗਣੀ ਸਮੇਂ ਉਹ ਗੋਲਡਨ ਰੰਗ ਦੇ ਲਹਿੰਗੇ ’ਚ ਬਹੁਤ ਖ਼ੂਬਸੂਰਤ ਦਿਖਾਈ ਦਿੱਤੀ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਆਬਕਾਰੀ ਵਿਭਾਗ ’ਚ 10 ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ

PunjabKesari

ਇਹ ਖ਼ਬਰ ਵੀ ਪੜ੍ਹੋ : ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਦੋ-ਟੁੱਕ, ਪੰਜਾਬ ’ਚ ਨਹੀਂ ਹੋਵੇਗੀ ਜੀ. ਐੱਮ. ਸਰ੍ਹੋਂ ਦੀ ਖੇਤੀ

ਅੰਬਾਨੀ ਪਰਿਵਾਰ ’ਚ ਰਾਧਿਕਾ-ਅਨੰਤ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ, ਹਾਲਾਂਕਿ ਵਿਆਹ ਦੀ ਤਾਰੀਖ਼ ਸਾਹਮਣੇ ਨਹੀਂ ਆਈ ਹੈ। ਰਾਧਿਕਾ ਖ਼ੂਬਸੂਰਤ ਹੋਣ ਦੇ ਨਾਲ-ਨਾਲ ਬਹੁਤ ਪ੍ਰਤਿਭਾਸ਼ਾਲੀ ਵੀ ਹੈ। ਇਸੇ ਲਈ ਤਾਂ ਇੰਨੀ ਛੋਟੀ ਉਮਰ ’ਚ ਉਹ ਇਕ ਸਫ਼ਲ ਬਿਜ਼ਨੈੱਸ ਵੂਮੈਨ ਹੈ। ਦੱਸ ਦੇਈਏ ਕਿ ਰਾਧਿਕਾ ਸ਼ੈਲਾ ਮਰਚੈਂਟ ਅਤੇ ਐਨਕੋਰ ਹੈਲਥਕੇਅਰ ਦੇ ਸੀ.ਈ.ਓ. ਵੀਰੇਨ ਮਰਚੈਂਟ ਦੀ ਧੀ ਹੈ। ਰਾਧਿਕਾ ਦਾ ਜਨਮ 18 ਦਸੰਬਰ 1994 ਨੂੰ ਮੁੰਬਈ ’ਚ ਹੋਇਆ ਸੀ। ਉਸ ਦੀ ਸਕੂਲੀ ਪੜ੍ਹਾਈ ਮੁੰਬਈ ਦੇ ਕੈਥੇਡ੍ਰਲ ਅਤੇ ਜੌਨ ਕਾਨਨ ਸਕੂਲ ਅਤੇ ਇਕੋਲ ਮੋਂਡਿਆਲ ਵਰਲਡ ਸਕੂਲ ਤੋਂ ਹੋਈ। ਮੂਲ ਰੂਪ ’ਚ ਉਹ ਗੁਜਰਾਤੀ ਹੈ। ਉਸ ਦਾ ਪਰਿਵਾਰ ਕੱਛ ਨਾਲ ਸਬੰਧਿਤ ਹੈ। ਕੱਛ ਦੇ ਗੁਜਰਾਤ ਦੀ ਰਹਿਣ ਵਾਲੀ ਰਾਧਿਕਾ ਨੇ ਨਿਭਾ ਆਰਟਸ ਦੀ ਗੁਰੂ ਭਾਵਨਾ ਠੱਕਰ ਦੇ ਅਧੀਨ 8 ਸਾਲ ਤਕ ਭਰਤਨਾਟਿਅਮ ਦੀ ਸਿਖਲਾਈ ਲਈ ਹੈ। ਪਿਛਲੇ ਸਾਲ ਹੀ ਰਾਧਿਕਾ ਨੇ ਜੀਓ ਵਰਲਡ ਸੈਂਟਰ ’ਚ ਸਟੇਜ ਡਾਂਸ ਪ੍ਰਫਾਰਮੈਂਸ ਦਿੱਤੀ ਸੀ, ਜਿਸ ਦੀ ਕਾਫ਼ੀ ਤਾਰੀਫ਼ ਵੀ ਹੋਈ ਸੀ। ਰਾਧਿਕਾ ਨੇ ਨਿਊਯਾਰਕ ਤੋਂ ਰਾਜਨੀਤੀ ਅਤੇ ਅਰਥਸ਼ਾਸਤਰ ਦੀ ਪੜ੍ਹਾਈ ਕੀਤੀ ਹੈ ਅਤੇ ਹੁਣ ਉਹ ਐਨਕੋਰ ਹੈਲਥਕੇਅਰ ’ਚ ਬੋਰਡ ਆਫ਼ ਡਾਇਰੈਕਟਰ ਦੇ ਅਹੁਦੇ ’ਤੇ ਹੈ। ਇਸ ਅਹੁਦੇ ਜ਼ਰੀਏ ਉਹ ਪਰਿਵਾਰ ਦਾ ਕਾਰੋਬਾਰ ਸੰਭਾਲ ਰਹੀ ਹੈ ਅਤੇ ਰਾਧਿਕਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ ਅਤੇ ਅਨੰਤ ਉਸ ਦੇ ਬਚਪਨ ਦਾ ਦੋਸਤ ਹੈ।

PunjabKesari

ਮੀਡੀਆ ਰਿਪੋਰਟਾਂ ਅਨੁਸਾਰ ਰਾਧਿਕਾ ਆਪਣੇ ਮਾਤਾ-ਪਿਤਾ ਨਾਲ ਮੁੰਬਈ ਵਾਲੇ ਬੰਗਲੇ ’ਚ ਰਹਿੰਦੀ ਹੈ ਅਤੇ ਉਸ ਦੀ ਸਾਲਾਨਾ ਜਾਇਦਾਦ 2 ਮਿਲੀਅਨ ਅਮਰੀਕੀ ਡਾਲਰ ਅਤੇ ਕੁਲ ਜਾਇਦਾਦ ਲੱਗਭਗ 8 ਮਿਲੀਅਨ ਅਮਰੀਕੀ ਡਾਲਰ ਹੈ। ਅਜੇ ਉਹ ਲੱਗਭਗ 28 ਸਾਲਾਂ ਦੀ ਹੈ ਅਤੇ ਸਫਲਤਾਪੂਰਵਕ ਬਿਜ਼ਨੈੱਸ ਲਾਈਨ ’ਚ ਜੁੜ ਚੁੱਕੀ ਹੈ, ਇਸ ਤੋਂ ਇਲਾਵਾ ਉਹ ਕਈ ਐੱਨ.ਜੀ.ਓਜ਼ ਨਾਲ ਵੀ ਜੁੜੀ ਹੋਈ ਹੈ। ਰਾਧਿਕਾ ਫਿੱਟਨੈੱਸ ਫ੍ਰੀਕ ਹੈ ਪਰ ਉਸ ਨੂੰ ਚਾਕਲੇਟ ਅਤੇ ਕੌਫ਼ੀ ਖਾਣਾ ਬਹੁਤ ਪਸੰਦ ਹੈ। ਇਸ ਦੇ ਨਾਲ ਹੀ ਉਹ ਇਕ ਅਜਿਹੀ ਫਾਊਂਡੇਸ਼ਨ ਵੀ ਚਲਾਉਂਦੀ ਹੈ, ਜੋ ਜਾਨਵਰਾਂ ਦੀ ਦੇਖਭਾਲ ਕਰਦੀ ਹੈ। ਖ਼ੈਰ, ਅਜੇ ਤਾਂ ਰਾਧਿਕਾ ਅਤੇ ਅਨੰਤ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।


author

Manoj

Content Editor

Related News