ਟਰੱਕ ਨੇ ਆਟੋ ਰਿਕਸ਼ਾ ਨੂੰ ਮਾਰੀ ਟੱਕਰ; ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

Thursday, Jul 11, 2024 - 05:02 PM (IST)

ਟਰੱਕ ਨੇ ਆਟੋ ਰਿਕਸ਼ਾ ਨੂੰ ਮਾਰੀ ਟੱਕਰ; ਇਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ

ਮੱਧ ਪ੍ਰਦੇਸ਼- ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਵੀਰਵਾਰ ਨੂੰ ਇਕ ਤੇਜ਼ ਰਫਤਾਰ ਟਰੱਕ ਨੇ ਇਕ ਆਟੋਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ 'ਚ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਸ਼ਹਿਰ ਦੇ ਪੁਰਾਣੀ ਛਾਉਣੀ ਇਲਾਕੇ 'ਚ ਮੁਰੈਨਾ ਹਾਈਵੇਅ 'ਤੇ ਰਾਤ 2 ਵਜੇ ਵਾਪਰਿਆ।

ਪੁਰਾਣੀ ਛਾਉਣੀ ਥਾਣੇ ਦੇ ਸਹਾਇਕ ਸਬ-ਇੰਸਪੈਕਟਰ ਧਰਮਿੰਦਰ ਚੌਹਾਨ ਨੇ ਦੱਸਿਆ ਕਿ ਨਰੇਸ਼ ਵਾਲਮੀਕੀ (52), ਉਸ ਦੀ ਪਤਨੀ ਊਸ਼ਾ (45), ਉਨ੍ਹਾਂ ਦੇ ਪੁੱਤਰ ਰਾਹੁਲ (25) ਅਤੇ ਭਤੀਜੀ ਅੰਕਿਤਾ (16) ਦੀ ਮੌਤ ਹੋ ਗਈ ਜਦੋਂ ਕਿ ਆਟੋਰਿਕਸ਼ਾ ਡਰਾਈਵਰ ਨੂੰ  ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ ਮਾਰੇ ਗਏ ਲੋਕ ਮੂਰੈਨਾ ਦੇ ਬਾਨਮੋਰ ਦੇ ਰਹਿਣ ਵਾਲੇ ਸਨ ਅਤੇ ਭਿੰਡ ਜ਼ਿਲ੍ਹੇ ਵਿਚ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਚੌਹਾਨ ਨੇ ਦੱਸਿਆ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਦੇ ਖਿਲਾਫ ਲਾਪਰਵਾਹੀ ਨਾਲ ਡਰਾਈਵਿੰਗ ਅਤੇ ਹੋਰ ਅਪਰਾਧਾਂ ਲਈ ਕੇਸ ਦਰਜ ਕਰ ਕੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਬਾਨਮੋਰ ਦਾ ਰਹਿਣ ਵਾਲਾ ਨਰੇਸ਼ ਆਪਣੀ ਬੇਟੀ ਨਿਸ਼ਾ ਦੇ ਸਾਲੇ ਦੇ ਵਿਆਹ ਲਈ ਭਿੰਡ ਦੇ ਮਾਲਨਪੁਰ ਗਿਆ ਸੀ। ਉਨ੍ਹਾਂ ਦੀ ਪਤਨੀ ਊਸ਼ਾ, ਬੇਟਾ ਰਾਹੁਲ ਅਤੇ ਭਤੀਜੀ ਅੰਕਿਤਾ ਵੀ ਉਨ੍ਹਾਂ ਦੇ ਨਾਲ ਸਨ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਜਦੋਂ ਉਹ ਆਟੋ ਰਾਹੀਂ ਵਾਪਸ ਆ ਰਿਹਾ ਸੀ ਤਾਂ ਗਵਾਲੀਅਰ ਆਗਰਾ ਹਾਈਵੇਅ 'ਤੇ ਗਵਾਲੀਅਰ ਦੇ ਪੁਰਾਣੀ ਛਾਉਣੀ ਖੇਤਰ ਦੇ ਬਰੂਆ ਪਿੰਡ ਨੇੜੇ ਇਕ ਤੇਜ਼ ਰਫਤਾਰ ਟਰੱਕ ਨੇ ਅਚਾਨਕ ਆਟੋ ਨੂੰ ਟੱਕਰ ਮਾਰ ਦਿੱਤੀ। ਦੋਵਾਂ ਵਾਹਨਾਂ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਦੇ ਪਰਖੱਚੇ ਉਡ ਗਏ। ਆਟੋ 'ਚ ਸਵਾਰ ਰਮੇਸ਼, ਉਸ ਦੀ ਪਤਨੀ, ਪੁੱਤਰ ਅਤੇ ਭਤੀਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ।


author

Tanu

Content Editor

Related News