ਨਸ਼ੇ ਦੇ ਨੈੱਟਵਰਕ ਨੂੰ ਤੋੜ ਸਕਦੀ ਹੈ ਮੁੱਢੋਂ ਕੀਤੀ ਜਾਂਚ :ਦਾਨੇਵਾਲੀਆ

Monday, Oct 19, 2026 - 08:56 PM (IST)

ਨਸ਼ੇ ਦੇ ਨੈੱਟਵਰਕ ਨੂੰ ਤੋੜ ਸਕਦੀ ਹੈ ਮੁੱਢੋਂ ਕੀਤੀ ਜਾਂਚ :ਦਾਨੇਵਾਲੀਆ

ਮਾਨਸਾ,(ਸੰਦੀਪ ਮਿੱਤਲ)-ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਨਸ਼ਾ ਤਸਕਰੀ ਨੂੰ ਲੈ ਕੇ ਆਵਾਜ਼ ਉੱਠਣ ਲੱਗੀ ਹੈ। ਇਸ ਕਤਲ ਕਾਂਡ ਦੀ ਗੂੰਜ ਨੇ ਮਾਨਸਾ ਅਤੇ ਇਸ ਖੇਤਰ ਵਿੱਚ ਨਸ਼ਾ ਤਸਕਰੀ ਧੜੱਲੇ ਨਾਲ ਹੋਣ ਅਤੇ ਅਫਸਰਾਂ, ਦੁਕਾਨਦਾਰਾਂ ਵੱਲੋਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਉਣ ਦੇ ਵੀ ਸਵਾਲ ਉੱਠਣ ਲੱਗੇ ਹਨ। ਵਪਾਰ ਮੰਡਲ ਮਾਨਸਾ ਦੇ ਪ੍ਰਧਾਨ ਅਤੇ ਭਾਜਪਾ ਦੇ ਸੀਨੀਅਰ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਮੰਗ ਕੀਤੀ ਕਿ ਨਸ਼ਾ ਤਸਕਰੀ ਅਤੇ ਨਸ਼ੇ ਦੇ ਕਾਰੋਬਾਰ ਤੋਂ ਬਣਾਈਆਂ ਮੋਟੀਆਂ ਜਾਇਦਾਦਾਂ, ਕਾਰੋਬਾਰ ਦੇ ਪਿੱਛੇ ਸਾਲਾਂ ਪੁਰਾਣਾ ਇਤਿਹਾਸ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਨਸ਼ਾ ਤਸਕਰਾਂ ਦੇ ਨੈੱਟਵਰਕ ਤੇ ਇਸ ਤੋਂ ਬਣਾਈਆਂ ਜਾਇਦਾਦਾਂ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਬਹੁਤ ਅਧਿਕਾਰੀ ਜੋ ਸੇਵਾ ਮੁਕਤ ਹੋ ਚੁੱਕੇ ਅਤੇ ਬਹੁਤ ਅਜਿਹੇ ਕਾਰੋਬਾਰੀ ਜੋ ਜਾਇਦਾਦਾਂ ਬਣਾ ਕੇ ਚੁੱਪ ਕਰਕੇ ਬੈਠੇ ਹੋਏ ਹਨ। ਉਸ ਦਾ ਨੈੱਟਵਰਕ ਨਿਕਲੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਇਹ ਜਾਂਚ ਅੱਜ ਤੋਂ ਨਹੀਂ ਬਲਕਿ ਪਿਛਲੇ ਚਾਰ ਸਾਲਾਂ ਬੱਧੀ ਪਿੱਛੇ ਜਾ ਕੇ ਜਦੋਂ ਤੋਂ ਨਸ਼ਾ ਪ੍ਰਚਲਿੱਤ ਹੋਇਆ ਹੈ।ਉਦੋਂ ਤੋਂ ਇਸ ਕਾਰੋਬਾਰ ਨਾਲ ਕੌਣ-ਕੌਣ ਜੁੜੇ ਰਹੇ, ਡਰੱਗ ਇੰਸਪੈਕਟਰ, ਵੱਦੀ, ਮੋਹਾਲੀ ਦਵਾਈਆ ਦੀ ਫੈਕਟਰੀਆਂ ਕਿਹੜੇ-ਕਿਹੜੇ ਰਾਜ ਨੇਤਾਵਾਂ, ਪੁਲਸ ਅਫਸਰ , ਸਾਬਕਾ ਪੁਲਸ ਅਫਸਰ ਅਤੇ ਕਿਨ੍ਹਾਂ ਅਫਸਰਾਂ, ਅਧਿਕਾਰੀਆਂ ਦੀ ਸਰਪ੍ਰਸਤੀ ਹੇਠ ਇਹ ਧੰਦਾ ਤੇ ਤਸਕਰੀ ਚੱਲਦੀ ਰਹੀ। ਇਸ ਦੀ ਫਰੋਲਾ ਫਰਾਲੀ ਜ਼ਰੂਰੀ ਹੈ।ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਗੰਭੀਰਤਾ ਅਤੇ ਸੰਜੀਦਗੀ ਨਾਲ ਨਸ਼ੇ ਦੇ ਨੈੱਟਵਰਕ, ਤਸ਼ਕਰਾਂ ਦੇ ਕਾਰੋਬਾਰ, ਉਨ੍ਹਾਂ ਦੀਆ ਜਾਇਦਾਦਾਂ ਆਦਿ ਦੀ ਜਾਂਚ ਕੀਤੀ ਜਾਵੇ ਤਾਂ ਪਿਛਲੇ ਸਮੇਂ ਵਿੱਚ ਜੋ ਅਧਿਕਾਰੀ ਅਫਸਰ ਸੇਵਾ ਮੁਕਤ ਅਤੇ ਇਥੋਂ ਬਦਲ ਕੇ ਹੋ ਥਾਵਾਂ ਅਜੇ ਵੀ ਤਾਇਨਾਤ ਹਨ ।
ਉਨ੍ਹਾਂ ਦੀਆਂ ਜਾਇਦਾਦਾਂ, ਉਨ੍ਹਾਂ ਦੀ ਕਾਰਗੁਜ਼ਾਰੀ ਦੀ ਵੀ ਜਾਂਚ ਕਰਕੇ ਇਸ ਦਾ ਸੱਚ ਸਾਹਮਣੇ ਲਿਆਂਦਾ ਜਾਵੇ।ਉਨ੍ਹਾਂ ਦਾ ਕਹਿਣਾ ਹੈ ਕਿ ਨਸ਼ਾ ਕੋਈ ਇਕ ਦੋ ਦਿਨਾਂ ਵਿੱਚ ਵਧਿਆ ਫੁੱਲਿਆ ਨਹੀਂ।ਇਹ ਹੌਲੀ-ਹੌਲੀ ਵਧਦਾ ਤਸ਼ਕਰੀ ਦਾ ਰੂਪ ਧਾਰਨ ਕਰ ਗਿਆ।ਇਸ ਦੀ ਮੁੱਢੋਂ ਜਾਂਚ ਬਿਠਾਈ ਜਾਣੀ ਚਾਹੀਦੀ ਹੈ।ਉਨ੍ਹਾਂ ਮੰਗ ਕੀਤੀ ਕਿ ਨਸ਼ੇ ਦੇ ਪੂਰੇ ਨੈੱਟਵਰਕ ਅਤੇ ਜਾਲ ਦੇ ਪਿੱਛੇ ਪੂਰਾ ਵੱਡਾ ਸਾਮਰਾਜ ਹੈ।ਇਸ ਦੇ ਲਈ ਕੋਈ ਹੁਣ ਦੇ ਅਧਿਕਾਰੀ ਜਾਂ ਸਿਆਸੀ ਵਿਅਕਤੀ ਹੀ ਜ਼ਿੰਮੇਵਾਰ ਨਹੀਂ।ਇਸ ਤੋਂ ਬਹੁਤ ਵੱਡਾ ਸਾਮਰਾਜ ਕਈ ਵਿਅਕਤੀਆਂ ਨੇ ਖੜ੍ਹਾ ਕੀਤਾ ਹੋਇਆ ਹੈ।
ਇਸ ਦੀ ਵੀ ਜਾਂਚ-ਪੜਤਾਲ ਕਰਕੇ ਨਸ਼ੇ ਦੇ ਕਾਰੋਬਾਰ ਦੇ ਵੱਡੇ ਮਗਰਮੱਛਾਂ ਨੂੰ ਵੀ ਜਾਂਚ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਹੁਣ ਨਸ਼ਾ ਤਸ਼ਕਰੀ ਤੋਂ ਬਣਾਈਆਂ ਗਈਆਂ ਜਾਇਦਾਦਾਂ, ਮਕਾਨਾਂ ਆਦਿ ਨੂੰ ਤੋੜ ਰਹੀ ਹੈ, ਜਿਨ੍ਹਾਂ ਨੇ ਬਹੁਤ ਸਮਾਂ ਪਹਿਲਾਂ ਹੀ ਨਸ਼ੇ ਦੇ ਕਾਰੋਬਾਰ ਤੋਂ ਆਪਣਾ ਵੱਡਾ ਕਾਰੋਬਾਰ, ਜਾਇਦਾਦ ਅਤੇ ਸਾਮਰਾਜ ਖੜ੍ਹਾ ਕਰ ਲਿਆ ਸੀ।ਉਨ੍ਹਾਂ ਨੂੰ ਕਿਉਂ ਬਾਹਰ ਰੱਖਿਆ ਜਾ ਰਿਹਾ ਹੈ।ਜਾਂਚ ਦੇ ਵਿੱਚ-ਪੁਰਾਣੇ ਸਭ ਅਧਿਕਾਰੀ,ਡਰੱਗ ਇੰਸਪੈਕਟਰ  ਕਰਮਚਾਰੀ ਜ਼ਿੰਮੇਵਾਰ ਰਾਜ ਨੇਤਾ ਆਉਣੇ ਚਾਹੀਦੇ ਹਨ।


author

Shubam Kumar

Content Editor

Related News