ਅੱਜ ਤੋਂ ਬਦਲ ਜਾਵੇਗਾ ਮੁਗਲਸਰਾਏ ਸਟੇਸ਼ਨ ਦਾ ਨਾਂ

Sunday, Aug 05, 2018 - 10:30 AM (IST)

ਅੱਜ ਤੋਂ ਬਦਲ ਜਾਵੇਗਾ ਮੁਗਲਸਰਾਏ ਸਟੇਸ਼ਨ ਦਾ ਨਾਂ

ਨਵੀਂ ਦਿੱਲੀ— ਅੱਜ ਤੋਂ ਮੁਗਲਸਰਾਏ ਰੇਲਵੇ ਸਟੇਸ਼ਨ ਦਾ ਨਾਂ ਬਦਲ ਜਾਵੇਗਾ। ਮੁਗਲਸਰਾਏ ਦਾ ਨਾਂ ਅੱਜ ਤੋਂ ਦੀਨ ਦਿਆਲ ਉਪਾਧਿਆਏ ਜੰਕਸ਼ਨ ਹੋ ਜਾਵੇਗਾ। ਅੱਜ ਇਸ ਨੂੰ ਲੈ ਕੇ ਇਕ ਖਾਸ ਪ੍ਰੋਗਰਾਮ ਰੱਖਿਆ ਗਿਆ ਹੈ। ਇਸ 'ਚ ਰੇਲ ਮੰਤਰੀ ਪੀਊਸ਼ ਗੋਇਲ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਮੌਜੂਦ ਰਹਿਣਗੇ। 
ਰੇਲ ਮੰਤਰੀ ਪੀਊਸ਼ ਗੋਇਲ ਇਸ ਸਟੇਸ਼ਨ ਦਾ ਨਾਂ ਬਦਲ ਕੇ ਦੀਨ ਦਿਆਲ ਉਪਾਧਿਆਏ ਦੇ ਨਾਂ 'ਤੇ ਰੱਖੇ ਜਾਣ ਦੀ ਅਧਿਕਾਰਕ ਘੋਸ਼ਣਾ ਕਰਨਗੇ। ਇਸ ਦੇ ਬਾਅਦ ਉਹ ਨਵੀਂ ਟਰੇਨ ਇਕਾਤਮਤਾ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਪੂਰੇ ਰੇਲਵੇ ਸਟੇਸ਼ਨ ਨੂੰ ਕੇਸਰੀ ਰੰਗ 'ਚ ਰੰਗਿਆ ਗਿਆ ਹੈ। ਇਸ ਪ੍ਰੋਗਰਾਮ 'ਚ ਰੇਲ ਰਾਜਮੰਤਰੀ ਮਨੋਜ ਸਿਨ੍ਹਾ, ਉਪ-ਮੁੱਖਮੰਤਰੀ ਕੇਸ਼ਵ ਪ੍ਰਸਾਦ ਮੋਰਿਆ ਅਤੇ ਦੂਜੇ ਸੀਨੀਅਰ ਭਾਜਪਾ ਨੇਤਾ ਵੀ ਮੌਜੂਦ ਰਹਿਣਗੇ।


Related News