ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਸੀਟ ''ਤੇ ਸਸਪੈਂਸ ਬਰਕਰਾਰ, ਕਿਸੇ ਸਿੱਖਿਆ ਸ਼ਾਸਤਰੀ ਨੂੰ ਮੌਕਾ ਦੇ ਸਕਦੀ ਹੈ ਭਾਜਪਾ

Wednesday, Oct 28, 2026 - 09:53 AM (IST)

ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਸੀਟ ''ਤੇ ਸਸਪੈਂਸ ਬਰਕਰਾਰ, ਕਿਸੇ ਸਿੱਖਿਆ ਸ਼ਾਸਤਰੀ ਨੂੰ ਮੌਕਾ ਦੇ ਸਕਦੀ ਹੈ ਭਾਜਪਾ

ਚੋਣ ਕਮਿਸ਼ਨ ਵੱਲੋਂ ਮੱਧ ਪ੍ਰਦੇਸ਼ ਦੀ ਰਾਜ ਸਭਾ ਦੀ ਇੱਕੋ-ਇਕ ਸੀਟ ਜਿਸ ਦਾ 4 ਸਾਲ ਦਾ ਕਾਰਜਕਾਲ ਬਾਕੀ ਹੈ, ਲਈ ਉਪ-ਚੋਣ ਦਾ ਐਲਾਨ ਕਰਨ ਤੋਂ ਬਾਅਦ ਭਾਜਪਾ ’ਚ ਪਿਛਲੇ 10 ਦਿਨਾਂ ਤੋਂ ਸਸਪੈਂਸ ਬਣਿਆ ਹੋਇਆ ਹੈ।

ਮੰਤਰੀ ਮੰਡਲ ’ਚ ਫੇਰਬਦਲ ਦੀ ਸੰਭਾਵਨਾ ਦਰਮਿਆਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਅਹਿਮ ਟਿਕਟ ਕਿਸ ਨੂੰ ਮਿਲੇਗੀ ਤੇ ਇਹ ਚੋਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੀ ਟੀਮ ਬਾਰੇ ਕੀ ਸੰਕੇਤ ਦੇਵੇਗੀ?

ਇਕ ਸੰਭਾਵਨਾ ਇਹ ਹੈ ਕਿ ਇਕ ਹੈਰਾਨੀਜਨਕ ਨਾਂ ਉਭਰੇਗਾ-ਜਿਵੇਂ ਕਿ ਇਕ ਸਿੱਖਿਆ ਸ਼ਾਸਤਰੀ। ਮੋਦੀ ਚਾਹੁੰਦੇ ਹਨ ਕਿ ਸਿੱਖਿਆ ਮੰਤਰਾਲਾ ਦੀ ਅਗਵਾਈ ਕਿਸੇ ਸਿਆਸਤਦਾਨ ਦੀ ਬਜਾਏ ਕਿਸੇ ਪੇਸ਼ੇਵਰ ਵੱਲੋਂ ਕੀਤੀ ਜਾਵੇ। ਉਨ੍ਹਾਂ ਪਹਿਲਾਂ ਅਸ਼ਵਿਨੀ ਵੈਸ਼ਨਵ, ਨਿਰਮਲਾ ਸੀਤਾਰਾਮਨ ਅਤੇ ਡਾ. ਐੱਸ. ਜੈਸ਼ੰਕਰ ਵਰਗੇ ਪੇਸ਼ੇਵਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਹਨ।

ਕਿਉਂਕਿ ਸਿੱਖਿਆ ਮੰਤਰਾਲਾ ਦੀ ਨਿਗਰਾਨੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਵੱਲੋਂ ਚੁਣੇ ਗਏ ਵਿਅਕਤੀ ਵੱਲੋਂ ਕੀਤੀ ਜਾਂਦੀ ਹੈ, ਇਸ ਲਈ ਇਹ ਸੰਭਵ ਹੈ ਕਿ ਸੰਘ ਕਿਸੇ ਸਿੱਖਿਆ ਮਾਹਿਰ ਜਾਂ ਪੇਸ਼ੇਵਰ ਨੂੰ ਅੱਗੇ ਲਿਆਵੇ। ਵੱਡੇ ਸਰਕਾਰੀ ਫੇਰਬਦਲ ’ਚ ਕੁਝ ਨਵੇਂ ਚਿਹਰੇ ਵੀ ਸ਼ਾਮਲ ਕੀਤੇ ਜਾ ਸਕਦੇ ਹਨ।

ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਉੱਤਰ ਪ੍ਰਦੇਸ਼ ਤੋਂ ਦੁਬਾਰਾ ਨਾਮਜ਼ਦ ਨਹੀਂ ਕੀਤਾ ਗਿਆ। ਅਮਰੀਕੀ ਨਿਆਂ ਵਿਭਾਗ ਵੱਲੋਂ ਕੁਝ ਸਮੱਗਰੀ ਜਾਰੀ ਕੀਤੇ ਜਾਣ ਤੋਂ ਬਾਅਦ ਪੁਰੀ ਦੀਆਂ ਜੈਫਰੀ ਐਪਸਟੀਨ ਨਾਲ ਤਸਵੀਰਾਂ ਮੀਡੀਆ ’ਚ ਫਿਰ ਤੋਂ ਪ੍ਰਮੁੱਖਤਾ ਨਾਲ ਸਾਹਮਣੇ ਆਈਆਂ ਹਨ।

ਹਰਦੀਪ ਪੁਰੀ ਨੇ ਪਹਿਲਾਂ ਐਪਸਟੀਨ ਨਾਲ ਮੁਲਾਕਾਤ ਕਰਨ ਦੀ ਗੱਲ ਮੰਨੀ ਸੀ, ਇਸ ਲਈ ਇਹ ਖੁਲਾਸੇ ਕੋਈ ਨਵੀਂ ਗੱਲ ਨਹੀਂ ਹਨ। ਤਕਨੀਕੀ ਤੌਰ ’ਤੇ ਪੁਰੀ ਰਾਜ ਸਭਾ ਦਾ ਮੈਂਬਰ ਨਾ ਰਹਿਣ ਤੋਂ ਬਾਅਦ ਵੀ 6 ਮਹੀਨਿਆਂ ਲਈ ਮੰਤਰੀ ਰਹਿ ਸਕਦੇ ਹਨ। ਇਕ ਖਾਲੀ ਅਹੁਦਾ, ਕਈ ਤਰ੍ਹਾਂ ਦੇ ਹਿਸਾਬ-ਕਿਤਾਬ। ਰਾਜ ਸਭਾ ਦੀ ਸੀਟ ਲਈ ਭਾਜਪਾ ਦੀ ਚੋਣ ਸੱਤਾ ਦੇ ਗਲਿਆਰਿਆਂ ’ਚ ਇਕ ਵੱਡੇ ਫੇਰਬਦਲ ਦਾ ਪਹਿਲਾ ਸੰਕੇਤ ਪ੍ਰਦਾਨ ਕਰ ਸਕਦੀ ਹੈ।


author

Harpreet SIngh

Content Editor

Related News