ਦੁਸ਼ਮਣ ’ਤੇ ਸਟੀਕ ਹਮਲਾ ਕਰਨ ਵਾਲੀ ਮਿਜ਼ਾਈਲ ਦਾ ਪਰੀਖਣ ਸਫ਼ਲ, ਜਾਣੋ ਖ਼ਾਸੀਅਤ

03/27/2022 4:40:22 PM

ਨਵੀਂ ਦਿੱਲੀ- ਭਾਰਤ ਨੇ ਅੱਜ ਮੱਧ ਦੂਰੀ ਦੀ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਮਿਜ਼ਾਈਲ ਹਵਾਈ ਰੱਖਿਆ ਪ੍ਰਣਾਲੀ ਦਾ ਸਫਲ ਪਰੀਖਣ ਕੀਤਾ। ਇਹ ਪਰੀਖਣ ਓਡੀਸ਼ਾ ਦੇ ਬਾਲਾਸੋਰ ਦੇ ਤੱਟ ’ਤੇ ਕੀਤਾ ਗਿਆ। ਡੀ. ਆਰ. ਡੀ. ਓ. ਦੇ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। 

ਡੀ. ਆਰ. ਡੀ. ਓ. ਨੇ ਇਕ ਟਵੀਟ ’ਚ  ਕਿਹਾ, ‘‘MRSAM-ਫ਼ੌਜ ਮਿਜ਼ਾਈਲ ਪ੍ਰਣਾਲੀ ਦੀ ਉਡਾਣ ਦਾ ਆਈ. ਟੀ. ਆਰ. ਬਾਲਾਸੋਰ, ਓਡੀਸ਼ਾ ਤੋਂ ਕਰੀਬ ਸਾਢੇ 10 ਵਜੇ ਪਰੀਖਣ ਕੀਤਾ। ਡੀ. ਆਰ. ਡੀ. ਓ. ਦੇ ਅਧਿਕਾਰੀਆਂ ਮੁਤਾਬਕ ਇਹ ਪ੍ਰਣਾਲੀ ਭਾਰਤੀ ਫ਼ੌਜ ਦਾ ਹਿੱਸਾ ਹੈ।

ਜਾਣਕਾਰੀ ਮੁਤਾਬਕ MRSAM ਦਾ ਵਜ਼ਨ ਕਰੀਬ 275 ਕਿਲੋਗ੍ਰਾਮ ਹੈ। ਉੱਥੇ ਹੀ ਇਸ ਦੀ ਲੰਬਾਈ 4.5 ਮੀਟਰ ਅਤੇ ਵਿਆਸ 0.45 ਮੀਟਰ ਹੁੰਦਾ ਹੈ। ਜਦਕਿ ਇਸ ਮਿਜ਼ਾਈਲ ’ਤੇ 60 ਕਿਲੋਗ੍ਰਾਮ ਹਥਿਆਰ ਲੋਡ ਕੀਤਾ ਜਾ ਸਕਦਾ ਹੈ। ਇਹ ਮਿਜ਼ਾਈਲ ਲਾਂਚ ਹੋਣ ਤੋਂ ਬਾਅਦ ਧੂੰਆਂ ਘੱਟ ਛੱਡਦੀ ਹੈ। ਇਸ ਦੀ ਰੇਂਜ ’ਚ ਆਉਣ ’ਤੇ ਕਿਸੇ ਵੀ ਯਾਨ, ਜਹਾਜ਼, ਡਰੋਨ ਜਾਂ ਮਿਜ਼ਾਈਲ ਦਾ ਬਚਣਾ ਲੱਗਭਗ ਨਾਮੁਮਕਿਨ ਹੀ ਹੈ।


Tanu

Content Editor

Related News