ਮਹਾਕਾਲੇਸ਼ਵਰ ਮੰਦਰ ਦੇ ਗਰਭ ਗ੍ਰਹਿ 'ਚ ਅੱਜ ਤੋਂ 5 ਜਨਵਰੀ ਤੱਕ ਸ਼ਰਧਾਲੂਆਂ ਦੀ ਐਂਟਰੀ 'ਤੇ ਲੱਗੀ ਪਾਬੰਦੀ, ਜਾਣੋ ਵਜ੍ਹਾ
Saturday, Dec 24, 2022 - 11:35 AM (IST)
ਉੱਜੈਨ- ਮੱਧ ਪ੍ਰਦੇਸ਼ ਦੇ ਉੱਜੈਨ ਵਿਚ ਕ੍ਰਿਸਮਸ ਦੀਆਂ ਛੁੱਟੀਆਂ ਅਤੇ ਨਵੇਂ ਸਾਲ ਦੌਰਾਨ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ 'ਚ ਸ਼ਰਧਾਲੂਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਮੰਦਰ ਦੀ ਪ੍ਰਬੰਧਨ ਕਮੇਟੀ ਨੇ ਸ਼ਨੀਵਾਰ ਤੋਂ ਅਗਲੇ 13 ਦਿਨਾਂ ਤੱਕ ਇਸ ਦੇ ਗਰਭ ਗ੍ਰਹਿ ਵਿਚ ਲੋਕਾਂ ਦੀ ਐਂਟਰੀ 'ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਹੈ। ਮੰਦਰ ਕਮੇਟੀ ਦੇ ਇਕ ਅਹੁਦਾ ਅਧਿਕਾਰੀ ਨੇ ਦੱਸਿਆ ਕਿ ਗਰਭ ਗ੍ਰਹਿ 'ਚ ਐਂਟਰੀ 'ਤੇ ਪਾਬੰਦੀ 5 ਜਨਵਰੀ ਤੱਕ ਲਾਗੂ ਰਹੇਗੀ।
ਇਹ ਵੀ ਪੜ੍ਹੋ- ਰਾਘਵ ਚੱਢਾ ਨੇ ਕੋਰੋਨਾ ਨੂੰ ਲੈ ਕੇ ਜਤਾਈ ਚਿੰਤਾ, ਚੀਨ ਤੋਂ ਆਉਣ ਵਾਲੀਆਂ ਫਲਾਈਟਾਂ ਬੰਦ ਕਰਨ ਦੀ ਕੀਤੀ ਮੰਗ
ਮੰਦਰ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਅਤੇ ਜ਼ਿਲ੍ਹਾ ਅਧਿਕਾਰੀ ਆਸ਼ੀਸ਼ ਸਿੰਘ ਨੇ ਕਿਹਾ ਕਿ ਸਾਲ ਦੇ ਆਖ਼ਰੀ ਹਫ਼ਤੇ 'ਚ ਛੁੱਟੀਆਂ ਦੇ ਚੱਲਦੇ ਮਹਾਕਾਲ ਲੋਕ ਅਤੇ ਮਹਾਕਾਲ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਨੂੰ ਵੇਖਦੇ ਹੋਏ 24 ਦਸੰਬਰ ਤੋਂ 5 ਜਨਵਰੀ ਤੱਕ ਗਰਭ ਗ੍ਰਹਿ 'ਚ ਐਂਟਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਤਾਲਾਬੰਦੀ-ਮਾਸਕ ਤੇ ਸਮਾਜਿਕ ਦੂਰੀ, ਕੀ ਫਿਰ ਪਰਤਣਗੇ ਉਹ ਦਿਨ, ਜਾਣੋ ਕੀ ਹੈ ਸਿਹਤ ਮਾਹਰਾਂ ਦੀ ਰਾਏ
ਇਸ ਤੋਂ ਪਹਿਲਾਂ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਕਾਰਨਾਂ ਤੋਂ 20 ਦਸੰਬਰ ਤੋਂ ਇਸ ਮੰਦਰ ਅੰਦਰ ਮੋਬਾਇਲ ਫੋਨ ਲੈ ਕੇ ਜਾਣ 'ਤੇ ਪਾਬੰਦੀ ਲਾਈ ਗਈ ਹੈ। ਦੱਸ ਦੇਈਏ ਮਹਾਕਾਲੇਸ਼ਵਰ ਮੰਦਰ ਦੇਸ਼ ਦੇ 12 ਜੋਤੀਲਿੰਗਾਂ ਵਿਚੋਂ ਇਕ ਹੈ ਅਤੇ ਇੱਥੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸ਼ਰਧਾਲੂ ਆਉਂਦੇ ਹਨ।
ਇਹ ਵੀ ਪੜ੍ਹੋ- ਦਿੱਲੀ ਪਹੁੰਚੀ 'ਭਾਰਤ ਜੋੜੋ ਯਾਤਰਾ', ਰਾਹੁਲ ਗਾਂਧੀ ਨਾਲ ਜੁੜੀ ਲੋਕਾਂ ਦੀ ਵੱਡੀ ਭੀੜ