ਦੇਸੀ ਨਸਲ ਦੇ ਇਨ੍ਹਾਂ ਕੁੱਤਿਆਂ ਨੂੰ SPG ਦੇ ਰਹੀ ਟ੍ਰੇਨਿੰਗ, PM ਮੋਦੀ ਦੇ ਸੁਰੱਖਿਆ ਦਸਤੇ ’ਚ ਹੋਣਗੇ ਸ਼ਾਮਲ

Sunday, Aug 21, 2022 - 03:32 PM (IST)

ਦੇਸੀ ਨਸਲ ਦੇ ਇਨ੍ਹਾਂ ਕੁੱਤਿਆਂ ਨੂੰ SPG ਦੇ ਰਹੀ ਟ੍ਰੇਨਿੰਗ, PM ਮੋਦੀ ਦੇ ਸੁਰੱਖਿਆ ਦਸਤੇ ’ਚ ਹੋਣਗੇ ਸ਼ਾਮਲ

ਬੇਂਗਲੁਰੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦੀ ਸੁਰੱਖਿਆ ਕਰਨ ਵਾਲੀ ਵਿਸ਼ੇਸ਼ ਸੁਰੱਖਿਆ ਟੀਮ (SPG) ਨੇ ਕਰਨਾਟਕ ਤੋਂ ਦੇਸੀ ਕੁੱਤਿਆਂ ਦੀ ਨਸਲ ਦੇ ‘ਮੁਧੋਲ ਹਾਉਂਡ’ ਨੂੰ ਸਿਖਲਾਈ ਦੇਣ ਲਈ ਚੁਣਿਆ ਹੈ। ਜਿਸ ਕਰਕੇ ਇਸ ਦੇ ਵਿਸ਼ੇਸ਼ ਫੋਰਸ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। SPG ਨੇ ਕੁੱਤੇ ਖੋਜ ਅਤੇ ਸੂਚਨਾ ਕੇਂਦਰ (CRIC) ਤੋਂ ਪ੍ਰਯੋਗਾਤਮਕ ਆਧਾਰ 'ਤੇ ਸਿਖਲਾਈ ਲਈ ਦੋ ਕੁੱਤਿਆਂ ਦੀ ਚੋਣ ਕੀਤੀ ਹੈ।

ਇਹ ਵੀ ਪੜ੍ਹੋ- ਲੁੱਕਆਊਟ ਨੋਟਿਸ ’ਤੇ ਸਿਸੋਦੀਆ ਦਾ ਟਵੀਟ- ਇਹ ਕੀ ਨੌਟੰਕੀ ਹੈ ਮੋਦੀ ਜੀ, ਦੱਸੋ ਕਿੱਥੇ ਆਉਣਾ ਹੈ?

CRIC ਦੇ ਡਾਇਰੈਕਟਰ ਸੁਸ਼ਾਂਤ ਹਾਂਡੇ ਨੇ ਮੁਧੋਲ ਹਾਉਂਡ’ ਬਾਰੇ ਦੱਸਦਿਆਂ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਸੁਰੱਖਿਆ ਏਜੰਸੀ ਇਸ ਨਸਲ ਤੋਂ ਪ੍ਰਭਾਵਿਤ ਹੋਈ ਹੈ। ਇਸ ਤੋਂ ਪਹਿਲਾਂ ਵੀ ਭਾਰਤੀ ਫ਼ੌਜ ,ਹਵਾਈ ਫ਼ੌਜ, ਹਥਿਆਰਬੰਦ ਅਰਧ ਸੈਨਿਕ ਬਲ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.), ਸੂਬਾ ਪੁਲਸ ਅਤੇ ਜੰਗਲਾਤ ਵਿਭਾਗ ਇਨ੍ਹਾਂ ਕੁੱਤਿਆਂ ਦੀਆਂ ਸੇਵਾਵਾਂ ਲੈ ਚੁੱਕੇ ਹਨ। 

ਮੌਸਮ ਸਥਿਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ-

ਹਾਂਡੇ ਨੇ ਕਿਹਾ ਹੁਣ ਤੱਕ ਮਿਲੀ ਪ੍ਰਤੀਕਿਰਿਆ ਬਹੁਤ ਵਧੀਆ ਰਹੀ ਹੈ। ਇਸ ਨਸਲ ਨੇ ਭਾਰਤੀ ਫੌ਼ਜ ਵਿਚ ਟੈਸਟ ਪਾਸ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਸਲ ਹਿਮਾਲਿਆ ਸਮੇਤ ਹਰ ਮੌਸਮ ਵਿਚ ਕੰਮ ਕਰ ਸਕਦੀ ਹੈ। ਫੌਜ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਰ ਮੌਸਮ ਦੇ ਸਾਰੇ ਹਲਾਤਾਂ ’ਚ ਜਿਊਂਦੇ ਰਹਿ ਸਕਦੇ ਹਨ।

ਇਹ ਵੀ ਪੜ੍ਹੋ- CBI ਛਾਪੇ ਮਗਰੋਂ ਮਨੀਸ਼ ਸਿਸੋਦੀਆ ਬੋਲੇ- ‘ਮੁੱਦਾ ਤਾਂ ਅਰਵਿੰਦ ਕੇਜਰੀਵਾਲ ਨੂੰ ਰੋਕਣਾ ਹੈ’

ਲੰਬੀ ਦੂਰੀ ਤੋਂ ਚੀਜ਼ਾਂ ਨੂੰ ਵੇਖਣ ਦੀ ਸਮਰੱਥਾ

ਕਰਨਾਟਕ ਯੂਨੀਵਰਸਿਟੀ ਆਫ਼ ਵੈਟਰਨਰੀ, ਪਸ਼ੂ ਅਤੇ ਮੱਛੀ ਪਾਲਣ ਯੂਨੀਵਰਸਿਟੀ ਦੇ ਡਾਇਰੈਕਟਰ ਬੀ.ਵੀ. ਸਿਵਪ੍ਰਕਾਸ਼ ਨੇ ਮੁਧੋਲ ਹਾਉਂਡ ਬਾਰੇ ਦੱਸਦਿਆਂ ਕਿਹਾ ਕਿ ਇਹ ਵਧੇਰੇ ਦੂਰੀ ਤੋਂ ਚੀਜ਼ਾਂ ਨੂੰ ਦੇਖਣ ਦੀ ਸਮਰੱਥਾ ਰੱਖਦਾ ਹੈ। ਇਸ ਕੁੱਤੇ ਦੀ ਦੌੜਨ ’ਚ ਸਮਰੱਥਾ, ਇਸ ਦੇ ਕੱਦ ਅਤੇ ਲਬੀ ਦੂਰੀ ਤੋਂ ਚੀਜ਼ਾਂ ਨੂੰ ਵੇਖਣ ਦੀ ਯੋਗਤਾ ਕਾਰਨ ਹੀ ਇਸ ਨੂੰ ਸੁਰੱਖਿਆ ਏਜੰਸੀਆਂ ਵੱਲੋਂ ਚੁਣਿਆ ਗਿਆ ਹੈ। ਕਿਸੇ ਵੀ ਹੋਰ ਨਸਲ ਦੇ ਮੁਕਾਬਲੇ ਇਹ ਕਿਸੇ ਵੀ ਮੌਸਮ ਵਿਚ ਜਿਉਂਦਾ ਰਹਿ ਸਕਦਾ ਹੈ। ਇਸ ਤੋਂ ਇਲਾਵਾ  ਇਹ ਨਸਲ ਵਫ਼ਾਦਾਰ ਅਤੇ ਚੰਗੇ ਵਿਵਹਾਰ ਲਈ ਵੀ ਜਾਣੀ ਜਾਂਦੀ ਹੈ। 

SPG ਦੀ ਸਥਾਪਨਾ 1985 ’ਚ ਹੋਈ-

ਸ਼ਿਵ ਪ੍ਰਕਾਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮੇਕ ਇਨ ਇੰਡੀਆ’ ਮੁਹਿੰਮ ’ਤੇ ਜ਼ੋਰ ਦੇ ਰਹੇ ਹਨ ਤਾਂ ਕੁੱਤੇ ਦੀ ਇਹ ਦੇਸੀ ਨਸਲ ਵੀ ਧਿਆਨ ਆਕਰਸ਼ਿਤ ਕਰ ਰਹੀ ਹੈ। ਦੱਸ ਦੇਈਏ ਕਿ SPG ਦੀ ਸਥਾਪਨਾ 1985 ਵਿਚ ਕੀਤੀ ਗਈ ਸੀ ਅਤੇ ਇਹ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ- ਭਾਰਤ ’ਚ ਹੁਣ ‘ਟੋਮੈਟੋ ਫਲੂ’ ਦਾ ਕਹਿਰ; 82 ਬੱਚੇ ਬਣੇ ਸ਼ਿਕਾਰ, ਜਾਣੋ ਇਸ ਦੇ ਲੱਛਣ


author

Tanu

Content Editor

Related News