ਬੋਰਵੈੱਲ ''ਚ ਡਿੱਗਣ ਨਾਲ ਬੱਚੇ ਦੀ ਮੌਤ ਦਾ ਮਾਮਲਾ, ਪੁਲਸ ਨੇ ਲਿਆ ਸਖ਼ਤ ਐਕਸ਼ਨ

Thursday, Mar 16, 2023 - 06:14 PM (IST)

ਵਿਦਿਸ਼ਾ- ਮੱਧ ਪ੍ਰਦੇਸ਼ ਜ਼ਿਲ੍ਹੇ ਦੇ ਵਿਦਿਸ਼ਾ 'ਚ ਬੋਰਵੈੱਲ 'ਚ ਡਿੱਗਣ ਨਾਲ ਹੋਈ 7 ਸਾਲਾ ਬੱਚੇ ਦੀ ਮੌਤ ਦੇ ਮਾਮਲੇ ਵਿਚ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਖੇਤ 'ਚ ਬਣੇ ਬੋਰਵੈੱਲ ਨੂੰ ਖੁੱਲ੍ਹਾ ਛੱਡਣ ਦੇ ਦੋਸ਼ 'ਚ ਖੇਤ ਮਾਲਕਾਂ ਸਮੇਤ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਨਾਮਜ਼ਦ ਲੋਕਾਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 304ਏ ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- 'ਲੋਕੇਸ਼' ਦੇ ਸਾਹਾਂ ਦੀ ਟੁੱਟੀ ਡੋਰ, 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਸੀ 7 ਸਾਲ ਦਾ ਮਾਸੂਮ

ਦੱਸ ਦੇਈਏ ਕਿ ਬੋਰਵੈੱਲ 'ਚ ਡਿੱਗੇ 7 ਸਾਲਾ ਲੋਕੇਸ਼ ਅਹਿਰਵਾਰ ਨੂੰ 24 ਘੰਟੇ ਦੀ ਲੰਬੀ ਬਚਾਅ ਮੁਹਿੰਮ ਮਗਰੋਂ ਬੁੱਧਵਾਰ ਨੂੰ ਬਾਹਰ ਕੱਢਿਆ ਗਿਆ ਸੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਵਧੀਕ ਪੁਲਸ ਸੁਪਰਡੈਂਟ ਸਮੀਰ ਯਾਦਵ ਨੇ ਦੱਸਿਆ ਕਿ ਪਿੰਡ ਖੇਰਖੇੜੀ ਪਠਾਰ ਸਥਿਤ ਇਸ ਖੇਤ ਦੇ ਕਬਜ਼ੇਦਾਰ ਰਮਕੋ ਬਾਈ ਅਤੇ ਨੀਰਜ ਨੇ ਲਾਪ੍ਰਵਾਹੀ ਅਤੇ ਗਲਤ ਤਰੀਕੇ ਨਾਲ ਬੋਰਵੈੱਲ ਦੇ ਮੂੰਹ ਨੂੰ ਖੁੱਲਾ ਛੱਡ ਦਿੱਤਾ ਸੀ। ਇਸ ਖੇਤ 'ਚ ਫਸਲ ਬੀਜਣ ਵਾਲੇ ਦੋ ਮਜ਼ਦੂਰਾਂ ਨੇ ਵੀ ਖੁੱਲ੍ਹੇ ਬੋਰਵੈੱਲ ਪ੍ਰਤੀ ਲਾਪਰਵਾਹੀ ਦਿਖਾਈ।

ਇਹ ਵੀ ਪੜ੍ਹੋ- ਘੋਰ ਕਲਯੁਗ; ਧੀ ਵੱਲੋਂ ਮਾਂ ਦਾ ਕਤਲ, ਫਿਰ ਲਾਸ਼ ਦੇ ਟੁਕੜੇ ਕਰਕੇ 3 ਮਹੀਨੇ ਘਰ ’ਚ ਲੁਕਾ ਕੇ ਰੱਖੇ

ਲੋਕੇਸ਼ ਮੰਗਲਵਾਰ ਸਵੇਰੇ 11 ਵਜੇ ਦੇ ਕਰੀਬ ਖੇਡਦੇ ਹੋਏ ਖੇਤ 'ਚ ਬਣੇ 60 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ। ਉਹ 43 ਫੁੱਟ ਡੂੰਘੇ ਬੋਰਵੈੱਲ 'ਚ ਫਸ ਗਿਆ ਸੀ। ਅਧਿਕਾਰੀ ਮੁਤਾਬਕ ਬੱਚੇ ਨੂੰ ਬਾਹਰ ਕੱਢਣ ਲਈ ਜੇ.ਸੀ.ਬੀ ਮਸ਼ੀਨ ਦੀ ਮਦਦ ਨਾਲ ਬੋਰਵੈੱਲ ਦੇ ਕੋਲ ਇਕ ਹੋਰ ਸਮਾਨਾਂਤਰ ਟੋਇਆ ਪੁੱਟਿਆ ਗਿਆ ਅਤੇ ਬੁੱਧਵਾਰ ਨੂੰ ਉਸ ਨੂੰ ਉਥੋਂ ਬਾਹਰ ਕੱਢਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਹਸਪਤਾਲ ਵਿਚ ਉਸ ਨੇ ਦਮ ਤੋੜ ਦਿੱਤਾ।
 


Tanu

Content Editor

Related News