ਮੱਧ ਪ੍ਰਦੇਸ਼ : ਕਾਰ ''ਚ ਲੁਕਾ ਕੇ ਰੱਖਿਆ 3.72 ਕਰੋੜ ਰੁਪਏ ਦਾ ਵਿਦੇਸ਼ੀ ਸੋਨਾ ਜ਼ਬਤ, ਤਿੰਨ ਲੋਕ ਗ੍ਰਿਫ਼ਤਾਰ

Wednesday, Sep 07, 2022 - 01:04 PM (IST)

ਮੱਧ ਪ੍ਰਦੇਸ਼ : ਕਾਰ ''ਚ ਲੁਕਾ ਕੇ ਰੱਖਿਆ 3.72 ਕਰੋੜ ਰੁਪਏ ਦਾ ਵਿਦੇਸ਼ੀ ਸੋਨਾ ਜ਼ਬਤ, ਤਿੰਨ ਲੋਕ ਗ੍ਰਿਫ਼ਤਾਰ

ਇੰਦੌਰ (ਭਾਸ਼ਾ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਇੰਦੌਰ ਨੇੜੇ ਇਕ ਕਾਰ 'ਚੋਂ 3.72 ਕਰੋੜ ਰੁਪਏ ਦੀ ਕੀਮਤ ਦਾ 7.1 ਕਿਲੋਗ੍ਰਾਮ ਵਿਦੇਸ਼ੀ ਸੋਨਾ ਜ਼ਬਤ ਕੀਤਾ ਹੈ। ਕੌਮਾਂਤਰੀ ਤਸਕਰੀ ਦੇ ਇਸ ਮਾਮਲੇ ਵਿਚ ਮੁੰਬਈ ਦੇ ਇਕ ਵਿਅਕਤੀ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ.ਆਰ.ਆਈ. ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਮੁਖਬਰ ਦੀ ਸੂਚਨਾ 'ਤੇ ਆਗਰਾ-ਮੁੰਬਈ ਨੈਸ਼ਨਲ ਹਾਈਵੇਅ 'ਤੇ ਇੰਦੌਰ ਨੇੜੇ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ 'ਚੋਂ 7.1 ਕਿਲੋਗ੍ਰਾਮ ਭਾਰੀ ਵਿਦੇਸ਼ੀ ਸੋਨਾ ਮਿਲਿਆ।

ਅਧਿਕਾਰੀ ਨੇ ਦੱਸਿਆ ਕਿ ਤਸਕਰਾਂ ਨੇ ਵਿਦੇਸ਼ੀ ਸੋਨੇ ਦੀ ਖੇਪ ਨੂੰ ਕਾਰ ਵਿਚ ਗੁਪਤ ਟਿਕਾਣਾ ਬਣਾ ਕੇ ਲੁਕਾ ਲਿਆ ਸੀ। ਉਨ੍ਹਾਂ ਦੱਸਿਆ ਕਿ ਕਾਰ 'ਚ ਸਵਾਰ 2 ਵਿਅਕਤੀਆਂ ਤੋਂ ਪੁੱਛ-ਗਿੱਛ ਦੇ ਆਧਾਰ 'ਤੇ ਮੁੰਬਈ ਦੇ ਇਕ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ, ਜਿਸ ਨੇ ਵਿਦੇਸ਼ੀ ਸੋਨੇ ਦੀ ਖੇਪ ਦੋਹਾਂ ਦੇ ਹਵਾਲੇ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਸੋਨੇ ਦੀ ਤਸਕਰੀ ਵਿਚ ਇਸਤੇਮਾਲ ਕੀਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਗਿਆ ਹੈ ਅਤੇ ਕਸਟਮਜ਼ ਐਕਟ, 1962 ਦੇ ਤਹਿਤ ਮਾਮਲੇ ਦੀ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News