ਚੱਲਦੀ ਕਾਰ ਨੂੰ ਲੱਗੀ ਅਚਾਨਕ ਅੱਗ, ਪਿਓ-ਪੁੱਤ ਵਾਲ-ਵਾਲ ਬਚੇ

Sunday, Sep 22, 2024 - 02:51 PM (IST)

ਚੱਲਦੀ ਕਾਰ ਨੂੰ ਲੱਗੀ ਅਚਾਨਕ ਅੱਗ, ਪਿਓ-ਪੁੱਤ ਵਾਲ-ਵਾਲ ਬਚੇ

ਝਾਂਸੀ : ਝਾਂਸੀ ਦੇ ਚਿਰਗਾਂਵ ਥਾਣਾ ਖੇਤਰ 'ਚ ਝਾਂਸੀ-ਕਾਨਪੁਰ ਹਾਈਵੇਅ 'ਤੇ ਇਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿਚ ਸਵਾਰ ਪਿਓ-ਪੁੱਤਰ ਨੇ ਕਿਸੇ ਤਰ੍ਹਾਂ ਕਾਰ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਤੜਕੇ ਪਿਤਾ-ਪੁੱਤਰ ਕਾਰ ਵਿਚ ਸਾਵਰ ਹੋ ਕੇ ਭੰਡੇਰ ਤੋਂ ਝਾਂਸੀ ਆ ਰਹੇ ਸਨ। ਜਿਵੇਂ ਹੀ ਉਹ ਚਿਰਗਾਓਂ ਥਾਣਾ ਖੇਤਰ ਦੇ ਪਹਾੜੀ ਪਿੰਡ ਨੇੜੇ ਪਹੁੰਚੇ ਤਾਂ ਉਹਨਾਂ ਦੀ ਕਾਰ 'ਚੋਂ ਧੂੰਆਂ ਨਿਕਲਣ ਲੱਗਾ।

ਇਹ ਵੀ ਪੜ੍ਹੋ ਅਮਿਤ ਸ਼ਾਹ ਦਾ ਵੱਡਾ ਐਲਾਨ, ਮੁਫ਼ਤ ਮਿਲਣਗੇ 2 ਸਿਲੰਡਰ, ਬੱਚਿਆਂ ਨੂੰ Laptop

ਧੂੰਆਂ ਨਿਕਲਣ ਦੇ ਕਾਰਨਾਂ ਨੂੰ ਦੋਵੇਂ ਕੁਝ ਸਮਝ ਪਾਉਂਦੇ, ਉਸ ਤੋਂ ਪਹਿਲਾ ਹੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਅਤੇ ਦੋਵੇਂ ਪਿਓ-ਪੁੱਤ ਨੇ ਕਿਸੇ ਤਰ੍ਹਾਂ ਸੜਦੀ ਹੋਈ ਕਾਰ 'ਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ’ਤੇ ਕਾਬੂ ਪਾਇਆ, ਉਦੋਂ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ।

ਇਹ ਵੀ ਪੜ੍ਹੋ ਰੂਹ ਕੰਬਾਊ ਹਾਦਸਾ : ਕੰਟੇਨਰ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 4 ਲੋਕਾਂ ਦੀ ਮੌਕੇ 'ਤੇ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News