ਮੱਧ ਪ੍ਰਦੇਸ਼ 'ਚ ਊਰਜਾ ਮੰਤਰੀ ਤੋਮਰ ਨੇ 66 ਦਿਨ ਬਾਅਦ ਪਾਈਆਂ ਚੱਪਲਾਂ, ਵਜ੍ਹਾ ਹੈ ਖ਼ਾਸ

Monday, Dec 26, 2022 - 11:37 AM (IST)

ਮੱਧ ਪ੍ਰਦੇਸ਼ 'ਚ ਊਰਜਾ ਮੰਤਰੀ ਤੋਮਰ ਨੇ 66 ਦਿਨ ਬਾਅਦ ਪਾਈਆਂ ਚੱਪਲਾਂ, ਵਜ੍ਹਾ ਹੈ ਖ਼ਾਸ

ਗਵਾਲੀਅਰ- ਗਵਾਲੀਅਰ ਸ਼ਹਿਰ ਦੀਆਂ ਖ਼ਰਾਬ ਸੜਕਾਂ ਦੀ ਮੁਰੰਮਤ ਨਾ ਹੋਣ ਤੋਂ ਨਾਰਾਜ਼ ਊਰਜਾ ਮੰਤਰੀ ਪ੍ਰਦਿਊਮਨ ਸਿੰਘ ਤੋਮਰ ਚੱਪਲਾਂ ਪਹਿਣਨਾ ਛੱਡ ਦਿੱਤਾ ਸੀ। ਨੰਗੇ ਪੈਰ ਚੱਲਣ ਵਾਲੇ ਊਰਜਾ ਮੰਤਰੀ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿਤਿਆ ਸਿੰਧੀਆ ਦੀ ਬੇਨਤੀ ’ਤੇ 66 ਦਿਨ ਬਾਅਦ ਐਤਵਾਰ ਨੂੰ ਚੱਪਲਾਂ ਪਹਿਨ ਲਈਆਂ। ਇਸ ਦੌਰਾਨ ਸਿੰਧੀਆ ਨੇ ਕਿਹਾ ਕਿ ਜਿਨ੍ਹਾਂ ਸੜਕਾਂ ਲਈ ਮੰਤਰੀ ਤੋਮਰ ਨੇ ਚੱਪਲਾਂ ਦਾ ਤਿਆਗ ਕੀਤਾ ਸੀ, ਉਹ ਹੁਣ ਸ਼ਾਨਦਾਰ ਬਣ ਰਹੀਆਂ ਹਨ।

ਇਹ ਵੀ ਪੜ੍ਹੋ-  PM ਮੋਦੀ ਦੀ ਚਿਤਾਵਨੀ; ਕੋਰੋਨਾ ਵਧ ਰਿਹੈ, ਮਾਸਕ ਅਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਦਾ ਰੱਖੋ ਧਿਆਨ

ਦੱਸ ਦੇਈਏ ਕਿ ਆਪਣੇ ਵਿਧਾਨ ਸਭਾ ਖੇਤਰ ਦੀਆਂ ਖਰਾਬ 3 ਸੜਕਾਂ ਨੂੰ ਲੈ ਕੇ ਊਰਜਾ ਮੰਤਰੀ ਨੇ 20 ਅਕਤੂਬਰ ਨੂੰ ਚੱਪਲਾਂ ਪਹਿਨਣੀਆਂ ਛੱਡ ਦਿੱਤੀਆਂ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਤੱਕ ਇਹ 3 ਸੜਕਾਂ ਨਹੀਂ ਬਣ ਜਾਂਦੀਆਂ, ਉਦੋਂ ਤੱਕ ਉਹ ਚੱਪਲਾਂ ਨਹੀਂ ਪਹਿਨਣਗੇ। ਉਹ 20 ਅਕਤੂਬਰ ਤੋਂ ਬਾਅਦ ਲਗਾਤਾਰ ਨੰਗੇ ਪੈਰੀਂ ਘੁੰਮ ਰਹੇ ਹਨ। ਊਰਜਾ ਮੰਤਰੀ ਤੋਮਰ ਦੇ ਸਹੁੰ ਲੈਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਿਗਮ ਦੇ ਅਧਿਕਾਰੀ ਹਰਕਤ ਵਿਚ ਆਏ ਅਤੇ ਉਸ ਤੋਂ ਬਾਅਦ 3 ਮੁੱਖ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ।

ਇਹ ਵੀ ਪੜ੍ਹੋ- ਕੇਂਦਰ ਦਾ ਸੂਬਿਆਂ ਨੂੰ ਨਿਰਦੇਸ਼, ਹਸਪਤਾਲਾਂ 'ਚ ਆਕਸੀਜਨ ਅਤੇ ਵੈਂਟੀਲੇਟਰਾਂ ਦੀ ਨਾ ਹੋਵੇ ਕਮੀ

ਚੱਪਲਾਂ ਪਹਿਨਣ ਛੱਡਣ ਦੌਰਾਨ ਊਰਜਾ ਮੰਤਰੀ ਤੋਮਰ ਨੇ ਕਿਹਾ ਸੀ ਕਿ ਖ਼ਰਾਬ ਸੜਕਾਂ 'ਤੇ ਆਮ ਆਦਮੀ ਤੁਰਦਾ ਹੈ, ਜਨਤਾ ਨੂੰ ਜੋ ਪੀੜਾ ਹੋ ਰਹੀ ਹੈ, ਉਸ ਦਾ ਅਹਿਸਾਸ ਮੈਨੂੰ ਵੀ ਹੋਣਾ ਚਾਹੀਦਾ ਹੈ। ਮੈਨੂੰ ਇਹ ਅਹਿਸਾਸ ਹੋ ਸਕੇ ਕਿ ਜਨਤਾ ਕਿੰਨੀ ਪਰੇਸ਼ਾਨ ਹੁੰਦੀ ਹੈ। ਇਸ ਤੋਂ ਬਾਅਦ ਊਰਜਾ ਮੰਤਰੀ ਤੋਮਰ ਨੇ 66 ਦਿਨ ਤੋਂ ਨੰਗੇ ਪੈਰੀਂ ਤੁਰ ਰਹੇ ਹਨ। 

ਇਹ ਵੀ ਪੜ੍ਹੋ- ਕੋਰੋਨਾ ਦਾ ਖ਼ੌਫ; ਇਨ੍ਹਾਂ 5 ਦੇਸ਼ਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ


 


author

Tanu

Content Editor

Related News