32 ਸਾਲ ਦੀ ਉਮਰ ''ਚ ਪੂਨਮ ਪਾਂਡੇ ਨੇ ਦੁਨੀਆ ਨੂੰ ਕਿਹਾ ਅਲਵਿਦਾ, ਇਹ ਗ੍ਰਹਿ ਬਣੇ ਅਦਾਕਾਰਾ ਦੀ ਮੌਤ ਦਾ ਕਾਰਨ

Friday, Feb 02, 2024 - 06:46 PM (IST)

ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਪੂਨਮ ਪਾਂਡੇ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 32 ਸਾਲ ਸੀ। ਉਨ੍ਹਾਂ ਦੀ ਮੌਤ ਦਾ ਕਾਰਨ ਸਰਵਾਈਕਲ ਕੈਂਸਰਦੱਸਿਆ ਜਾ ਰਿਹਾ ਹੈ। ਖ਼ਬਰਾਂ ਮੁਤਾਬਕ ਅਦਾਕਾਰਾ ਸਰਵਾਈਕਲ ਕੈਂਸਰ ਕਾਰਨ ਜ਼ਿੰਦਗੀ ਦੀ ਲੜਾਈ ਹਾਰ ਗਈ ਹੈ। ਸ਼ੁੱਕਰਵਾਰ ਸਵੇਰੇ ਅਦਾਕਾਰਾ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੀ ਟੀਮ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੂਨਮ ਪਾਂਡੇ ਨੇ ਵੀਰਵਾਰ ਸ਼ਾਮ ਨੂੰ ਆਖਰੀ ਸਾਹ ਲਿਆ ਸੀ। 

ਬਾਲੀਵੁੱਡ 'ਚ ਛਾਈ ਸੋਗ ਦੀ ਲਹਿਰ
ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੇ ਗਏ ਇਸ ਬਿਆਨ ਤੋਂ ਬਾਅਦ ਬਾਲੀਵੁੱਡ ਜਗਤ ਵਿਚ ਸੋਗ ਦੀ ਲਹਿਰ ਦੌੜ ਪਈ ਹੈ। ਹਰ ਕਿਸੇ ਲਈ ਇਸ ਗੱਲ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ। ਜੋਤਿਸ਼ ਦੇ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ 8ਵਾਂ ਘਰ ਉਮਰ ਦਾ ਸਥਾਨ ਮੰਨਿਆ ਜਾਂਦਾ ਹੈ ਅਤੇ 12ਵਾਂ ਘਰ ਮੁਕਤੀ ਦਾ ਸਥਾਨ ਮੰਨਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਅੱਜ ਇਸ ਵੀਡੀਓ ਵਿੱਚ ਅਸੀਂ ਪੂਨਮ ਪਾਂਡੇ ਦੀ ਕੁੰਡਲੀ ਦਾ ਵਿਸ਼ਲੇਸ਼ਣ ਕਰਾਂਗੇ। ਆਖ਼ਰਕਾਰ ਪੂਨਮ ਪਾਂਡੇ ਲਈ ਕਿਹੜੇ ਗ੍ਰਹਿ ਘਾਤਕ ਸਾਬਤ ਹੋਏ ਹਨ ਅਤੇ ਉਨ੍ਹਾਂ ਨੂੰ ਕਿਉਂ ਇੰਨੀ ਜਲਦੀ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਪਿਆ। 

PunjabKesari

ਇਹ ਵੀ ਪੜ੍ਹੋ: ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਦੋ ਦੀ ਮੌਤ

ਜੋਤਿਸ਼ ਸ਼ਾਸਤਰ ਮੁਤਾਬਕ ਜਾਣੋ ਕਿਹੜੇ ਗ੍ਰਹਿ ਰਹੇ ਭਾਰੀ 
ਪੁਨਮ ਪਾਂਡੇ ਦਾ ਜਨਮ 11 ਮਾਰਚ 1991 ਨੂੰ ਮੁੰਬਈ 'ਚ ਹੋਇਆ ਸੀ। ਜੋਤਿਸ਼ ਸ਼ਾਸਤਰ ਦੇ ਮੁਤਾਬਕ ਉਨ੍ਹਾਂ ਦੀ ਕੁੰਡਲੀ ਬ੍ਰਿਖ ਅਤੇ ਧਨੁ ਰਾਸ਼ੀ ਦੀ ਬਣ ਰਹੀ ਹੈ। ਜੇਕਰ ਗੱਲ ਕੀਤੀ ਜਾਵੇ ਪੁਨਮ ਪਾਂਡੇ ਦੀ ਚੰਦਰ ਕੁੰਡਲੀ ਦੀ ਤਾਂ ਇਸ ਦੇ ਦੂਜੇ ਘਰ 'ਚ ਸ਼ਨੀ ਅਤੇ ਰਾਹੂ ਮੌਜੂਦ ਹਨ। ਕਿਸੇ ਵੀ ਕੁੰਡਲੀ ਵਿੱਚ ਦੂਜਾ ਘਰ ਮਾਰਕਾ ਸਥਾਨ ਹੁੰਦਾ ਹੈ ਅਤੇ ਪੂਨਮ ਪਾਂਡੇ ਦਸੰਬਰ 2013 ਤੋਂ ਰਾਹੂ ਦੀ ਮਹਾਦਸ਼ਾ ਵਿੱਚੋਂ ਗੁਜ਼ਰ ਰਹੀ ਸੀ। ਰਾਹੂ ਅਤੇ ਸ਼ਨੀ ਦੋਵੇਂ ਗ੍ਰਹਿ ਕੁੰਡਲੀ ਵਿੱਚ ਉਮਰ ਦੇ ਸਥਾਨ ਨੂੰ ਵੇਖ ਰਹੇ ਹਨ। ਇਸ ਸਮੇਂ ਵਿੱਚ ਪੂਨਮ ਪਾਂਡੇ ਰਾਹੂ ਦੀ ਮਹਾਦਸ਼ਾ ਵਿੱਚ ਬੁੱਧ ਦੀ ਅੰਤਰਦਸ਼ਾ ਅਤੇ ਬੁੱਧ ਦੀ ਅੰਤਰਦਸ਼ਾ ਵਿੱਚ ਸ਼ਨੀ ਪ੍ਰਯੰਤਰ ਦਸ਼ਾ 18 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਸ਼ਨੀ ਇਸ ਸਮੇਂ ਇਨ੍ਹਾਂ ਦੀ ਕੁੰਡਲੀ ਵਿੱਚ 10ਵੇਂ ਘਰ ਵਿੱਚ ਬੈਠਾ ਹੈ ਅਤੇ 12ਵੇਂ ਸਥਾਨ ਨੂੰ ਸਰਗਰਮ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 12ਵਾਂ ਘਰ ਯਾਨੀ ਕਿ ਮੁਕਤੀ ਦਾ ਸਥਾਨ ਮੰਨਿਆ ਜਾਂਦਾ ਹੈ।

PunjabKesari

ਜੇਕਰ ਪੁਨਮ ਪਾਂਡੇ ਦੀ ਕੁੰਡਲੀ ਵਿੱਚ ਅੱਜ ਦਾ ਸੰਕਰਮਣ ਵੇਖੀਏ ਤਾਂ ਅੱਠਵੇਂ ਘਰ ਦਾ ਸੁਆਮੀ ਗੁਰੂ 12ਵੇਂ ਘਰ ਵਿੱਚ ਬੈਠ ਕੇ 12ਵੇਂ ਘਰ ਵਿੱਚ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ ਕਿਸੇ ਵੀ ਘਟਨਾ ਦਾ ਕਾਰਕ ਗ੍ਰਹਿ ਚੰਦਰਮਾ ਦੀ ਸਿੱਧੀ ਨਜ਼ਰ 12ਵੇਂ ਘਰ 'ਤੇ ਹੋਣ ਕਾਰਨ ਮੁਕਤੀ ਦਾ ਘਰ ਸਰਗਰਮ ਹੋ ਗਿਆ ਹੈ। ਇਸ ਤਰ੍ਹਾਂ ਚੜ੍ਹਦੀ ਕੁੰਡਲੀ 'ਚ 12ਵੇਂ ਘਰ ਅਤੇ ਚੰਦਰਮਾ ਦੀ ਕੁੰਡਲੀ 'ਚ 8ਵੇਂ ਘਰ 'ਚ ਕਾਰਜਸ਼ੀਲ ਹੋਣ ਕਾਰਨ ਇਸ ਨੌਜਵਾਨ ਅਦਾਕਾਰਾ ਨੂੰ ਸਮੇਂ ਤੋਂ ਪਹਿਲਾਂ ਹੀ ਇਸ ਦੁਨੀਆ ਨੂੰ ਅਲਵਿਦਾ ਕਹਿਣਾ ਪਿਆ।

PunjabKesari

PunjabKesari
 

ਇਹ ਵੀ ਪੜ੍ਹੋ: ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਮੋਹਾਲੀ 'ਚ ਮੀਂਹ ਨਾਲ ਭਾਰੀ ਗੜ੍ਹੇਮਾਰੀ, ਤਸਵੀਰਾਂ 'ਚ ਦੇਖੋ ਕੀ ਬਣੇ ਹਾਲਾਤ
 

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


shivani attri

Content Editor

Related News