ਰਾਮ ਰਹੀਮ ਦੇ ਪ੍ਰੋਗਰਾਮਾਂ ’ਚ BJP ਨੇਤਾਵਾਂ ਦੀ ਸ਼ਿਰਕਤ ’ਤੇ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਆਖੀ ਇਹ ਗੱਲ
Tuesday, Jan 24, 2023 - 05:26 PM (IST)
ਰੋਹਤਕ– ਰੋਹਤਕ ਤੋਂ ਭਾਜਪਾ ਸੰਸਦ ਮੈਂਬਰ ਅਰਵਿੰਦ ਸ਼ਰਮਾ ਨੇ ਮੰਗਲਵਾਰ ਨੂੰ ਆਈ.ਐੱਮ.ਟੀ. ਚੌਂਕ ਦਾ ਨਾਂ ਬਦਲ ਕੇ ਭਗਵਾਨ ਪਰਸ਼ੁਰਾਮ ਦੇ ਨਾਂ ’ਤੇ ਰੱਖਣ ਦੇ ਪ੍ਰੋਗਰਾਮ ’ਚ ਸ਼ਿਰਕਤ ਕਰਨ ਲਈ ਪਹੁੰਚੇ ਸਨ। ਰਾਮ ਰਹੀਮ ਦੇ ਪ੍ਰੋਗਰਾਮਾਂ ’ਚ ਭਾਜਪਾ ਨੇਤਾਵਾਂ ਦੀ ਸ਼ਿਰਕਤ ’ਤੇ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਆਸਥਾ ਉਨ੍ਹਾਂ ਦੇ ਉਪਦੇਸ਼ਾਂ ’ਚ ਹੋਵੇਗੀ, ਓਹੀ ਲੋਕ ਸ਼ਿਰਕਤ ਕਰ ਰਹੇ ਹਨ।
ਇਸ ਦੌਰਾਨ ਅਰਵਿੰਦ ਸ਼ਰਮਾ ਨੇ ਕਿਹਾ ਕਿ ਰਾਮ ਰਹੀਮ ਨੂੰ ਪੈਰੋਲ ਜੇਲ੍ਹ ਦੇ ਕਾਨੂੰਨਾਂ ਦੇ ਅਨੁਸਾਰ ਦਿੱਤੀ ਗਈ ਹੈ। ਜਿਸ ਵਿਚ ਕੈਦੀ ਦੇ ਆਚਰਣ ’ਤੇ ਵਿਚਾਰ ਕਰਨ ਲਈ ਕਮੇਟੀ ਆਪਣਾ ਫੈਸਲਾ ਲੈਂਦੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ’ਚ ਕੋਈ ਐਂਟੀ ਇਨਕੰਬੈਂਸੀ ਫੈਕਟਰ ਨਹੀਂ ਹੈ ਅਤੇ ਭਾਜਪਾ ਪਾਰਟੀ ਤਾਂ ਹਮੇਸ਼ਾ ਚੋਣ ਦੇ ਮੋਡ ’ਚ ਰਹਿੰਦੀ ਹੈ। ਜਿਸ ਤਰ੍ਹਾਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਕੰਮ ਕਰ ਰਹੀਆਂ ਹਨ ਉਸ ਤੋਂ ਤੈਅ ਹੈ ਕਿ 2024 ’ਚ ਵੀ ਹਰਿਆਣਾ ਅਤੇ ਕੇਂਦਰ ’ਚ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿੰਨੇ ਹੀ ਦਾਅਵੇ ਕਰਦੀ ਰਹੇ, 2014 ’ਚ ਜਿਨ੍ਹਾਂ ਕਾਰਨ ਕਾਂਗਰਸ ਸੱਤਾ ’ਚੋਂ ਬਾਹਰ ਹੋ ਗਈ ਸੀ ਅੱਜ ਵੀ ਓਹੀ ਲੋਕ ਕਾਂਗਰਸ ’ਚ ਬਰਕਰਾਰ ਹਨ। ਉੱਥੇ ਹੀ ਪਹਰਾਵਰ ਦੀ ਜ਼ਮੀ ਦੇ ਵਿਵਾਦ ’ਤੇ ਅਰਵਿੰਦ ਸ਼ਰਮਾ ਨੇ ਕਿਹਾ ਕਿ ਉਸ ਜ਼ਮੀਨ ਦੀ ਸਾਰੇ ਕਾਗਜ਼ੀ ਕਾਰਵਾਈ ਪੂਰੀ ਹੋ ਚੁੱਕੀ ਹੈ ਅਤੇ ਇਹ ਜ਼ਮੀਨ ਗੌਡ ਬ੍ਰਾਹਮਣ ਵਿਦਿਆ ਪ੍ਰਚਾਰਨੀ ਸਭਾ ਨੂੰ ਹੀ ਦਿੱਤੀ ਜਾਣੀ ਹੈ ਅਤੇ ਜਲਦੀ ਹੀ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਜਾਵੇਗਾ।