ਮੱਧ ਪ੍ਰਦੇਸ਼ : ਖੰਡਵਾ ਦੀ ਜ਼ਿਲ੍ਹਾ ਅਦਾਲਤ ਤੱਕ ਪੁੱਜਾ ''ਕੋਰੋਨਾ'', ਜੱਜ ਹੋਏ ਕੁਆਰੰਟੀਨ

06/09/2020 1:04:36 PM

ਖੰਡਵਾ (ਵਾਰਤਾ)— ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰਸ ਦਾ ਹੌਟਸਪੌਟ ਬਣੇ ਜ਼ਿਲ੍ਹੇ ਖੰਡਵਾ 'ਚ ਜ਼ਿਲ੍ਹਾ ਜੱਜ ਅਤੇ ਉਨ੍ਹਾਂ ਦੀ ਪਤਨੀ ਤੋਂ ਇਲਾਵਾ ਇਕ ਜੱਜ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਾਰੇ ਜੱਜਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਖੰਡਵਾ 'ਚ ਕੱਲ ਇਕ ਹੋਰ ਐਡੀਸ਼ਨਲ ਜ਼ਿਲ੍ਹਾ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਦਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਜੱਜ ਅਤੇ ਉਨ੍ਹਾਂ ਦੀ ਪਤਨੀ ਦੀ ਵੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਸ ਤੋਂ ਬਾਅਦ ਖੰਡਵਾ ਅਦਾਲਤ ਦੇ ਸਾਰੇ ਜੱਜਾਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਖੰਡਵਾ ਜ਼ਿਲ੍ਹਾ ਅਦਾਲਤ ਕੋਰੋਨਾ ਵਾਇਰਸ ਦੀ ਵਜ੍ਹਾ ਕਰ ਕੇ ਬੰਦ ਕਰ ਦਿੱਤਾ ਗਿਆ ਹੈ।

ਜੱਜ ਕਾਲੋਨੀ ਨੂੰ ਕੰਟੇਨਮੈਂਟ ਖੇਤਰ ਬਣਾ ਦਿੱਤਾ ਗਿਆ ਹੈ। ਇੱਥੇ 86 ਨਿਆਂਇਕ ਅਧਿਕਾਰੀ, ਉਨ੍ਹਾਂ ਦੇ ਪਰਿਵਾਰ ਵਾਲੇ ਅਤੇ ਕਾਮਿਆਂ ਦੇ ਕੋਰੋਨਾ ਨਮੂਨੇ ਲਏ ਗਏ ਅਤੇ ਜਦੋਂ ਤੱਕ ਇਨ੍ਹਾਂ ਸਾਰਿਆਂ ਦੀ ਰਿਪੋਰਟ ਨਹੀਂ ਆ ਜਾਂਦੀ, ਉਦੋਂ ਤੱਕ ਉਨ੍ਹਾਂ ਨੂੰ 14 ਦਿਨ ਲਈ ਹੋਮ ਕੁਆਰੰਟਾਈਨ ਰਹਿਣਾ ਪਵੇਗਾ। ਜ਼ਿਲਾ ਅਤੇ ਸੈਸ਼ਨ ਜੱਜ ਨੇ ਕੱਲ ਇਕ ਹੁਕਮ ਵਿਚ ਸਪੱਸ਼ਟ ਕੀਤਾ ਕਿ ਨਿਆਂਇਕ ਅਧਿਕਾਰੀਆਂ ਦੇ ਨਿਵਾਸ ਖੇਤਰ ਨੂੰ ਕਲੈਕਟਰ ਵਲੋਂ ਕੰਟੇਨਮੈਂਟ ਖੇਤਰ ਐਲਾਨ ਕੀਤਾ ਗਿਆ ਹੈ ਅਤੇ ਨਿਆਂਇਕ ਅਧਿਕਾਰੀ 14 ਦਿਨਾਂ ਤੱਕ ਕੋਰਟ ਵਿਚ ਹਾਜ਼ਰ ਨਹੀਂ ਹੋ ਸਕਣਗੇ।

ਜੱਜਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਕੋਰਟ ਵਿਚ ਪੈਂਡਿੰਗ ਮਾਮਲਿਆਂ ਦੀ ਪੇਸ਼ ਤਰੀਕ ਅਤੇ ਸੁਣਵਾਈ ਉਨ੍ਹਾਂ ਦੀ ਹਾਜ਼ਰੀ 'ਤੇ ਹੀ ਹੋਵੇਗੀ। ਜ਼ਿਲਾ ਅਦਾਲਤ ਦੇ ਕੰਮਾਂ ਨੂੰ ਵੰਡ ਦਿੱਤਾ ਗਿਆ ਹੈ। ਜਬਲਪੁਰ ਹਾਈ ਕੋਰਟ ਦੇ ਰਜਿਸਟਰਾਰ ਨੇ ਇਕ ਆਦੇਸ਼ ਜਾਰੀ ਕਰ ਕੇ ਬੁਰਹਾਨਪੁਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਰਿੰਦਰ ਐੱਸ. ਪਾਟੀਦਾਰ ਨੂੰ ਖੰਡਵਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਾ ਵਾਧੂ ਚਾਰਜ ਅਸਥਾਈ ਰੂਪ ਨਾਲ ਸੌਂਪਿਆ ਹੈ। ਆਦੇਸ਼ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕੋਵਿਡ-19 ਵਾਇਰਸ ਦੇ ਚੱਲਦੇ ਖੰਡਵਾ ਹੈੱਡਕੁਆਰਟਰ 'ਤੇ ਕੋਈ ਵੀ ਜੱਜ ਕੰਮ 'ਤੇ ਉਪਲੱਬਧ ਨਾ ਹੋਵੇ ਅਤੇ ਇਹ ਆਦੇਸ਼ ਕਾਰਨ ਆਗਾਮੀ ਆਦੇਸ਼ ਤੱਕ ਜਾਰੀ ਰਹੇਗਾ।


Tanu

Content Editor

Related News