ਅਸਮਾਨ ਛੂਹਣਗੀਆਂ ਸੋਨੇ ਦੀਆਂ ਕੀਮਤਾਂ , 2 ਲੱਖ ਤੋਂ ਪਾਰ ਜਾ ਸਕਦੀ ਹੈ ਕੀਮਤ
Wednesday, Oct 28, 2026 - 04:59 PM (IST)
ਬਿਜ਼ਨੈੱਸ ਡੈਸਕ — ਸੋਨੇ ਦੀਆਂ ਕੀਮਤਾਂ 'ਚ ਇਨ੍ਹੀਂ ਦਿਨੀਂ ਲਗਾਤਾਰ ਉਤਰਾਅ-ਚੜ੍ਹਾਅ ਹੋ ਰਹੇ ਹਨ। ਕਦੇ ਕੀਮਤਾਂ ਵਧਦੀਆਂ ਹਨ ਅਤੇ ਕਦੇ ਗਿਰਾਵਟ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੰਦੀ ਹੈ। ਇਸ ਦੌਰਾਨ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਅਨੁਮਾਨ ਸਾਹਮਣੇ ਆਇਆ ਹੈ। ਬਜ਼ਾਰ ਦੇ ਅੰਦਾਜ਼ੇ ਮੁਤਾਬਕ ਸਾਲ 2027 ਤੱਕ ਭਾਰਤ 'ਚ ਸੋਨੇ ਦੀ ਕੀਮਤ 2 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ ਜਾ ਸਕਦੀਆਂ ਹਨ। ਹਾਲਾਂਕਿ, ਇਹ ਸੰਭਾਵਨਾ ਗਲੋਬਲ ਆਰਥਿਕ ਸਥਿਤੀਆਂ ਅਤੇ ਮਾਰਕੀਟ ਭਾਵਨਾ 'ਤੇ ਨਿਰਭਰ ਕਰੇਗੀ।
ਇਹ ਵੀ ਪੜ੍ਹੋ : ਕੀ ਬਾਜ਼ਾਰ 'ਚ ਫਿਰ ਆਵੇਗਾ 1000 ਰੁਪਏ ਦਾ ਨੋਟ? ਮੰਦਿਰ ਦੀ ਤਸਵੀਰ ਵਾਲੇ ਨੋਟ 'ਤੇ ਆਇਆ ਵੱਡਾ ਅਪਡੇਟ
ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਕਾਰਕਾਂ ਵਿੱਚ ਅਮਰੀਕੀ ਡਾਲਰ ਦੀ ਗਤੀ, ਵਿਆਜ ਦਰਾਂ, ਮਹਿੰਗਾਈ ਅਤੇ ਭੂ-ਰਾਜਨੀਤਿਕ ਤਣਾਅ ਸ਼ਾਮਲ ਹਨ। ਇਸ ਤੋਂ ਇਲਾਵਾ ਚੀਨ ਸਮੇਤ ਦੁਨੀਆ ਦੇ ਕਈ ਕੇਂਦਰੀ ਬੈਂਕਾਂ ਦੁਆਰਾ ਸੋਨੇ ਦੀ ਖਰੀਦਦਾਰੀ ਵੀ ਇਸਦੀ ਮੰਗ ਅਤੇ ਕੀਮਤਾਂ ਨੂੰ ਪ੍ਰਭਾਵਿਤ ਕਰਦੀ ਹੈ।
ਇਹ ਵੀ ਪੜ੍ਹੋ : Imran Khan ਨੂੰ Bombay High Court ਤੋਂ ਮਿਲੀ ਰਾਹਤ, 28 ਅਕਤੂਬਰ ਤੱਕ ਛੱਡਣਾ ਸੀ ਦੇਸ਼, ਜਾਣੋ ਪੂਰਾ ਮਾਮਲਾ
2027 ਤੱਕ ਸੋਨੇ ਦੀ ਕੀਮਤ ਕਿੰਨੀ ਹੋ ਸਕਦੀ ਹੈ?
ਨਿਵੇਸ਼ਕ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਲੰਬੇ ਸਮੇਂ ਦੇ ਅਨੁਮਾਨਾਂ 'ਤੇ ਨਜ਼ਰ ਰੱਖ ਰਹੇ ਹਨ। ਜੇਪੀ ਮੋਰਗਨ ਦੀ ਜੂਨ 2026 ਦੀ ਰਿਪੋਰਟ ਵਿੱਚ 2026 ਦੇ ਅੰਤ ਤੱਕ ਸੋਨੇ ਦੀ ਕੀਮਤ $6,000 ਪ੍ਰਤੀ ਔਂਸ ਅਤੇ 2027 ਦੇ ਅੰਤ ਤੱਕ $6,300 ਪ੍ਰਤੀ ਔਂਸ ਤੱਕ ਪਹੁੰਚਣ ਦਾ ਅਨੁਮਾਨ ਹੈ।
ਭਾਰਤੀ ਬਾਜ਼ਾਰ ਵਿਚ ਸੋਨੇ ਦੀ ਕੀਮਤ ਦਾ ਅੰਦਾਜ਼ਾ ਲਗਾਉਂਦੇ ਸਮੇਂ ਡਾਲਰ ਦੇ ਮੁਕਾਬਲੇ ਰੁਪਏ ਦੀ ਵਟਾਂਦਰਾ ਦਰ, ਦਰਾਮਦ ਡਿਊਟੀ ਅਤੇ ਹੋਰ ਸਥਾਨਕ ਲਾਗਤਾਂ ਨੂੰ ਵੀ ਧਿਆਨ ਵਿਚ ਰੱਖਣਾ ਪੈਂਦਾ ਹੈ। ਇਨ੍ਹਾਂ ਕਾਰਕਾਂ ਦੇ ਆਧਾਰ 'ਤੇ 2027 ਤੱਕ ਸੋਨੇ ਦੀ ਕੀਮਤ 2 ਲੱਖ ਰੁਪਏ ਪ੍ਰਤੀ 10 ਗ੍ਰਾਮ ਤੋਂ ਉਪਰ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਪੈਨਸ਼ਨਰਾਂ ਅਤੇ ਟੈਕਸਦਾਤਾਵਾਂ ਲਈ ਮਹੱਤਵਪੂਰਨ ਖ਼ਬਰ; ਨਵੰਬਰ 'ਚ ਬਦਲ ਜਾਣਗੇ ਕਈ ਵੱਡੇ ਨਿਯਮ
ਹਾਲਾਂਕਿ, ਅੰਤਰਰਾਸ਼ਟਰੀ ਕੀਮਤਾਂ ਦੇ ਵਧਣ ਦਾ ਮਤਲਬ ਇਹ ਨਹੀਂ ਹੈ ਕਿ ਸੋਨਾ ਭਾਰਤੀ ਬਾਜ਼ਾਰ ਵਿੱਚ ਉਸੇ ਅਨੁਪਾਤ ਵਿੱਚ ਮਹਿੰਗਾ ਹੋਵੇਗਾ। ਅਸਲ ਕੀਮਤ ਉਸ ਸਮੇਂ ਦੀ ਐਕਸਚੇਂਜ ਦਰ ਅਤੇ ਘਰੇਲੂ ਬਾਜ਼ਾਰ ਦੀਆਂ ਸਥਿਤੀਆਂ 'ਤੇ ਵੀ ਨਿਰਭਰ ਕਰੇਗੀ।
ਇਹ ਵੀ ਪੜ੍ਹੋ : 16.514 ਕਿਲੋ ਦੇ ਸੋਨੇ ਦੇ ਝੁਮਕੇ ਬਣੇ ਖਿੱਚ ਦਾ ਕੇਂਦਰ, ਬਣ ਗਏ 2 ਗਿਨੀਜ਼ ਵਰਲਡ ਰਿਕਾਰਡ
ਇਹ ਵੀ ਪੜ੍ਹੋ : 53,000 ਰੁਪਏ ਦਾ ਫ਼ੋਨ ਖਰੀਦਦੇ ਹੀ ਚਮਕੀ ਕਿਸਮਤ, ਤੋਹਫੇ 'ਚ ਮਿਲੀ Harley davidson bikes
ਇਹ ਵੀ ਪੜ੍ਹੋ : ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ 'ਚ ਵੱਡਾ ਖੁਲਾਸਾ: ਦੋ ਔਰਤਾਂ ਦੀ ਸ਼ੱਕੀ ਭੁਮਿਕਾ ਆਈ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
