ਮੱਧ ਪ੍ਰਦੇਸ਼ ’ਚ ਨਰਮਦਾ ਦੇ ਕੰਢੇ ਤੋਂ ਮਿਲੇ 343 ਵੋਟਰ ID ਕਾਰਡ, FIR ਦਰਜ ਕਰਨ ਦੀ ਮੰਗ

Monday, Oct 26, 2026 - 03:15 PM (IST)

ਮੱਧ ਪ੍ਰਦੇਸ਼ ’ਚ ਨਰਮਦਾ ਦੇ ਕੰਢੇ ਤੋਂ ਮਿਲੇ 343 ਵੋਟਰ ID ਕਾਰਡ, FIR ਦਰਜ ਕਰਨ ਦੀ ਮੰਗ

ਖਰਗੋਨ (ਏਜੰਸੀ) - ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਮੰਡਲੇਸ਼ਵਰ ਕਸਬੇ ’ਚ ਐਤਵਾਰ ਨੂੰ ਨਰਮਦਾ ਨਦੀ ਦੇ ਕੰਢੇ 343 ਲਾਵਾਰਸ ਵੋਟਰ ਆਈ. ਡੀ. ਕਾਰਡ ਮਿਲੇ, ਜਿਸ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਨੇ ਐੱਫ. ਆਈ. ਆਰ. ਦਰਜ ਕਰਨ ਅਤੇ ਮਾਮਲੇ ਦੀ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਇਹ ਵੋਟਰ ਪਛਾਣ ਪੱਤਰ ਗੁਆਂਢੀ ਜ਼ਿਲ੍ਹੇ ਇੰਦੌਰ ਦੇ ਰਾਊ ਵਿਧਾਨ ਸਭਾ ਹਲਕੇ ਦੇ ਹਨ। ਸਥਾਨਕ ਲੋਕਾਂ ਨੇ ਨਦੀ ਕੰਢੇ ਸਫਾਈ ਮੁਹਿੰਮ ਦੌਰਾਨ ਇਹ ਪਛਾਣ ਪੱਤਰ ਇਕੱਠੇ ਕੀਤੇ ਅਤੇ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਦਿੱਤੀ।

ਇਹ ਵੀ ਪੜ੍ਹੋ : ਹੋਟਲ ਦੇ ਕਮਰੇ 'ਚ ਵੜਦੇ ਸਾਰ ਹੀ ਚੂੜੇ ਵਾਲੀ ਕੁੜੀ ਦੇ ਨਿਕਲੇ ਸਾਹ, ਵਿਆਹ ਦੇ 4 ਮਹੀਨੇ ਬਾਅਦ ਉੱਜੜ ਗਿਆ ਘਰ

ਇਸ ਤੋਂ ਕੁਝ ਹੀ ਦੇਰ ਬਾਅਦ ਬਰਾਮਦ ਪਛਾਣ ਪੱਤਰਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਜ਼ਿਲ੍ਹਾ ਕਾਂਗਰਸ ਪ੍ਰਧਾਨ ਰਵੀ ਨਾਇਕ ਪਾਰਟੀ ਵਰਕਰਾਂ ਨਾਲ ਮੰਡਲੇਸ਼ਵਰ ਥਾਣੇ ਪਹੁੰਚੇ ਅਤੇ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕਰਦਿਆਂ ਸ਼ਿਕਾਇਤ ਸੌਂਪੀ। ਨਾਇਕ ਨੇ ਚੋਣ ਕਮਿਸ਼ਨ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਇਸ ਮਾਮਲੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਕਾਂਗਰਸ ਨੇ ਨਦੀ ’ਚ ਗੋਤਾਖੋਰਾਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾ ਕੇ ਹੋਰ ਵੋਟਰ ਪਛਾਣ ਪੱਤਰਾਂ ਦਾ ਪਤਾ ਲਾਉਣ ਦੀ ਵੀ ਮੰਗ ਕੀਤੀ। ਨਾਇਕ ਨੇ ਚਿਤਾਵਨੀ ਦਿੱਤੀ ਕਿ ਜੇਕਰ ਐੱਫ. ਆਈ. ਆਰ. ਦਰਜ ਨਾ ਕੀਤੀ ਗਈ ਤਾਂ ਕਾਂਗਰਸ ਥਾਣੇ ਦਾ ਘਿਰਾਓ ਕਰੇਗੀ।

ਇਹ ਵੀ ਪੜ੍ਹੋ : ਕਰਵਾਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਕਦੇ ਨਾ ਪਾਉਣ ਇਸ ਰੰਗ ਦੇ ਕੱਪੜੇ! ਹੋ ਸਕਦੇ ਨੇ ਅਸ਼ੁੱਭ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News