MP ਵਿਕਰਮਜੀਤ ਸਾਹਨੀ ਨੇ ਵਿਦੇਸ਼ ਮੰਤਰੀ ਜੈਸ਼ੰਕਰ ਅੱਗੇ ਭਾਰਤ-ਕੈਨੇਡਾ ਸਬੰਧਾਂ ''ਤੇ ਪ੍ਰਗਟਾਈ ਚਿੰਤਾ

10/07/2023 8:36:09 PM

ਨਵੀਂ ਦਿੱਲੀ- ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਅਤੇ ਕੈਨੇਡਾ ਦੇ ਵਿਗੜ ਰਹੇ ਸਬੰਧਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮੰਗ ਪੱਤਰ ਸੌਂਪਿਆ।

ਸਾਹਨੀ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਤਣਾਅਪੂਰਨ ਕੂਟਨੀਤਕ ਸਬੰਧਾਂ ਨੂੰ ਦੇਖਣਾ ਸੱਚ-ਮੁੱਚ ਦੁਖਦਾਈ ਹੈ। ਸ਼ਿਕਾਇਤਾਂ ਨੂੰ ਹੱਲ ਕਰਨ ਦਾ ਸਭ ਤੋਂ ਵਧੀਆ ਤਰੀਕਾ ਸਕਾਰਾਤਮਕ ਅਤੇ ਰਚਨਾਤਮਕ ਸੰਚਾਰ ਦੁਆਰਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਵਿਚ ਵੀਜ਼ਾ ਸਹੂਲਤਾਂ ਨੂੰ ਬੰਦ ਕਰਨ ਜਾਂ ਕੈਨੇਡਾ ਜਾਣ ਲਈ ਭਾਰਤ ਵਿਚ ਵੀਜ਼ਾ ਸਹੂਲਤਾਂ ਨੂੰ ਘਟਾਉਣ ਵਰਗੇ ਕਦਮਾਂ ਨਾਲ ਲੱਖਾਂ ਭਾਰਤੀ ਪਰਿਵਾਰਾਂ ਅਤੇ ਕੈਨੇਡਾ 'ਚ ਰਹਿ ਰਹੇ ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਕੁਝ ਮਾਮੂਲੀ ਕਾਰਨਾਂ ਕਰਕੇ ਦੋਵਾਂ ਦੇਸ਼ਾਂ ਦੇ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਰੋਸਾ ਦਿਵਾਇਆ ਕਿ ਜਿਵੇਂ ਹੀ ਕੈਨੇਡਾ ਸਰਕਾਰ ਭਾਰਤੀ ਡਿਪਲੋਮੈਟਾਂ ਨੂੰ ਪੂਰੀ ਸੁਰੱਖਿਆ ਯਕੀਨੀ ਬਣਾਵੇਗੀ ਤਾਂ ਭਾਰਤ ਕੈਨੇਡਾ 'ਚ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰਨ ਬਾਰੇ ਵਿਚਾਰ ਕਰ ਸਕਦਾ ਹੈ।


Rakesh

Content Editor

Related News